Thursday, April 16, 2026

ਜਿਲ੍ਹਾ ਸਿੱਖਿਆ ਅਫਸਰ ਨੇ ਸਮਰ ਕੈਂਪਾਂ ਦਾ ਕੀਤਾ ਉਦਘਾਟਨ

PPN0306201610

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੁੰ ਚੁੱਕਣ ਲਈ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿਚ ਸਮਰ ਕੈਪਾਂ ਦੀ ਸ਼ੁਰੂਆਤ ਕੀਤੀ ਗਈ।ਜਿਸ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਜੁਗਰਾਜ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ।
ਸਿੱਖਿਆ ਬਲਾਕ ਅੰਮ੍ਰਿਤਸਰ-3 ਅਧੀਨ ਪੈਂਦੇ ਸ.ਅ.ਸ. ਮੀਰਾਂਕੋਟ ਕਲਾਂ ਵਿਖੇ ਲਗਾਏ ਗਏ ਸੱਤ ਰੋਜ਼ਾ ਸਮਰ ਕੈਂਪ ਦਾ ਉਦਘਾਟਨ ਕਰਦੇ ਸਮੇਂ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿੱ) ਸ. ਜੁਗਰਾਜ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਵਿੱਦਿਆ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਜਾਇਦਾਦ ਹੈ ਜਿਸ ਦਾ ਕਦੇ ਵੀ ਬਟਵਾਰਾ ਨਹੀਂ ਕੀਤਾ ਜਾ ਸਕਦਾ।ਕੈਂਪ ਦੌਰਾਨ ਸ਼ਾਮਿਲ ਬੱਚਿਆਂ ਵੱਲੋਂ ਵੱਖ-ਵੱਖ ਵਿਸ਼ਿਆਂ ਉਤੇ ਸ਼ਲਾਘਾਯੋਗ ਗਤੀਵਿਧੀਆ ਦੀ ਪੇਸ਼ਕਾਰੀ ਕੀਤੀ ਗਈ।ਸ. ਰੰਧਾਵਾ ਨੇ ਇਸ ਮੌਕੇ ਉਚੇਚੇ ਤੌਰ ‘ਤੇ ਸ਼ਿਰਕਤ ਕਰਨ ਲਈ ਪਿੰਡ ਦੇ ਪੁੱਜੇ ਮੋਹਤਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਸ਼ੁੱਭ ਕਾਰਜ ਲਈ ਉਨ੍ਹਾਂ ਨਿੱਜੀ ਦਿਲਚਸਪੀ ਵਿਖਾਈ ਹੈ।ਸ. ਰੰਧਾਵਾ ਨੇ ਇਸ ਤੋਂ ਇਲਾਵਾ ਸ.ਅ.ਸ. ਪੰਡਰੀ ਵੜੈਚ ਅਤੇ ਸ.ਅ.ਸ. ਬੱਲ ਕਲਾਂ ਵੀ ਸ਼ਿਰਕਤ ਕਰਕੇ ਕੈਂਪ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਜਿਥੇ ਸ਼ੁੱਭ ਕਾਮਨਾਵਾਂ ਦਿੱਤੀਆਂ ਉਥੇ ਛੁੱਟੀਆਂ ਦੇ ਦਿਨਾਂ ਨੂੰ ਲਾਂਭੇ ਰੱਖ ਕਿ ਇਨ੍ਹਾਂ ਕੈਂਪਾਂ ਨੂੰ ਕਾਮਯਾਬ ਬਣਾਉਣ ਵਾਲੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ। ਸ. ਰੰਧਾਵਾ ਨੇ ਹੋਰਨਾਂ ਸਕੂਲਾਂ ਵਿਚ ਲਗਾਏ ਗਏ ਸਮਰ ਕੈਂਪਾਂ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਮਿਡ ਡੇ ਮੀਲ ਕੋਆਰਡੀਨੇਟਰ ਸ. ਮਨਪ੍ਰੀਤ ਸਿੰਘ, ਜਿਲ੍ਹਾ ਰਿਸੋਰਸ ਪਰਸਨ ਆਰ.ਟੀ.ਈ. ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੀ.ਐਚ.ਟੀ. ਸ਼੍ਰੀ ਸੀ.ਪੀ. ਸ਼ਰਮਾ, ਹੈੱਡ ਟੀਚਰ ਦਲਜੀਤ ਕੌਰ, ਮਲਕੀਅਤ ਸਿੰਘ, ਪਲਵਿੰਦਰ ਕੌਰ, ਦਵਿੰਦਰ ਕੌਰ, ਰਣਬੀਰ ਕੌਰ, ਰਿਤੂ ਮਲਹੋਤਰਾ ਆਦਿ ਅਧਿਆਪਕ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply