Friday, October 9, 2026

ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਕੰਪਿਊਟਰ ਓਪਰੇਸ਼ਨ ਐਂਡ ਐਪਲੀਕੇਸ਼ਨ ਦੀ ਟ੍ਰੇਨਿੰਗ ਮੁਫਤ -ਜਿਆਣੀ

Surjit Jianaਫਾਜ਼ਿਲਕਾ, 2 ਜੂਨ (ਵਨੀਤ ਅਰੋੜਾ) – ਪੰਜਾਬ ਸਰਕਾਰ ਨੇ ਅਨੁਸ਼ੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਮੁਫਤ ਕੰਪਿਊਟਰ ਟ੍ਰੇਨਿੰਗ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਅਧੀਨ ਉਮੀਦਵਾਰਾਂ ਨੂੰ ਚਾਰ ਮਹੀਨੇ ਦਾ ਸਰਟੀਫਿਕੇਟ ਕੋਰਸ (ਸਰਟੀਫਿਕੇਟ ਕੋਰਸ ਇਨ ਕੰਪਿਊਟਰ ਓਪਰੇਸ਼ਨ ਐਂਡ ਐਪਲੀਕੇਸ਼ਨ ) ਲਈ ਮੁਫਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਦਿੱਤੀ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਸਮਾਜਿਕ ਆਰਥਿਕ ਵਿਕਾਸ ਲਈ ਵਿਸੇਸ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਜਾਰੀ ਵਿੱਤੀ ਸਹਾਇਤਾ ਦੇ ਤਹਿਤ ਭਲਾਈ ਵਿਭਾਗ ਦੇ ਸਹਿਯੋਗ ਨਾਲ, ਪੰਜਾਬ ਇਨਫੋਟੈਕ ਦੁਆਰਾ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਵਲੋਂ ਕੋਰਸ ਲਈ ਅਰਜੀਆਂ ਮੰਗੀਆਂ ਹਨ। ਫਾਜ਼ਿਲਕਾ ਜ਼ਿਲ੍ਹੇ ਵਿਚ ਫਾਜ਼ਿਲਕਾ ਅਤੇ ਜਲਾਲਾਬਾਦ ਵਿਖੇ 50-50 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਸਬੰਧੀ ਕੈਲ-ਸੀ ਸੈਂਟਰਾਂ ਅਧੀਨ ਫਾਰਮ 21 ਜੂਨ, 2016 ਤੱਕ ਜਮਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਅਗੇ ਦੱਸਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਉਮੀਦਾਵਾਰਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 3 ਲੱਖ ਤੱਕ ਹੋਣੀ ਚਾਹੀਦੀ ਹੈ ਅਤੇ ਯੋਗ ਉਮੀਦਵਾਰ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਪਾਸ ਡਿਟੇਲ ਮਾਰਕ ਸ਼ੀਟ ਨਾਲ, ਦੋ ਪਾਸਟਪੋਰਟ ਸਾਇਜ਼ ਫੋਟੋਗਰਾਫ, ਅਨੁਸੂਚਿਤ ਜਾਤੀ ਅਤੇ ਸਲਾਨਾ ਆਮਦਨ ਦਾ ਪ੍ਰਮਾਣ ਪੱਤਰ ਨਾਲ ਲੈਕੇ ਆਉਣ। ੳਮੀਦਵਾਰਾਂ ਦੀ ਸੂਚੀ 7 ਜੁਲਾਈ 2016 ਨੂੰ ਸਬੰਧਤ ਸੈਂਟਰ ਅਤੇ ਾਾਾ.ਪੁਨਜੳਬਨਿਡੋਟੲਚਹ.ਗੋਵ.ਨਿ ਉਤੇ ਦਰਸਾਈ ਜਾਵੇਗੀ। ਜਿਸ ਉਪਰੰਤ ਖਾਲੀ ਰਹਿ ਗਈ ਸੀਟਾਂ ਲਈ ਵੇਟਿੰਗ ਲਿਸਟ ਦੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇਗਾ। ਊਮੀਦਵਾਰ ਆਪਣੇ ਫਾਰਮ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਉਪਰੋਕਤ ਸਿਖਲਾਈ ਕੇਂਦਰਾਂ ਤੇ ਜਮਾਂ ਕਰਵਾ ਸਕਦੇ ਹਨ। ਫਾਜ਼ਿਲਕਾ ਦੇ ਸਿਖਲਾਈ ਕੇਂਦਰ ਦਾ ਨੰਬਰ 9815500023 ਹੈ ਜਦ ਕਿ ਜਲਾਲਾਬਾਦ ਦੇ ਸਿਖਲਾਈ ਕੇਂਦਰ ਦਾ ਨੰਬਰ 9878890451 ਹੈ। ਵਧੇਰੇ ਜਾਣਕਾਰੀ ਲਈ ਕੰਮਕਾਜੀ ਸਮੇਂ ਦੌਰਾਨ ਇੰਨ੍ਹਾਂ ਨੰਬਰਾਂ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਊਮੀਦਵਾਰ ਕੇਵਲ ਇਕ ਜਗਾਂ ਤੇ ਹੀ ਬਿਨੈਪੱਤਰ ਦੇ ਸਕਦਾ ਹੈ। ਮਹਿਲਾ ਉੂਮੀਦਵਾਰਾਂ ਨੂੰ ਤਰਜੀਹ ਦੇਣ ਲਈ ਨੰਬਰਾਂ ਵਿਚ 10 ਫੀਸਦੀ ਦਾ ਵਾਧੂ ਮਹੱਤਵ ਦਿੱਤਾ ਜਾਵੇਗਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply