Friday, March 6, 2026

ਪੰਜਾਬ ਅੰਦਰ ਨਸ਼ਾ ਨਹੀ ਹੈ, ਤਾਂ ਸਰਕਾਰ ਨੇ 23 ਨਸ਼ਾ ਛੁਡਾਉ ਕੇਂਦਰ ਕਿਓਂ ਖੋਹਲੇ- ਗੁਰਮਹਾਂਬੀਰ

PPN0306201619

ਪੱਟੀ, 3 ਜੂਨ (ਰਣਜੀਤ ਸਿੰਘ ਮਾਹਲਾ)- ਨਸ਼ਾ ਵਿਰੋਧੀ ਮਿਸ਼ਨ ਏ ਪੰਜਾਬ ਵਲੋਂ ਨਸ਼ਾ ਛੁਡਾਉ ਕਮੇਟੀ ਸਭਰਾ ਨੂੰ ਨਸ਼ੇ ਵਿਰੁਧ ਕੀਤੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਕਫਨ ਬੋਲ ਪਿਆ ਨਸ਼ਾ ਵਿਰੋਧੀ ਮਿਸ਼ਨ ਏ ਪੰਜਾਬ ਵਲੋਂ ਸਭਰਾ ਕਮੇਟੀ ਨੂੰ ਸਨਮਾਨਤ ਕੀਤਾ ਗਿਆ।11 ਮੈਬਰੀ ਕਮੇਟੀ ਨੂੰ ਸਨਮਾਨ ਪੱਤਰ, ਮੈਡਲ ਤੇ ਤਲਵਾਰ ਨਾਲ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਬਾਬਾ ਬੀਰ ਸਿੰਘ ਸਭਰਾ ਵਿਖੇ ਸਮਾਗਮ ਦੌਰਾਨ ਪ੍ਰਧਾਨ ਮੁਖਤਿਆਰ ਸਿੰਘ ਪੱਟੀ ਨੇ ਕਿਹਾ ਕਿ ਨਸ਼ਾ ਘਰ ਤੇ ਸਮਾਜ ਨੂੰ ਖਤਮ ਕਰ ਦਿੰਦਾ ਹੈ, ਉਨਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬੀਅਤ ਨੂੰ ਖਤਮ ਕਰਨ ਲਈ ਇਕ ਸਾਜ਼ਿਸ ਤਹਿਤ ਹਾਕਮ ਸਰਕਾਰ ਨਸ਼ਾ ਪੰਜਾਬ ਅੰਦਰ ਵੇਚ ਰਹੀ ਹੈ।ਸਰਵਨ ਸਿੰਘ ਭੁੱਲਰ ਤੇ ਗੁਰਮਹਾਂਬੀਰ ਸਿੰਘ ਸਰਹਾਲੀ ਨੇ ਕਿਹਾ ਕਿ ਮੌਜੂਦਾ ਬਾਦਲ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਅੰਦਰ ਨਸ਼ਾ ਨਹੀ ਹੈ, ਜੇ ਨਸ਼ਾਂ ਨਹੀ ਹੈ ਤਾਂ ਸਰਕਾਰ ਵਲੋਂ ਪੰਜਾਬ ਅੰਦਰ 23 ਨਸ਼ਾ ਛੁਡਾਉ ਕੇਂਦਰ ਕਿਉਂ ਖੋਲੇਗੇ ਹਨ।ਉਨਾਂ ਨੇ ਕਿਹਾ ਕਿ ਨਸ਼ੇ ਖਤਮ ਕਰਨੇ ਸਰਕਾਰ ਦਾ ਕੰਮ ਨਹੀ ਹੈ, ਹੁਣ ਜਨਤਾ ਨੂੰ ਹੀ ਨਸ਼ਾ ਖਤਮ ਕਰਨਾ ਪਵੇਗਾ।ਕਾਮਰੇਡ ਮਹਾਂਬੀਰ ਸਿੰਘ ਨੇ ਕਿਹਾ ਕਿ 7 ਜੂਨ ਨੂੰ ਐਸ.ਡੀ.ਐਮ ਦਫਤਰ ਪੱਟੀ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ ਭਰ ‘ਚ ਆਗੂ ਪਹੁੰਚ ਰਹੇ ਹਨ।
ਇਸ ਮੌਕੇ ਮੁਖਤਿਆਰ ਸਿੰਘ ਪੱਟੀ, ਮਹਾਂਬੀਰ ਸਿੰਘ ਗਿੱਲ, ਰਾਜਬੀਰ ਸਿੰਘ ਸੁਰਸਿੰਘ, ਗੁਰਮਹਾਂਬੀਰ ਸਿੰਘ ਸਰਹਾਲੀ, ਪ੍ਰਿੰਸ਼ ਧੁੰਨਾ, ਪ੍ਰਧਾਨ ਜਗਦੀਸ਼ ਕੁਮਾਰ, ਸਰਵਨ ਸਿੰਘ ਭੁੱਲਰ, ਰਣਜੀਤ ਸਿੰਘ ਚੀਮਾ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ, ਜਗਜੀਤ ਸਿੰਘ ਗੋਲਾ, ਨਸ਼ਾ ਛੁਡਾਉ ਕਮੇਟੀ ਦੇ ਸਰਬਜੀਤ ਸਿੰਘ ਸੋਨੂੰ, ਤਜਿੰਦਰ ਸਿੰਘ ਬੱਗਾ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਮੱਖਣ ਸਿੰਘ, ਗੁਰਸਾਹਬ ਸਿੰਘ, ਹਰਦੀਪ ਸਿੰਘ, ਲਖਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਬਲਕਾਰ ਸਿੰਘ, ਜੋਗਾ ਸਿੰਘ ਸਭਰਾ ਆਦਿ ਹੋਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply