
ਬਠਿੰਡਾ, 3 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਪਰਮਜੀਤ ਸਿੰਘ, ਅਤੇ ਸ਼੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ, ਨੇ ਜਿਲ੍ਹਾ ਕਚਿਹਰੀ ਬਠਿੰਡਾ ਵਿਖੇ ਇੱਕ ਮੀਟਿੰਗ ਦਾ ਆਯੋਜਿਨ ਕੀਤਾ ਗਿਆ। ਇਸ ਮੀਟਿੰਗ ਵਿੱਚ ਮੁਫਤ ਕਾਨੂੰਨੀ ਸੇਵਾਵਾਂ, ਲੀਗਲ ਏਡ ਕਲੀਨਿਕ, ਲੀਗਲ ਲਿਟਰੇਸੀ ਕਲੱਬ, ਲੱਗਣ ਵਾਲੀਆਂ ਨੈਸ਼ਨਲ ਲੋਕ ਅਦਾਲਤਾ, ਮੀਡੀਏਸ਼ਨ ਸੈਂਟਰ ਵਿੱਚ ਵੱਧ ਤੋਂ ਵੱਧ ਕੇਸ ਭੇਜਣ ਬਾਰੇ, ਪੈਰਾ ਲੀਗਲ ਵਲੰਟੀਅਰਜ਼ ਦੀ ਭਰਤੀ ਕਰਨ ਬਾਰੇ, ਨਾਲਸਾ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।ਸਵਪਨ ਸ਼ਰਮਾ, ਸੀਨੀਅਰ ਸੂਪਰਡੈਂਟ ਆਫ ਪੁਲਿਸ, ਨਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜੀਸਟ ਵਿਕਰਾਂਤ ਕੁਮਾਰ ਗਰਗ, ਚੀਫ ਜੂਡੀਸੀਲ ਮੈਜੀਸਟ੍ਰੇਟ, ਸੁੱਖਪਾਲ ਸਿੰਘ ਗਿੱਲ, ਜਿਲ੍ਹਾ ਅਟਾਰਨੀ, ਐਸ.ਐਸ. ਸਹੋਤਾ, ਸੂਪਰਡੈਂਟ ਕੇਂਦਰੀ ਜੇਲ੍ਹ, ਬਠਿੰਡਾ, ਕਮਲਜੀਤ ਪਾਲ, ਜਿਲ੍ਹਾ ਲੋਕ ਸੰਪਰਕ ਅਫਸਰ, ਗੁਰਇਕਬਾਲ ਸਿੰਘ ਚਹਿਲ, ਪ੍ਰਧਾਨ ਬਾਰ ਐਸੋਸੀਏਸ਼ਨ, ਨਵੀਨ ਗਡਵਾਲ, ਜਿਲ੍ਹਾ ਸਮਾਜ ਸੁਰਖਿਆ ਅਫਸਰ, ਸ਼੍ਰੀਮਤੀ ਰਵਨੀਤ ਕੌਰ ਸਿਧੂ, ਜਿਲ੍ਹਾ ਬਾਲ ਸੁਰਖਿਆ ਅਫਸਰ ਅਤੇ ਰਾਜਵਿੰਦਰ ਸਿੰਘ ਲੀਗਲ-ਕਮ-ਪ੍ਰੋਬੇਸ਼ਨ ਅਫਸਰ ਨੇ ਸ਼ਿਰਕਤ ਕੀਤੀ।ਇਸ ਮੀਟਿੰਗ ਦਾ ਮੁੱਖ ਮੰਤਵ ਆਮ ਲੋਕਾਂ ਵਿੱਚ ਦੇਹ ਵਪਾਰ ਦੇ ਪੀੜਤਾਂ, ਮਾਨਸਿਕ ਰੋਗ ਤੋਂ ਗਰਸਤ ਮਰੀਜ਼ਾਂ, ਅਸੰਗਠਿਤ ਕੀਰਤੀ ਵਰਗ, ਗਰੀਬ ਲੋਕਾਂ ਦੀ ਮਦਦ ਅਤੇ ਨਸ਼ੇ ਦੇ ਜਾਲ ਤੋਂ ਸਮਾਜ ਨੂੰ ਮੁੁਕਤ ਕਰਵਾਉਣ ਲਈ ਨਾਲਸਾ ਦੀਆਂ ਸਕੀਮਾਂ ਤੋਂ ਜਾਣੂ ਕਰਾਉਣਾ ਸੀ।ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੀਗਲ ਏਡ ਦੀ ਟੋਲ ਫzzੀ ਲਾਈਨ 1968 ਦਾ 24 ਘੰਟੇ ਲਾਭ ਲੈ ਸਕਦੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media