
ਸੰਦੌੜ (ਅਹਿਮਦਗੜ੍ਹ), 4 ਜੂਨ (ਹਰਮਿੰਦਰ ਸਿੰਘ ਭੱਟ )- ਹਲਕਾ ਅਮਰਗੜ੍ਹ ਅੰਦਰ ਆਮ ਆਦਮੀ ਪਾਰਟੀ ਦੇ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਅਹਿਮਦਗੜ੍ਹ ਅੰਦਰ ਕੋਂਸਲਰ ਕਿੱਟੂ ਥਾਪਰ ਦੇ ਦਫਤਰ ਵਿਖੇ ਇੱਕ ਨਿੱਜੀ ਮੀਟਿੰਗ ਸੱਦੀ ਗਈ । ਜਿਸ ਦੀ ਅਗਵਾਈ ਹਲਕਾ ਫਤਿਹਗੜ੍ਹ ਸਾਹਿਬ ਤੋਂ ਆਪ ਦੇ ਜ਼ੋਨ ਅਬਜ਼ਰਵਰ ਐਡਵੋਕੇਟ ਵਰਿੰਦਰ ਖਾਰਾ ਨੇ ਕੀਤੀ । ਇਸ ਮੌਕੇ ਅਮਰਗੜ੍ਹ ਅੰਦਰ ਸੱਤ ਮੈਂਬਰੀ ਅਤੇ ਅਹਿਮਦਗੜ੍ਹ ਅੰਦਰ ਪੰਜ ਮੈਂਬਰੀ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ।ਜਦਕਿ ਬਾਗੜੀਆਂ ਦੀ ਆਪ ਟੀਮ ਦੀ ਕਮਾਨ ਇਕੱਲੇ ਡਾ. ਅਸ਼ਵਨੀ ਸ਼ਰਮਾਂ ਦੇ ਹੱਥਾਂ ਵਿੱਚ ਸੌਂਪ ਦਿੱਤੀ ਗਈ ।ਇਸ ਮੀਟਿੰਗ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਕਈ ਸਿਆਸੀ ਮੁੱਦਿਆਂ ਉਪਰ ਵਿਚਾਰ ਚਰਚਾ ਕੀਤੀ ਗਈ ।ਇਸ ਮੌਕੇ ਐਡਵੋਕੇਟ ਵਰਿੰਦਰ ਖਾਰਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਪੰਜਾਬ ਦਾ ਮਾਹੋਲ ਬਹੁਤ ਹੀ ਖਰਾਬ ਹੋ ਚੁੱਕਾ ਹੈ।ਇਸ ਲਈ ਆਪ ਦਾ ਮਕਸਦ ਪੰਜਾਬ ਅੰਦਰ ਬਦਲਾਅ ਲੈਕੇ ਆਉਣਾ ਹੈ ਅਤੇ ਇਸ ਬਦਲਾਅ ਨੂੰ ਲੈਕੇ ਆਉਣ ਲਈ ਪੰਜਾਬੀਆਂ ਨੂੰ ਪਾਰਟੀ ਸੰਯੋਜਕ ਅਰਵਿੰਦ ਕੇਜਰੀਵਾਲ ਦਾ ਸਾਥ ਦੇਣਾ ਚਾਹੀਦਾ ਹੈ ।ਇਸ ਮੌਕੇ ਕੋਂਸਲਰ ਕਿੱਟੂ ਥਾਪਰ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਵਿਖੇ ਐਡਵੋਕੇਟ ਵਰਿੰਦਰ ਖਾਰਾ ਦੇ ਆਉਣ ਤੇ ਉਹ ਸਮੂਹ ਪਾਰਟੀ ਵਰਕਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਪਾਰਟੀ ਹਾਈਕਮਾਂਡ ਵਲੋਂ ਜਾਰੀ ਕੀਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਉਹ ਪੂਰੀ ਤਨਦੇਹੀ ਨਾਲ ਪਾਲਣ ਕਰਨਗੇ । ਇਸ ਹੰਗਾਮੀ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਗਰਮ ਖਿਆਲੀ ਨੌਜਵਾਨ ਆਗੂ ਗੁਰਦੀਪ ਸਿੰਘ ਨਿਆਂਮਤਪੁਰਾ ਨੇ ਕਿਹਾ ਕਿ ਉਹ ਹਰਜੋਤ ਸਿੰਘ ਬੈਂਸ ਵਲੋਂ ਚਲਾਈ ਗਈ ‘ਯੂਥ ਜੋੜੋ’ ਮੁਹਿੰਮ ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੁਹਿਮੰ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰ ਰਹੇ ਹਨ।
ਅਹਿਮਦਗੜ੍ਹ ਤੋਂ ਬਣਾਈ ਪੰਜ ਮੈਂਬਰ ਕਮੇਟੀ ਵਿੱਚ ਕੋਂਸਲਰ ਕਿੱਟੂ ਥਾਪਰ, ਪਵਨ ਗੋਇਲ, ਸਰਪੰਚ ਸੁਖਚੈਨ ਸਿੰਘ, ਅੰਮੀ ਚੰਦ ਜੋਸ਼ੀ ਅਤੇ ਡਾ. ਯਸ਼ਰਾਜ ਕਪਿਲਾ ਨੂੰ ਅਤੇ ਅਮਰਗੜ੍ਹ ਤੋਂ ਬਣਾਈ ਸੱਤ ਮੈਂਬਰੀ ਵਿੱਚ ਰਾਜੂ ਧੂਰੀ, ਰਘਵੀਰ ਸਿੰਘ ਲਾਡੀ, ਦਰਸ਼ਨ ਸਿੰਘ ਝੂੰਦਾ, ਸੁਖਪਾਲ ਸਿੰਘ, ਇਕਬਾਲ ਸਿੰਘ, ਰਾਮਦੀਨ ਸੂਫੀ ਅਤੇ ਰਣਧੀਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਪੁਸ਼ਕਰ ਸ਼ਰਮਾਂ ਅਹਿਮਦਗੜ੍ਹ, ਕੇਵਲ ਜਾਗੋਵਾਲ, ਡਾ.ਖਾਨ ਲਸੋਈ, ਰਾਜੀਵ ਤੂੰਗਾਹੇੜੀ, ਕੇਵਲ ਕ੍ਰਿਸ਼ਨ ਭੋਲਾ, ਰਜਿੰਦਰ ਸਿੰਘ ਵਿੱਕੀ, ਵਰਿੰਦਰ ਕੁਮਾਰ ਤੋਤਾ, ਹਰਜਿੰਦਰ ਸਿੰਘ ਬਿਰਦੀ, ਬਹਾਦਰ ਖਾਂ ਆਦਿ ਵੀ ਹਾਜਰ ਸਨ ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media