Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 11 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=65636

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਸ਼੍ਰੋਮਣੀ ਕਮੇਟੀ ਵਲੋਂ ਨੌਕਰੀ ਤੋਂ ਫਾਰਿਗ ਕੀਤੇ ਪੰਜ ਪਿਆਰਿਆਂ ਨੇ ਅੰਮ੍ਰਿਤਸਰ ‘ਚ ਖੋਲਿਆ ਦਫਤਰ।

▶ ਜਲੰਧਰ ਧਰਨੇ ‘ਚ ਸ਼ਾਮਲ ਹੋਣਗੇ ਰਾਹੁਲ ਗਾਂਧੀ – 13 ਜੂਨ ਨੂੰ ਪੰਜਾਬ ਵਿੱਚ ਵਿਗੜੀ ਅਮਨ ਕਨੂੰਨ ਦੀ ਸਥਿਤੀ ਦੇ ਖਿਲਾਫ ਕਾਂਗਰਸ ਦੇ ਰਹੀ ਹੈ ਧਰਨਾ।

▶ ਲੁਧਿਆਣਾ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਕਰ ਰਹੇ ਬਾਪੂ ਸੂਰਤ ਸਿੰਘ ਨੂੰ ਪੁਲਿਸ ਨੇ ਜ਼ਬਰੀ ਹਸਪਤਾਲ ਕਰਾਇਆ ਦਾਖਲ।

▶ ਹਿਸਾਰ ਵਿੱਚ ਬਣੇਗਾ ਹਰਿਆਣਾ ਦਾ ਪਹਿਲਾ ਹਵਾਈ ਅੱਡਾ- ਸੀ.ਐਮ ਖੱਟੜ

▶ ਦੂਜੇ ਦਿਨ ਵੀ ਸੀ.ਬੀ.ਆਈ ਨੇ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਪਾਸੋਂ ਕੀਤੀ ਪੁੱਛਗਿੱਛ।

▶ ਕਨੇਡਾ ਦੇ ਰਿਚਮੰਡ ਵਿੱਚ ਰੀਅਲ ਅਸਟੇਟ ਡਿਵੈਲਪਰ ਅਮਰਜੀਤ ਸਿੰਘ ਸੰਧੁ ਨਾਮੀ ਸਿੱਖ ਦੀ ਹੱਤਿਆ ।

▶ ਅੰਮ੍ਰਿਤਸਰ ਦੇ ਕੁਈਨਜ਼ ਰੋਡ ਸਥਿਤ ਟਾਈਟਨ ਘੜੀਆਂ ਦੇ ਸ਼ੋਅਰੂਮ ‘ਚ ਹੋਈ 22  ਲੱਖ ਦੀ ਚੋਰੀ ਦੀ ਸੀ.ਸੀ.ਟੀ.ਵੀ ਫੁਟੇਜ਼ ਦੀ ਮਦਦ ਨਾਲ ਜਾਂਚ ਜਾਰੀ।

▶ ਹਰਿਆਣਾ- ਗੁਰੂਗ੍ਰਾਮ ਦੇ ਸ਼ੰਕਰ ਚੌਕ ‘ਚ ਤਿੰਨ ਲੜਕਿਆਂ ਤੇ ਇੱਕ ਲੜਕੀ ਨੇ ਮਿਲ ਕੇ ਕੁੱਟ ਕੁੱਟ ਮਾਰੀ ਇੱਕ ਲੜਕੀ।

▶ 4 ਸਾਲ ਬਾਅਦ ਸ਼ਿਮਲਾ ਹਵਾਈ ਅੱਡੇ ਤੋਂ ਉਡਾਣ ਸ਼ੁਰੂ।

▶ ਦਿੱਲੀ ਪੁਲਿਸ ਨੇ ਐਨ.ਸੀ.ਆਰ ਤੋਂ ਛੋਟਾ ਸ਼ਕੀਲ ਦੇ ਚਾਰ ਸ਼ੂਟਰ ਕੀਤੇ ਗ੍ਰਿਫਤਾਰ।

▶ ਸ਼ਿਮਲਾ – ਹਿਮਾਚਲ ਸਰਕਾਰ ਨੇ ਇੱਕ ਸਾਲ ਲਈ ਬਾਂਦਰਾਂ ਨੂੰ ਦਿੱਤਾ ਹਿੰਸਕ ਕਰਾਰ ।

▶ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਉਮੀਦਵਾਰ ਲਈ ਹਿਲੇਰੀ ਕਲਿੰਟਨ ਦੀ ਕੀਤੀ ਹਮਾਇਤ।

▶ 15 ਰਾਜਾਂ ਦੀਆਂ 57 ਰਾਜ ਸਭਾ ਸੀਟਾਂ ਲਈ ਪੋਲਿੰਗ ਅੱਜ ।

▶ ਮਾਸਕੋ ਵਿੱਚ ਸੁਖੋਈ ਫਾਈਟਰ ਜਹਾਜ ਨੂੰ ਹਾਦਸਾ- ਪਾਇਲਟ ਦੀ ਮੌਤ।

▶ ਪੰਜਾਬ- ਬੱਸ ਚਲਾਉਂਦਿਆਂ ਡਰਾਈਵਰ ਆਪਣੇ ਪਾਸ ਨਹੀਂ ਰੱਖ ਸਕਣਗੇ ਮੋਬਾਇਲ- ਸਵਾਰੀਆਂ ਕਰ ਸਕਣਗੀਆਂ ਸ਼ਿਕਾਇਤ।

▶ ਪੰਜਾਬ ਦੇ ਪਾਤੜਾਂ ‘ਚ ਵਿਜੀਲੈਂਸ ਨੇ ਜੇ.ਈ ਗੁਰਵਿੰਦਰ ਸਿੰਘ ਨੂੰ ਰਿਸ਼ਵਤ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ।

▶ ਪੰਜਾਬ- ਅਜਨਾਲਾ ਦੇ ਪਿੰਡ ਤਲਵੰਡੀ ਭੰਗਵਾਂ ਤੋਂ 8 ਦਿਨ ਪਹਿਲਾਂ ਗੁੰਮ ਹੋਏ ਦੋ ਚਚੇਰੇ ਭਰਾਵਾਂ ਦੀਆਂ ਰਮਦਾਸ ਦਾਣਾ ਮੰਡੀ ਤੋਂ ਗਲੀ ਸੜੀ ਹਾਲਤ ‘ਚ ਮਿਲੀਆਂ ਲਾਸ਼ਾਂ।

▶ ਪੰਜਾਬ-ਫਿਰੋਜ਼ਪੁਰ ‘ਚ ਰਿਸ਼ਵਤ ਦੇ ਦੋਸ਼ ‘ਚ ਇੱਕ ਹਵਾਲਦਾਰ ‘ਤੇ 4 ਹੋਮਗਾਰਡਾਂ ਨੂੰ ਕੀਤਾ ਗ੍ਰਿਫਤਾਰ- ਨਾਕੇ ‘ਤੇ ਟਰੱਕ ਡਰਾਇਵਰਾਂ ਤੋਂ ਪੈਸੇ ਲੈਣ ਦੇ ਲੱਗੇ ਦੋਸ਼।

▶ ਹਿੰਦੀ ਫਿਲਮ ‘ਉਡਤਾ ਪੰਜਾਬ’ ਮਾਮਲੇ ‘ਚ ਮੁੰਬਈ ਹਾਈਕੋਰਟ ‘ਚ ਬਹਿਸ ਖਤਮ- ਸੋਮਵਾਰ 13 ਜੂਨ ਨੂੰ ਆ ਸਕਦਾ ਹੈ ਫੈਸਲਾ। ਫਿਲਮ ਨਿਰਮਾਤਾ ਨੂੰ ਕੁੱਝ ਰਾਹਤ -ਹਾਈਕੋਰਟ ਸੰਤੁਸ਼ਟ ਨਹੀਂ ਸੈਂਸਰ ਬੋਰਡ ਦੀਆਂ ਦਲੀਲਾਂ ਤੋਂ।

▶ ਕਾਬਲ ਵਿੱਚ ਭਾਰਤੀ ਮਹਿਲਾ ਅਗਵਾ ਮਾਮਲਾ- ਛੇਤੀ ਰਿਹਾਈ ਕਰਵਾਉਣ ਦਾ ਕਾਬਲ ਅਧਿਕਾਰੀਆਂ ਦਿੱਤਾ ਭਰੋਸਾ।

▶ ਦਿੱਲੀ ਵਿਧਾਨ ਸਭਾ ‘ਚ ਟੇਬਲ ‘ਤੇ ਚੜੇ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ- ਮਾਮਲਾ ਟੈਂਕਰ ਘੋਟਾਲੇ ਦਾ।

▶ ਭਾਰਤ-ਅਮਰੀਕਾ ਦੋਸਤੀ ‘ਤੇ ਖਫਾ ਹਾਫਿਜ਼ ਸਈਅਦ ਨੇ ਪਾਕਿਸਤਾਨ ‘ਚ ਅਮਰੀਕੀ ਡਰੋਨ ਡੇਗਣ ਦੀ ਦਿੱਤੀ ਧਮਕੀ।

▶ ‘ਉਡਤਾ ਪੰਜਾਬ’ ਫਿਲਮ ਸੈਂਸਰ ਮਾਮਲਾ- ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਸਰਟੀਫੀਕੇਸ਼ਨ ਸਿਸਟਮ ਠੀਕ ਨਹੀ, ਜਲਦ ਹੋਵੇਗੀ ਤਬਦੀਲੀ।

▶ ਅਮਰੀਕੀ ਹੈਵੀ ਵੇਟ ਮੁੱਕੇਬਾਜ਼ ਮੁਹੰਮਦ ਅਲੀ ਨੂੰ ਹੰਝੂਆਂ ਭਰੀ ਵਿਦਾਇਗੀ – ਦੁਨੀਆਂ ਭਰ ਤੋਂ ਪੁੱਜੇ ਸਮਰਥਕ।

▶ ਆਈ.ਐਸ.ਆਈ.ਐਸ ਮੁਖੀ ਬਗਦਾਦੀ ਦੇ ਹਵਾਈ ਹਮਲੇ ‘ਚ ਜਖਮੀ ਹੋਣ ਦੀ ਖਬਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply