Sunday, February 22, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 10 ਜੂਨ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..


〰〰〰〰〰〰〰〰

ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਦਿੱਲੀ- ਸੀਬੀਆਈ ਵਲੋਂ 7 ਘੰਟੇ ਪੁਛਗਿੱਛ ਦੌਰਾਨ ਹਿਮਾਚਲ ਦੇ ਮੁੱਖ ਮੰਤਰੀ ਬੋਲੇ – ਨਹੀਂ ਪਤਾ ਬੇਟੇ ਤੇ ਪਤਨੀ ਦੇ ਨਾਮ ਕਿਵੇਂ ਬਣੀ ਜਾਇਦਾਦ।

▶ ਹਰਿਆਣਾ ਦੇ ਭੁਨਾ (ਫਤਿਹਾਬਾਦ) ਬੱਸ ਧਮਾਕੇ ਦਾ ਇੱਕ ਦੋਸ਼ੀ ਮਨੋਜ ਪੁਲਿਸ ਵਲੋਂ ਗ੍ਰਿਫਤਾਰ।

▶ ਹਰਿਆਣਾ ਦੇ ਸੋਨੀਪਤ ਤੋਂ 1 ਕਿਲੋ 640 ਗ੍ਰਾਮ ਹੈਰੋਇਨ ਬਰਾਮਦ।

▶ ਯਮੁਨਾਨਗਰ (ਹਰਿਆਣਾ) ‘ਚ ਚੋਰਾਂ ਨੇ ਲੁੱਟੀਆਂ 8 ਦੁਕਾਨਾਂ – ਸਮਾਨ ਲੁੱਟ ਕੇ ਹੋਏ ਫਰਾਰ।

▶ ਸ਼ਿਮਲਾ ‘ਚ ਤੂਫਾਨ ਤੇ ਮੀਂਹ ਦੌਰਾਨ ਕਾਰ ‘ਤੇ ਡਿੱਗਾ ਰੁੱਖ – 2 ਦੀ ਮੌਤ ਇਕ ਜਖਮੀ- ਪੰਜਾਬ ਦੇ ਜਲੰਧਰ ਨਾਲ ਸਬੰਧਤ ਹਨ ਤਿੰਨੇ ਵਿਅਕਤੀ।

▶ ਗੁਰਦਾਸਪੁਰ ਸੰਗਤ ਦਰਸ਼ਨ ਦੌਰਾਨ ਸੀ.ਐਮ ਬਾਦਲ ਦਾ ਬਿਆਨ- ਸਰਕਾਰ ਦਾ ਮੁੱਖ ਮਕਸਦ ਪੰਜਾਬ ਦਾ ਵਿਕਾਸ।

▶ ਪੰਜਵੇਂ ਦਿਨ ਸ਼ਾਂਤ ਰਿਹਾ ਹਰਿਆਣਾ ਜਾਟ ਅੰਦੋਲਨ- ਸੁਰੱਖਿਆ ਦਾ ਖਰਚ ਜਾਟਾਂ ਕੋਲੋਂ ਵਸੂਲਣ ਦੇ ਚਰਚੇ।

▶ ਜਲੰਧਰ- ਜਾਅਲੀ ਸਰਟੀਫੀਕੇਟ ਬਣਾਉਣ ਦਾ ਪਰਦਾਫਾਸ਼- ਪੁਲਿਸ ਵਲੋਂ ਫਿਲਹਾਲ ਇਕ ਦੋਸ਼ੀ ਗ੍ਰਿਫਤਾਰ।

▶ ਝੰਡੇ ਦੀ ਰਸਮ ਨੂੰ ਲੈ ਕੇ ਉਲਝੇ ਭਾਰਤ ਤੇ ਪਾਕਿਸਤਾਨ ਦੇ ਫੌਜੀ ਜਵਾਨ।

▶ ਫਤਹਿਗੜ ਚੂੜੀਆਂ ਵਿਖੇ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਸ੍ਰ. ਬਾਦਲ ਦੀ ਸਿਹਤ ਵਿਗੜੀ- ਵਿਚਾਲੇ ਛੱਡਿਆ ਸੰਗਤ ਦਰਸ਼ਨ।

▶ ਪਠਾਨਕੋਟ ਏਅਰਬੇਸ ਦੀ ਸੁਰੱਖਿਆ ਵਧਾਈ- ਸ਼ੱਕੀ ਨੂੰ ਦੇਖਦਿਆਂ ਗੋਲੀ ਮਾਰਨ ਦੇ ਹੁਕਮ।

▶ ਛੋਟੇ ਸ਼ਹਿਰਾਂ ਦਰਮਿਆਨ ਹਵਾਈ ਸਫਰ ਸੇਵਾ ਹੋਵੇਗੀ ਸੱਸਤੀ- ਨਵੀਂ ਐਵੀਏਸ਼ਨ ਨੀਤੀ ਜਲਦ ।

▶ ਹਿਮਾਚਲ ਬੱਦੀ ਵਿਖੇ ਟਰੱਕ ਡਰਾਇਵਰ ਪਾਸੋਂ 1 ਕਿਲੋ 250 ਗ੍ਰਾਮ ਹੈਰੋਨਿ ਬਰਾਮਦ- ਟਰੱਕ ਡਰਾਇਵਰ ਤੇ ਸਹਾਇਕ ਗ੍ਰਿਫਤਾਰ।

▶ ਐਨ.ਐਸ.ਜੀ ‘ਚ ਭਾਰਤ ਦੀ ਦਾਅਵੇਦਾਰੀ ਦੀ ਮੈਕਸੀਕੋ ਨੇ ਕੀਤੀ ਹਮਾਇਤ- ਮੋਦੀ ਨੇ ਕੀਤਾ ਧੰਨਵਾਦ – ਪਾਕਿਸਤਾਨ ਖਫਾ।

▶ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ‘ਚ 4 ਜਵਾਨ ਸ਼ਹੀਦ 9 ਜਖਮੀ – ਖਾਈ ‘ਚ ਡਿੱਗੀ ਫੌਜੀ ਗੱਡੀ।

▶ ਗੁਗਲ ਸਟਰੀਟ ਨੂੰ ਭਾਰਤ ‘ਚ ਨਹੀਂ ਮਿਲੀ ਇਜਾਜ਼ਤ- ਸੁਰੱਖਿਆ ਕਾਰਣਾ ਕਰਕੇ ਨਾਹ।

▶ ਸ਼ਤੀਸ਼ਗੜ੍ਹ ਆਈ.ਟੀ.ਬੀ.ਪੀ ਕੈਂਪ ‘ਤੇ ਹਮਲਾ – ਅੱਤਵਾਦੀਆਂ ਦਾਗੇ 4 ਰਾਕਟ।

▶ ਦੇਸ਼ ਦੇ ਖਜ਼ਾਨਾ ਮੰਤਰੀਆਂ ਦੀ ਬੈਠਕ 15 ਜੂਨ ਨੂੰ – ਜੀ.ਐਸ.ਟੀ ਬਿੱਲ ‘ਤੇ ਫੈਸਲੇ ਦੀ ਸੰਭਾਵਨਾ।

▶ ਪੰਜਾਬ ਵਿੱਚ ਖੁਲਣਗੇ 13 ਨਵੇਂ ਕਾਲਜ਼।

▶ ਮੁੰਬਈ ਹਾਈ ਕੋਰਟ ‘ਚ ਫਿਲਮ ‘ਉਡਤਾ ਪੰਜਾਬ’ ਦੀ ਹੋਈ ਸੁਣਵਾਈ – ਅੱਜ ਵੀ ਰਹੇਗੀ ਜਾਰੀ।

▶ ਉਡਤਾ ਪੰਜਾਬ ਫਿਲਮ ‘ਤੇ ਸਿਆਸਤ ਭਖੀ – ਪੰਜਾਬ ‘ਚ ਫਿਲਮ ਦੇ ਪੋਸਟਰ ਸਾੜੇ।

▶ ਅਕਾਲੀ ਭਾਜਪਾ ਗਠਜੋੜ ਵਲੋਂ ਫਿਲਮ ਦਾ ਵਿਰੋਧ, ਜਦਕਿ ਕੇਜਰੀਵਾਲ ਅਤੇ ਬਸਪਾ ਸੁਪਰੀਮੋ ਮਾਇਆ ਵਤੀ ਫਿਲਮ ਦੀ ਹਿਮਾਇਤ ‘ਤੇ।

▶ ਦੀਨਾਨਗਰ ਕਾਂਗਰਸੀ ਸਟੇਜ਼ ‘ਤੇ ਹੋਏ ਹੰਗਾਮੇ ਬਾਰੇ ਬੋਲੇ ਬਾਦਲ – ਕਾਂਗਰਸੀਆਂ ਦੀ ਲੜ੍ਹਾਈ ‘ਚ ਕੋਈ ਦਿਲਚਸਪੀ ਨਹੀਂ, ਚੰਗਾ ਹੋਵੇ ਕੈਪਟਨ ਧਰਨਿਆਂ ਦੀ ਬਜਾਏ ਲੋਕਾਂ ਦੀ ਭਲਾਈ ਲਈ ਕਰਨ ਕੰਮ।

▶ 5 ਲੱਖ ਬੇਰਜ਼ਗਾਰ ਔਰਤਾਂ ਨੂੰ ਪੰਜਾਬ ਸਰਕਾਰ ਦੇਵੇਗੀ ਸਿਲਾਈ ਮਸ਼ੀਨਾਂ ਅਤੇ ਰਵਾਈਤੀ ਚੁੱਲਿਆਂ ਦੀ ਥਾਂ 5 ਲੱਖ ਗੈਸੀ ਚੁੱਲੇ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

 

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply