Thursday, October 8, 2026

ਵਿਰਸਾ ਵਿਹਾਰ ਵਿਖੇ ‘ਬਾਲ ਰੰਗਮੰਚ ਵਰਕਸ਼ਾਪ’ 10 ਜੂਨ ਤੋਂ –  ਕੇਵਲ ਧਾਲੀਵਾਲ

Kewal Dhaliwal1ਅੰਮ੍ਰਿਤਸਰ, 2 ਜੂਨ (ਦੀਪ ਦਵਿੰਦਰ ਸਿੰਘ)  -ਵਿਰਸਾ ਵਿਹਾਰ ਸੁਸਾਇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਰਸਾ ਵਿਹਾਰ ਗਾਂਧੀ ਗਰਾਊਂਡ ਵਿਖੇ 15  ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਵਰਕਸ਼ਾਪ ਦੇ ਡਾਇਰੈਕਟਰ ਤੇ ਵਿਰਸਾ ਵਿਹਾਰ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਦ’ਸਿਆ ਕਿ 10 ਜੂਨ ਤੋਂ 25 ਜੂਨ ਤ’ਕ ਰੌਜਾਨਾ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ ਬਾਲ ਰੰਗਮੰਚ ਵਰਕਸ਼ਾਪ ਲਗਾਈ ਜਾ ਰਹੀ ਹੈ।ਇਸ ਬਾਲ ਰੰਗਮੰਚ (ਚਿਲਡਰਨ ਥੀਏਟਰ) ਵਰਕਸ਼ਾਪ ਵਿੱਚ 6 ਤੋਂ 12  ਸਾਲ ਤੱਕ ਦੇ ਬੱਚੇ ਭਾਗ ਲੈ ਸਕਣਗੇ।ਇਸ ਵਰਕਸ਼ਾਪ ਦੇ ਦੌਰਾਨ ਉਹਨਾਂ ਨੂੰ ਮਾਹਿਰ ਨਿਰਦੇਸ਼ਕਾਂ ਵਲੌਂ ਅਦਕਾਰੀ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਬੱਚਿਆਂ ਦੇ ਨਾਟਕ ਤਿਆਰ ਕਰਵਾਏ ਜਾਣਗੇ।ਇਸ ਬਾਲ ਰੰਗ ਮੰਚ ਵਰਕਸ਼ਾਪ ਦੌਰਾਨ ਤਿਆਰ ਕੀਤੇ ਨਾਟਕਾਂ ਦੀ ਪੇਸ਼ਕਾਰੀ 25 ਜੂਨ ਨੂੰ ਵਿਰਸਾ ਵਿਹਾਰ ਵਿੱਚ ਕੀਤੀ ਜਾਵੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply