Sunday, October 6, 2024

ਸ਼੍ਰੋਮਣੀ ਕਮੇਟੀ ਵੱਲੋਂ 6 ਜੂਨ ਦੇ ਸ਼ਹੀਦੀ ਸਮਾਗਮ ਵਿਚ ਮੀਡੀਏ ‘ਤੇ ਲਗਾਈ ਪਾਬੰਦੀ ਖਤਮ

SGPC

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਪੱਤਰ ਲਿਖਦਿਆਂ ਅਪੀਲ ਕੀਤੀ ਹੈ ਕਿ ਉਨ੍ਹਾਂ ਵੱਲੋਂ 4 ਜੂਨ ਨੂੰ ਲਿਖੇ ਗਏ ਪੱਤਰ ਨੰ. 21847 ਜਿਸ ਵਿਚ ਪ੍ਰੈਸ ਟੀ.ਵੀ. ਚੈਨਲਾਂ, ਫੋਟੋਗ੍ਰਾਫਰਾਂ ਤੇ ਵੀਡੀਓਗ੍ਰਾਫੀ ਕਰਨ ਵਾਲਿਆਂ ਤੇ 6 ਜੂਨ ਨੂੰ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਵਿਚ ਰੋਕ ਲਗਾਈ ਗਈ ਸੀ, ਉਸ ‘ਤੇ ਅਮਲ ਨਾ ਕੀਤਾ ਜਾਵੇ।ਸ. ਦਿਲਜੀਤ ਸਿੰਘ ਬੇਦੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਵਿਚ ਕਿਹਾ ਕਿ ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਗਿਆ ਪੱਤਰ ਵਾਪਸ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਪੱਤਰ ਵਿਚ ਸ. ਹਰਚਰਨ ਸਿੰਘ ਨੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ 4 ਜੂਨ ਨੂੰ ਭੇਜੇ ਗਏ ਉਕਤ ਪੱਤਰ ਲਿਖਣ ਦੀ ਸਿਰਫ ਇਕ ਹੀ ਭਾਵਨਾ ਸੀ ਕਿ ਕਿਸੇ ਕਿਸਮ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਵੱਡੇ ਪੱਧਰ ‘ਤੇ ਹਾਈਲਾਈਟ ਕਰਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਤੇ ਸੰਗਤਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਨਾਲ ਵਿਚਾਰਾਂ ਕਰਕੇ ਤੇ ਉਨ੍ਹਾਂ ਦੇ ਕਹਿਣ ‘ਤੇ ਉਪਰੋਕਤ ਪੱਤਰ ਲਿਖਣ ਦਾ ਫੈਸਲਾ ਲਿਆ ਗਿਆ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੋਟੋਗ੍ਰਾਫਰ ਅਤੇ ਟੀ.ਵੀ ਚੈਨਲਾਂ ‘ਤੇ ਰੋਕ ਲਗਾਈ ਜਾਵੇ।ਇਹ ਗੱਲ ਸਪੱਸ਼ਟ ਸੀ ਕਿ ਪੱਤਰ ਵਿਚ ਸਿਰਫ ਵੀਡੀਓਗ੍ਰਾਫਰ, ਫੋਟੋਗ੍ਰਾਫਰ ਅਤੇ ਟੀ.ਵੀ. ਚੈਨਲਾਂ ‘ਤੇ ਪ੍ਰੈਸ ਕਵਰੇਜ਼ ਤੇ ਰੋਕ ਦੀ ਤਜਵੀਜ਼ ਸੀ।ਉਨ੍ਹਾਂ ਕਿਹਾ ਕਿ ਸਾਨੂੰ ਟੀ.ਵੀ. ਚੈਨਲਾਂ ਤੇ ਹੋਰ ਏਜੰਸੀਆਂ ਨੇ ਗੱਲਬਾਤ ਕਰਕੇ ਇਹ ਭਰੋਸਾ ਦਿਵਾਇਆ ਹੈ ਕਿ ਉਹ ਜ਼ਾਬਤੇ ਵਿਚ ਰਹਿੰਦੇ ਹੋਏ ਇਸ ਪਵਿੱਤਰ ਅਸਥਾਨ ਦੀ ਆਸਥਾ ਦਾ ਪੂਰਾ ਧਿਆਨ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਵਿਸ਼ਵਾਸ ਨੂੰ ਮੁੱਖ ਰੱਖਦਿਆਂ ਮਿਤੀ 4-6-2016 ਨੂੰ ਭੇਜੇ ਗਏ ਪੱਤਰ ‘ਤੇ ਅਮਲ ਨਾ ਕੀਤਾ ਜਾਵੇ। ਉਨ੍ਹਾਂ ਇਸ ਪੱਤਰ ਦੀ ਇਕ-ਇਕ ਕਾਪੀ ਪੁਲਿਸ ਕਮਿਸ਼ਨਰ ਸਾਹਿਬ ਅਤੇ ਡੀ.ਪੀ.ਆਰ.ਓ. ਸ੍ਰੀ ਅੰਮ੍ਰਿਤਸਰ ਨੂੰ ਵੀ ਭੇਜ ਦਿੱਤੀ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply