📝 ਅੱਜ ਦੀਆਂ ਸੁਰਖੀਆਂ…..
ਮਿਤੀ : 3 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਪਾਈਸ ਜੈਟ ਫਲਾਇਟ ਰਾਹੀਂ ਅੰਮ੍ਰਿਤਸਰ ਪੁੱਜੇ ਮੁੰਬਈ ਵਾਸੀ ਕੋਲੋ 17.50 ਲੱਖ ਮੁੱਲ ਦੇ 600 ਗ੍ਰਾਮ ਸੋਨੇ ਦੇ ਬਿਸਕੁੱਟ ਬਰਾਮਦ।
▶ ਪੰਜਾਬ ਹਰਿਆਣਾ ਹਾਈਕੋਰਟ ਨੇ ‘ਸੰਤਾ ਬੰਤਾ ਪ੍ਰਾਈਵੇਟ ਲਿਮਟਿਡ’ ਫਿਲਮ ‘ਤੇ ਪੰਜਾਬ ‘ਚ ਲੱਗਾ ਬੈਨ ਹਟਾਇਆ।
▶ ਸੋਮਾਲੀਆ ‘ਚ ਹੋਏ ਕਾਰ ਬੰਬ ਧਮਾਕੇ ‘ਚ 10 ਦੀ ਮੌਤ।
▶ ਸੰਤ ਢੱਡਰੀਆਂ ਵਾਲਾ ਵਲੋਂ ਹਾਈਕੋਰਟ ‘ਚ ਪਟੀਸ਼ਨ – ਆਪਣੇ ‘ਤੇ ਹੋਏ ਹਮਲੇ ਦੀ ਸੀ.ਬੀ.ਆਈ ਜਾਂਚ ਦੀ ਕੀਤੀ ਮੰਗ।
▶ ਐਸ.ਜੀ.ਪੀ.ਸੀ ਪ੍ਰਧਾਨ ਅਵਤਾਰ ਸਿੰਘ ਵੱਲੋਂ ਸੰਤ ਢੱਡਰੀਆਂ ਵਾਲਾ ਨਾਲ ਮੁਲਾਕਾਤ – ਮਾਮਲੇ ਨੂੰ ਸੁਲਝਾਉਣ ਦੇ ਮੁੱਦੇ ‘ਤੇ ਕੀਤੀ ਗੱਲ।
▶ ਰਾਹੁਲ ਗਾਂਧੀ ਨੂੰ ਮਿਲੇ ਕੈਪਟਨ ਅਮਰਿੰਦਰ, ਚਰਨਜੀਤ ਸਿੰਘ ਚੰਨੀ, ਸ਼ਕੀਲ ਅਹਿਮਦ ਅਤੇ ਪ੍ਰਸ਼ਾਂਤ ਕਿਸ਼ੋਰ ਵੀ ਰਹੇ ਮੌਜ਼ੂਦ।
▶ ‘ਆਪ’ ਵਲੋਂ ਪੰਜਾਬ ਵਿੱਚ ਐਸ.ਸੀ.ਐਸ.ਟੀ ਵਿੰਗ ਦੇ ਗੁਰਦੇਵ ਸਿੰਘ, ਸਟੂਡੈਂਟ ਵਿੰਗ ਦੇ ਪਰਮਿੰਦਰ ਜੈਸਵਾਲ, ਇੰਟਲੈਕਚਿਊਲ ਵਿੰਗ ਦੇ ਕਰਨਲ ਸੀ.ਡੀ.ਕੰਬੋਜ਼, ਸੱਭਿਆਚਾਰ ਵਿੰਗ ਦੇ ਗੀਤਕਾਰ ਬਚਨ ਬੇਦਿਲ ਅਤੇ ਖੇਡ ਵਿੰਗ ਦੇ ਸੱਜਣ ਸਿੰਘ ਚੀਮਾ ਪ੍ਰਧਾਨ ਬਣਾਏ ਗਏ।
▶ ਸਾਬਕਾ ਮਹਿਲਾ ਹਾਕੀ ਖਿਡਾਰਣ ਰਾਜਵੀਰ ਕੌਰ ਆਮ ਆਦਮੀ ਪਾਰਟੀ ‘ਚ ਸ਼ਾਮਿਲ – 1982 ਏਸ਼ੀਅਨ ਗੇਮ ‘ਚ ਦਾਗੇ ਸਨ ਸਭ ਤੋਂ ਵੱਧ ਗੋਲ।
▶ ਅਮਰੀਕਾ ਦੇ ਨਿਊਯਾਰਕ ‘ਚ 47 ਸਾਲਾ ਗੈਸ ਸਟੇਸ਼ਨ ਮਾਲਕ ਦਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ।
▶ ਹਰਿਆਣਾ ਦੇ ਕਰਨਾਲ ‘ਚ ਗਊ ਰੱਖਿਆ ‘ਤੇ ਪਸ਼ੂ ਸਮਗਲਰਾਂ ਦਰਮਿਆਨ ਗੋਲੀਬਾਰੀ – ਇਕ ਪਸ਼ੂ ਤਕਸਰ ਦੀ ਹੋਈ ਮੌਤ।
▶ ਭਾਰਤ ਤੇ ਅਮਰੀਕਾ ਦਰਮਿਆਨ ਹੋਇਆ ਵੱਡਾ ਸਮਝੌਤਾ – ਅੱਤਵਾਦੀਆਂ ਸਬੰਧੀ ਜਾਣਕਾਰੀ ਇਕ ਦੂਜੇ ਨਾਲ ਕਰਨਗੇ ਸਾਂਝੀ।
▶ ਅੰਮ੍ਰਿਤਸਰ ਵਿਖੇ ਮੁੱਖ ਮੰਤਰੀ ਸ੍ਰ. ਬਾਦਲ ਨੇ 6 ਜੂਨ ਦੇ ਘੱਲੂਘਾਰੇ ਮੌਕੇ ਧਾਰਮਿਕ ਸੰਸਥਾਵਾਂ ਨੂੰ ਸ਼ਾਂਤੀ ਰੱਖਣ ਦੀ ਕੀਤੀ ਅਪੀਲ – ਕਿਹਾ ਸਰਕਾਰ ਨੇ ਕੀਤੇ ਪੁੱਖਤਾ ਪ੍ਰਬੰਧ।
▶ ਮੁੱਖ ਮੰਤਰੀ ਸ੍ਰ. ਬਾਦਲ ਨੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ‘ਚ 60 ਰੁਪਏ ਦੇ ਵਾਧੇ ਨੂੰ ਦੱਸਿਆ ਨਾ-ਕਾਫੀ।
▶ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਬੇਅੰਤ ਸਿੰਘ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੋਟਲੀ ਪੁੱਜੇ।
▶ ਮਾਮਲਾ ਜਾਟ ਰਿਜਰਵੇਸ਼ਨ ‘ਤੇ ਲੱਗੀ ਰੋਕ ਹਟਾਉਣ ਦਾ- ਹਰਿਆਣਾ ਸਰਕਾਰ ਨੂੰ ਹਾਈਕੋਰਟ ਵਲੋਂ ਨਹੀਂ ਮਿਲੀ ਰਾਹਤ – ਅਗਲੀ ਸੁਣਵਾਈ 6 ਜੂਨ ਨੂੰ।
▶ ਬਠਿੰਡਾ ਦੇ ਤਲਵੰਡੀ ਸਾਬੋ ਕੇ ਵਿਖੇ ਹਰਿਆਣਾ ਦੇ ਗੈਂਗਸਟਰ ਅਜੇ ਪੰਨੂ ਦਾ ਐਨਕਾਉਂਟਰ – ਚਾਰ ਬਦਮਾਸ਼ ਕੀਤੇ ਕਾਬੂ – ਪੰਜਾਬ ਤੇ ਹਰਿਆਣਾ ਪੁਲਿਸ ਨੇ ਕੀਤੀ ਸਾਂਝੀ ਕਾਰਵਾਈ।
▶ ਆਮ ਆਦਮੀ ਪਾਰਟੀ ਵਲੋਂ ਹਰਿਆਣਾ ਦੇ 21 ਜਿਲਿਆਂ ਵਿਚ 5 ਜੂਨ ਨੂੰ ਸ਼ਾਂਤੀ ਮਾਰਚ ਕੱਢਣ ਦਾ ਐਲਾਨ।
▶ ਨਾਭਾ ਤਹਿਸੀਲ ਦਾ ਪਟਵਾਰੀ ਤਲਵਿੰਦਰ ਰਿਸ਼ਵਤ ਲੈਂਦਾ ਕਾਬੂ।
▶ ਬਿਜਲੀ ‘ਤੇ ਸਰਵਿਸ ਟੈਕਸ ਅਤੇ ਮੀਟਰ ਖਰਚ ਲਗਾਉਣ ਦੇ ਖਿਲਾਫ ਆਮ ਆਦਮੀ ਪਾਰਟੀ ਹਿਮਾਚਲ ‘ਚ 8 ਜੂਨ ਨੂੰ ਕਰੇਗੀ ਰੋਸ ਪ੍ਰਦਰਸ਼ਨ।
▶ ਸਰਬਤ ਖਾਲਸਾ ਵਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਫਿਰੋਜ਼ਪੁਰ ਤੋਂ ਗ੍ਰਿਫਤਾਰ।
▶ ਅਫਗਾਨਿਸਤਾਨ ‘ਚ ਤਾਲੀਬਾਨ ਵਲੋਂ 17 ਬੱਸ ਯਾਤਰੀ ਅਗਵਾ।
▶ ਅੰਮ੍ਰਿਤਸਰ ਪੁੱਜੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਨੇ ਚਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media