Sunday, October 6, 2024

ਉਪ ਪੁਲਿਸ ਕਪਤਾਨ ਰਣਧੀਰ ਸਿੰਘ ਨੇ ਅਪਣਾ ਅਹੁੱਦਾ ਸੰਭਾਲਿਆ

PPN0406201604ਮਾਲੇਰਕੋਟਲਾ, 4 ਜੂਨ (ਹਰਮਿੰਦਰ ਸਿੰਘ ਭੱਟ)- ਉਪ ਪੁਲਿਸ ਕਪਤਾਨ ਮਾਲੇਰਕੋਟਲਾ ਵਜੋਂ ਰਣਧੀਰ ਸਿੰਘ ਨੇ ਅਹੁੱਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਸਮਾਜ ਵਿਰੌਧੀ ਅਨਸਰਾਂ ਨੂੰ ਬਖਸ਼ਣ ਵਾਲੇ ਨਹੀਂ ਹਨ ਜਦ ਕਿ ਉਹਨਾਂ ਦੇ ਦਫਤਰ ਵਿਚ ਆਉਣ ਵਾਲੇ ਹਲਕਾ ਮਾਲੇਰਕੋਟਲਾ ਵਿਚ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਬਹਾਲ ਰੱਖਣ ਵਾਲੇ ਹਰ ਨਾਗਰਿਕ ਦਾ ਬਣਦਾ ਸਨਮਾਨ ਕੀਤਾ ਜਾਵੇਗਾ ਉਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹਨਾਂ ਦੇ ਖੇਤਰ ਵਿਚ ਸਮਾਜ ਵਿਰੋਧੀ ਕਾਰਜ ਕਰਨ ਵਾਲਿਆਂ ਦੀ ਥਾਂ ਸ਼ਲਾਖਾਂ ਪਿੱਛੇ ਹੈ। ਇਸ ਲਈ ਕਿਸੇ ਵੀ ਕਿਸਮ ਦਾ ਨਸ਼ਾ ਨਾ ਤਾਂ ਮਾਲੇਰਕੋਟਲਾ ਵਿਚ ਵੇਚਣ ਦਿੱਤਾ ਜਾਵੇਗਾ ਤੇ ਨਾ ਹੀ ਬਾਹਰੋਂ ਨਸ਼ਾ ਲਿਆ ਕੇ ਵੇਚਣ ਵਾਲੇ ਹੁਣ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਹਿ ਸਕਣਗੇ। ਚੇਤੇ ਰਹੇ ਕਿ ਰਣਧੀਰ ਸਿੰਘ ਨੂੰ ਪੰਜਾਬ ਸਰਕਾਰ ਨੇ ਅਜੇ ਕੁੱਝ ਦਿਨ ਪਹਿਲਾਂ ਹੀ ਇੰਸਪੈਕਟਰ ਤੋਂ ਪਦ ਉੱਨਤ ਕਰਕੇ ਉਪ ਪੁਲਿਸ ਕਪਤਾਨ ਬਣਾਇਆ ਹੈ ਤੇ ਉਹਨਾਂ ਥਾਣਾ ਮੁੱਖੀ ਹੁੰਦਿਆਂ ਜਗਰਾਵਾਂ, ਲੁਧਿਆਣਾ, ਸੰਗਰੂਰ, ਲਹਿਰਾਗਾਗਾ, ਮੂਨਕ, ਤੇ ਅਹਿਮਦਗੜ੍ਹ ਵਿਖੇ ਸਫਲ ਸੇਵਾਵਾਂ ਨਿਭਾਅ ਕੇ ਜਨਤਾ ਦਾ ਮਨ ਮੋਹਿਆ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply