
ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਸ਼ਹਿਰ ਦੇ ਨਜਦੀਕੀ ਪਿੰਡ ਜਗ੍ਹਾ ਰਾਮ ਤੀਰਥ ਵਿਚ ਹਰਿਆਣਾ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਹੋਈ ਫਾਈਰਿੰਗ ਦੌਰਾਨ ਇਕ ਦੀ ਮੌਤ ਅਤੇ ਤਿੰਨ ਦੋਸ਼ੀਆਂ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।ਜਾਣਕਾਰੀ ਅਨੁਸਾਰ ਹਰਿਆਣਾ ਪੁਲਿਸ ਨੂੰ ਪਤਾ ਲੱਗਿਆ ਕਿ 4 ਗੈਂਗਸਟਰ ਦੋਸ਼ੀ ਪਿੰਡ ਵਿਚ ਲੁਕੇ ਹੋਏ ਹਨ ਅਤੇ ਪੁਲਿਸ ਨੇ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਦੌਰਾਨ ਗੋਲੀਬਾਰੀ ਦੌਰਾਨ ਇਕ ਦੋਸ਼ੀ ਮਾਰਿਆਂ ਗਿਆ, ਜਿਸ ਦੇ ਦੋ-ਤਿੰਨ ਗੋਲੀਆਂ ਲੱਗੀਆਂ ਅਤੇ ਇਸ ‘ਤੇ ਸੋਨੀਪਤ ਪੁਲਿਸ ਨੇ ਪੰਜ ਲੱਖ ਦਾ ਇਨਾਮ ਵੀ ਘੌਸ਼ਿਤ ਕੀਤਾ ਹੋਇਆ ਸੀ।ਪੁਲਿਸ ਕਈ ਦਿਨਾਂ ਤੋਂ ਇਨਾਂ ਦਾ ਪਿਛਾ ਕਰ ਰਹੀ ਸੀ ਅਤੇ ਇਕ ਗੱਡੀ ਵਿਚ ਇਨ੍ਹਾਂ ਨੂੰ ਟ੍ਰੇਸ ਕੀਤਾ ਗਿਆ। ਪੁਲਿਸ ਨੇ ਪਿਛਾ ਜਾਰੀ ਰੱਖਿਆਂ ਅਤੇ ਇਹ ਦੋਸ਼ੀ ਤਲਵੰਡੀ ਸਾਬੋ ਤੋਂ ਜਗ੍ਹਾਰਾਮ ਤੀਰਥ ਪਿੰਡ ਦੇ ਡੇਰੇ ਵਿੱਚ ਜਾ ਕੇ ਛਿਪ ਗਏ ਅਤੇ ਪੁਲਿਸ ਨੂੰ ਦੇਖ ਦੇ ਹੋਏ ਪੁਲਿਸ ਤੇ ਗੈਂਗਸਟਰਾਂ ਨੇ ਗੋਲੀ ਬਾਰੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਵੀ ਬਦਲੇ ਵਿਚ ਗੋਲੀਬਾਰੀ ਕੀਤੀ ਤਾਂ ਅਜੈ ਕੁਮਾਰ ਪੰਨੂ ਦੀ ਗੋਲੀ ਨਾਲ ਮੌਤ ਹੋ ਗਈ। ਜਦਕਿ ਤਿੰਨ ਗੈਂਗਸਟਰਾਂ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਬਾਰੇ ਜਿਨ੍ਹਾ ਸੋਨੀਪਤ ਦੇ ਡੀ ਐਸੀ ਪੀ ਰਾਹੁਲ ਦੇਵ ਅਤੇ ਥਾਣਾ ਮੋਹਾਣਾ ਦੇ ਐਸ ਐਚ ਓ ਸੰਦੀਪ ਧਨਖੜ ਨੇ ਦਸਿਆ ਕਿ ਥਾਣਾ ਮੋਹਾਣਾ ਦੇ ਖੇਤਰ ਵਿਚ ਪੈਂਦੇ ਪਿੰਡ ਕਰੇਬੜੀ ਨਿਵਾਸੀ ਅਜੈ ਕੁਮਾਰ ਪੰਨੂ ਪੁੱਤਰ ਨੰਦ ਕਿਸੋਰ ਦੇ ਭਾਈ ਸੰਜੇ ਨੇ ਪਿੰਡ ਦੇ ਸਰਪੰਚ ਲਈ ਚੋਣ ਲੜੀ ਤੇ ਹਾਰ ਗਿਆ। ਜਿਸ ਦੇ ਬਦਲੇ ਵਿਚ ਅਜੈ ਨੇ ਕਸਮ ਖਾਂਦੀ ਕਿ ਉਹ ਪਿੰਡ ਦੇ ਹਰਕੇ ਵਿਅਕਤੀ ਨੂੰ ਖ਼ਤਮ ਕਰਕੇ ਚੋਣ ਵਿਚ ਹਾਰ ਹੋਈ ਦਾ ਬਦਲਾ ਲਵੇਗਾ। ਜਿਸ ਦੇ ਤਹਿਤ ਰੋਜਾਨਾ ਹੀ ਹੱਤਿਆ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ। ਜਿਸ ਕਾਰਨ ਪਿੰਡ ਵਿਚ ਦਹਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸੋਨੀਪਤ ਪੁਲਿਸ ਨੇ ਅਜੈ ‘ਤੇ 5 ਲੱਖ ਦਾ ਇਨਾਮ ਐਲਾਨ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀ 25 ਮੈਂਬਰੀ ਟੀਮ ਦੀ ਅਗਵਾਈ ਡੀ ਐਸ ਪੀ ਰਾਹੁਲ ਦੇਵ ਕਰ ਰਹੇ ਸਨ ਅਤੇ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ ਪਿੰਡ ਦੇ ਇਕ ਡੇਰੇ ਵਿਚ ਲੁਕ ਗਏ ਸਨ।ਵੀਰਵਾਰ ਦੀ ਸਵੇਰੇ 8 ਵਜੇ ਦੇ ਕਰੀਬ ਦੋਸ਼ੀਆਂ ਵਲੋਂ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ‘ਤੇ ਜਵਾਬੀ ਫਾਇਰਿੰਗ ‘ਤੇ ਅਜੈ ‘ਤੇ ਦੋ ਗੋਲੀਆਂ ਲੱਗਣ ਤੇ ਮੌਕੇ ‘ਤੇ ਮੌਤ ਹੋ ਗਈ। ਜਦ ਤਿੰਨ ਦੋਸ਼ੀਆਂ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਨ੍ਹਾਂ ਦੋਸ਼ੀਆਂ ਦੀ ਪਿੰਡ ਵਿਚ ਇੰਨ੍ਹਂ ਦਹਿਸਤ ਸੀ ਕਿ ਪਿੰਡ ਦੀਆਂ ਗਲੀਆਂ ਚੌਂਕ ਆਦਿ ਸਦਾ ਹੀ ਸੁੰਨਸਾਨ ਰਹਿਣ ਲੱਗੀਆਂ ਸੀ ਅਤੇ 18 ਮਈ ਦੇ ਦਿਨ ਇਨ੍ਹਾਂ ਵਲੋਂ ਪਿੰਡ ਦੇ ਪੰਜ ਵਿਅਕਤੀਆਂ ਦੀ ਮੌਤ ਕਰ ਦਿੱਤੀ ਗਈ ਅਤੇ ਬੱਚਿਆਂ ਨੇ ਆਪਣੇ ਘੋਸ਼ਿਤ ਨਤੀਜੇ ਵੀ ਵੇਖਣ ਲਈ ਜਾਣਾ ਠੀਕ ਨਹੀ ਸਮਝਿਆ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media