Saturday, August 8, 2026

ਮੇਅਰ ਅਰੋੜਾ ਤੇ ਤਰੁਣ ਚੁੱਘ ਵੱਲੋਂ ਵੱਖ ਵੱਖ ਵਾਰਡਾਂ ਦੀਆਂ ਸੜਕਾਂ ਦੇ ਕੰਮ ਦਾ ਸ਼ੁਭਅਰੰਭ

Bakshi Ram Arora Mayor

ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ ਸੱਗੂ) – ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਅਤੇ ਰਾਸ਼ਟਰੀ ਸਕੱਤਰ ਭਾਜਪਾ ਤਰੁਣ ਚੁੱਘ ਵੱਲੋਂ ਮਿਲ ਕੇ ਵਾਰਡ ਨੰ. 45  ਦੇ ਇਲਾਕੇ ਸ਼ਕਤੀ ਨਗਰ, ਛੋਟੀ ਢਾਬ, ਵੱਡੀ ਢਾਬ, ਟੂੰਡਾ ਤਾਲਾਬ, ਵਾਰਡ ਨੰ. 46 ਦੇ ਇਲਾਕੇ ਬਾਜ਼ਾਰ ਟੌਕਰਿਆਂ, ਕਟੜਾ ਸੁਫੈਦ ਅਤੇ ਵਾਰਡ ਨੰ. 47 ਦੇ ਇਲਾਕੇ ਕਟੜਾ ਭਾਈ ਸੰਤ ਸਿੰਘ, ਇੰਨਰ ਸਰਕੂਲਰ ਰੋਡ ਲੋਹਗੜ੍ਹ ਅਤੇ ਸਾਂਈ ਦਾਸ ਰੋਡ ਦੇ ਇਲਾਕਿਆਂ ਦੀਆਂ ਲੂੱਕ ਬਜਰੀ ਦੀਆਂ ਸੜ੍ਹਕਾਂ ਬਨਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ, ਜਿਨ੍ਹਾਂ ‘ਤੇ ਕੁੱਲ 107.52 ਲੱਖ ਰੁਪਏ ਲਾਗਤ ਆਵੇਗੀ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਸਮੂਹ ਇਲਾਕਿਆਂ ਦੇ ਵੱਖ-ਵੱਖ ਵਿਕਾਸ ਦੇ ਕੰਮਾਂ ਲਈ 53.89ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਵਿਚੋਂ ਉਕਤ ਇਲਾਕਿਆਂ ਦੀਆਂ 107.52 ਲੱਖ ਰੁਪਏ ਦੀ ਲਾਗਤ ਨਾਲ ਲੁੱਕ ਬੱਜਰੀ ਦੀਆਂ ਪੱਕੀਆਂ ਸੜ੍ਹਕਾਂ ਬਣਨਗੀਆਂ ਹੈ ਅਤੇ ਹਲਕੇ ਦੇ ਸਮੂਹ ਇਲਾਕਿਆਂ ਦੇ ਬਾਕੀ ਕੰਮ ਪਾਸ ਕੀਤੇ ਜਾ ਚੁੱਕੇ ਹਨ, ਜੋ ਕੁਝ ਦਿਨਾਂ ਵਿਚ ਹੀ ਚਾਲੂ ਕੀਤੇ  । ਇਸ ਮੌਕੇ ਚੰਦਰ ਸ਼ੇਖਰ, ਅਸ਼ੋਕ ਗੁਪਤਾ, ਪ੍ਰਦੀਪ ਸਰੀਨ, ਨਰੇਸ਼ ਸ਼ਰਮਾ, ਤਰਸੇਮ ਕੁਮਾਰ, ਸੰਜੀਵ ਅਰੋੜਾ, ਸੰਜੈ ਖੰਨਾ, ਗੋਰਵ ਅਰੋੜਾ, ਕਮਲ ਮਹਿਰਾ, ਨਵਲ ਸ਼ਰਮਾ, ਰੋਮੀ ਚੌਪੜਾ, ਸੰਨੀ ਅਗਰਵਾਲ, ਰਮੇਸ਼ ਰਾਣੀ, ਸੁਨੀਤਾ ਦੇਵੀ, ਮਨਜੀਤ ਕੌਰ, ਨਗਰ ਨਿਗਮ ਦੇ ਅਧਿਕਾਰੀ ਤੇ ਇਲਾਕਾ ਨਿਵਾਸੀ ਮੌਜੂਦ ਸਨ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply