
ਜੰਡਿਆਲਾ ਗੁਰੂ, 2 ਜੂਨ (ਹਰਿੰਦਰ ਪਾਲ ਸਿੰਘ) – ਸ਼੍ਰੀ ਗੁਰੁ ਹਰਗੋਬਿੰਦ ਪਬਲਿਕ ਸਕੂਲ ਪਿੰਡ ਮੱਲ੍ਹੀਆਂ ਵਿਖੇ ਬਾਬਾ ਗੱਜਣ ਸਿੰਘ ਮੁੱਖੀ ਤਰਨਾ ਦਲ ਹੈੱਡਕੁਆਟਰ ਬਾਬਾ ਬਕਾਲਾ ਨੇ ਪੱਤਰਕਾਰ ਭਾਈਚਾਰੇ ਦਾ ਸਨਮਾਨ ਕਰਦੇ ਹੋਏ ਕਿਹਾ ਲੋਕਤੰਤਰ ਦੇ ਇਸ ਚੋਥ੍ਹੇ ਥੰਮ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਨਿਰਪੱਖ ਹੋ ਕੇ ਸੱਚਾਈ ਦੇ ਮਾਰਗ ‘ਤੇ ਚਲਦੇ ਹੋਏ ਖਬਰਾਂ ਪ੍ਰਕਾਸ਼ਿਤ ਕਰਨੀਆਂ ਚਾਹੀਦੀਆਂ ਹਨ।ਉਹਨਾਂ ਕਿਹਾ ਕਿ ਇਹ ਇੱਕ ਇੱਕ ਐਸਾ ਅਦਾਰਾ ਹੈ ਜਿਥੇ ਕੋਈ ਵੀ ਗਰੀਬ, ਲੋੜਵੰਦ, ਬੇਸਹਾਰਾ, ਜੁਲਮ ਦਾ ਸਤਾਇਆ ਇਨਸਾਫ ਲੈ ਸਕਦਾ ਹੈ।ਬਾਬਾ ਗੱਜਣ ਸਿੰਘ ਤੇ ਪ੍ਰਿਸੀਪਲ ਪਲਵਿੰਦਰ ਸਿੰਘ ਵਲੋਂ ਜੰਡਿਆਲਾ ਪੈ੍ਰਸ ਕਲੱਬ (ਰਜਿ:) ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਜਸਪਾਲ ਸ਼ਰਮਾ ਪ੍ਰੈਸ ਵੈੱਲਫੇਅਰ ਕਲੱਬ, ਪੱਤਰਕਾਰ ਵਰੁਣ ਸੋਨੀ ਤੇ ਸੁਖਦੇਵ ਸਿੰਘ ਖਾਲਸਾ ਤੋਂ ਇਲਾਵਾ ਪ੍ਰਭਦਿਆਲ ਸਿੰਘ ਟਰੈਫਿਕ ਇੰਚਾਰਜ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਤੇ ਪਿਆਰਾ ਸਿੰਘ ਨੂੰ ਸਨਮਾਨ ਵਜੋਂ ਸਿਰੋਪਾ ਭੇਟ ਕੀਤਾ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media