Thursday, July 16, 2026

ਬੇਟ ਦੇ ਇਲਾਕੇ ‘ਚ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਵਿਖੇ ਲਗਾਇਆ ਸਮਰ ਕੈਂਪ

PPN0306201602
ਬਟਾਲਾ, 3 ਜੂਨ (ਨਰਿੰਦਰ ਬਰਨਾਲ)- ਸਰਕਾਰੀ ਪ੍ਰਾਇਮਰੀ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਦੇ ਮੁਕਾਬਲੇ ਘੱਟ ਨਹੀਂ ਹਨ, ਇਸ ਗੱਲ ਦਾ ਪ੍ਰਤੱਖ ਪ੍ਰਮਾਣ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਬਲਾਕ ਕਾਹਨੂੰਵਾਨ -1 ਦੇ ਸਕੂਲ ਤੋ ਮਿਲਦਾ ਹੈ।ਮੁੱਖ ਅਧਿਆਪਕ ਗੁਰਮੇਜ ਸਿੰਘ ਤੇ ਸਕੂਲ ਸਟਾਫ ਵੱਲੋ ਛੁੱਟੀਆਂ ਦੌਰਾਨ ਲਗਾਇਆ ਗਿਆ ਸਮਰ ਕੈਂਪ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਤੇ ਸਿੱਖਣ ਸ਼ਕਤੀ ਪ੍ਰਦਾਨ ਕਰ ਰਿਹਾ ਹੈ।ਸਕੂਲ ਦੇ ਕੈਂਪ ਦੌਰਾਨ ਕਰਵਾਈ ਜਾਦੀਆ ਕਲਾਵਾਂ ਵਿਚ ਯੋਗਾ, ਗੀਤ, ਡਾਂਸ, ਪਹਾੜੇ, ਭਾਸ਼ਾ ਨਾਲ ਸਬੰਧਿਤ ਅਭਿਆਸ, ਆਦਿ ਸਾਰੇ ਹੀ ਕੰਮਾਂ ਵਿਚ ਵਿਦਿਆਰਥੀਆ ਨੇ ਬੜੀ ਰੌਚਕਤਾ ਦਿਖਾਈ ਹੈ ਤੇ ਲਗਾਤਾਰ ਸਕੂਲ ਆ ਕੇ ਸਿਖ ਰਹੇ ਹਨ।ਚਾਰਟ ਮੇਕਿੰਮ ਮੁਕਾਬਲਿਆਂ ਦੌਰਾਨ ਵਿਦਿਆਰਥੀ ਵੱਖ ਵੱਖ ਪ੍ਰੋਜੈਕਟ ਤਿਆਰ ਕਰਦੇ ਹਨ ਜਾ ਭਵਿੱਖ ਵਿਚ ਵਿਦਿਆਰਥੀਆਂ ਵਾਸਤੇ ਬੜੇ ਗਿਆਨਵਾਨ ਸਿਧ ਹੋਣਗੇ। ਜਿਲ੍ਹਾਂ ਸਿਖਿਆ ਅਫਸਰ ਪ੍ਰਾਇਮਰੀ ਸ੍ਰੀ ਸਲਵਿੰਦਰ ਸਿੰਘ ਸਮਰਾ ਤੇ ਬਲਾਕ ਸਿਖਿਆ ਅਧਿਕਾਰੀ ਦੀ ਰਹਿਨੂਮਾਈ ਹੇਠ ਤੇ ਪ੍ਰਵੇਸ਼ ਕੋਆਰਡੀ ਨੇਟਰ ਲਖਵਿੰਦਰ ਸਿੰਘ ਸੇਖੋਂ ਨੇ ਵੀ ਸਮਰ ਕੈਂਪ ਦਾ ਦੌਰਾਂ ਕੀਤਾ ਤੇ ਤਸੱਲੀ ਦਾ ਪ੍ਰਗਟਾਅ ਕੀਤਾ, ਇਸ ਮੌਕੇ ਪੀ ਸੀ ਸੀ ਮਲਕੀਤ ਸਿੰਘ, ਸੁਖਬੀਰ ਸਿੰਘ, ਦੀ ਹਾਜ਼ਰੀ ਵਿਚ ਸਕੂਲ ਮੁਖ ਅਧਿਆਪਕ ਗੁਰਮੇਜ ਸਿੰਘ ਵੱਲੋ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਖਾਣ ਵਾਸਤੇ ਫਲ ਆਦਿ ਵੰਡੇ ਗਏ।ਇਸ ਮੌਕੇ ਸਕੂਲ ਅਧਿਆਪਕਾ ਪਰਮਜੀਤ ਕੌਰ ਆਦਿ ਹਾਜ਼ਰ ਸਨ।ਜਿਰਕਯੋਗ ਹੈ ਬਰਕਤ ਸਕੂਲ ਇਲਾਕੇ ਵਿਚ ਇਕ ਵਿਲੱਖਣ ਪਹਿਚਾਨ ਬਣਾ ਚੁੱਕਾ ਹੈ, ਇਸ ਸਕੂਲ ਦਾ ਮਿਹਨਤੀ ਸਟਾਫ ਤੇ ਵਿਦਿਆਰਥੀ ਮਾਣ ਮੱਤੀਆਂ ਪ੍ਰਾਪਤੀਆ ਕਰ ਰਹੇ ਹਨ, ਇਸ ਸਮਰ ਕੈਂਪ ਦੌਰਾਨ ਵੀ ਵਿਦਿਆਰਥੀ ਇਹੋ ਜਿਹੇ ਨੁਕਤੇ ਸਿੱਖਣਗੇ ਜਿਹੜੇ ਕਿ ਭਵਿੱਖ ਵਿਚ ਵਿਦਿਅਰਥੀਆ ਦੇ ਕੰਮ ਆਉਣਗੇ ਤੇ ਅਧਿਆਪਕਾ ਦੀ ਸੋਭਾ ਵੀ ਵਧਾਂਉਣਗੇ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply