Wednesday, March 18, 2026

ਕਰੜੀ ਧੁੱਪ ‘ਚ ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਨਸ਼ਾ ਵਿਰੋਧੀ ਰੈਲੀ

PPN1006201606

ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ 15ਵਾਂ ਕੈਂਪ ਜੋ ਕਿ ਗਰੀਬ, ਜਰੂਰਤਮੰਦ ਪਰਿਵਾਰ ਦੀਆ ਲੜਕੀਆਂ ਅਤੇ ਔਰਤਾਂ ਨੂੰ ਸਵੈ-ਰੁਜ਼ਗਾਰ ਦੀ ਸਿਖਲਾਈ ਲਈ ਲਗਾਇਆ ਗਿਆ ਹੈ । ਇਸ ਮੌਕੇ ਉਨ੍ਹਾਂ ਵਲੋਂ ਸ਼ਹਿਰ ਵਿਚ ‘ਨਸ਼ਾ ਵਿਰੋਧੀ ਮੁਹਿੰਮ’ ਦੌਰਾਨ ਰੈਲੀ ਦਾ ਆਯੋਜਿਨ ਕੀਤਾ ਗਿਆ। ਜਿਸ ਵਿਚ ਕੈਂਪ ਵਿਚ ਭਾਗ ਲੈਣ ਵਾਲੀਆਂ ਮਜ਼ਬੂਰ ਲੜਕੀਆਂ ਅਤੇ ਔਰਤਾਂ ਵਲੋਂ ਭਾਗ ਲਿਆ ਗਿਆ।ਇਸ ਮੌਕੇ ਰੈਲੀ ਨੂੰ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵਲੋਂ ਹਰੀ ਝੰਡੀ ਦਿੱਤੀ ਗਈ। ਲੜਕੀਆਂ ਨੇ ਫੜੇ ਬੈਨਰਾਂ ਵਿਚ ਲਿਖੀਆਂ ਹੋਇਆ ਸੀ ਕਿ ਸਾਡਾ ਸਭ ਦਾ ਇਕੋ ਨਾਅਰਾ ‘ਨਸ਼ਾ ਮੁਕਤ ਹੋਵੇ ਦੇਸ਼ ਸਾਡਾ’ ਆਦਿ ਦੇ ਸਲੋਗਨ ਸਨ,ਰੈਲੀ ਮਾਲ ਰੋਡ ਤੋਂ ਸ਼ੁਰੂ ਹੋ ਕੇ ਧੋਬੀ ਬਾਜ਼ਾਰ,ਸਦਭਾਵਨਾ ਚੌਂਕ,ਹਸਪਤਾਲ ਬਾਜ਼ਾਰ, ਸਟੇਸ਼ਨ ਰੋਡ ਤੋਂ ਹੁੰਦੀ ਹੋਈ ਵਾਪਸ ਸਰਕਾਰੀ ਗਰਲਜ਼ ਸਕੂਲ ਪੁੱਜੀ। ਸੰਸਦੀ ਸਕੱਤਰ ਨੇ ਇਸ ਸੁਸਾਇਟੀ ਵਲੋਂ ਚੁੱਕੇ ਕਦਮ ਦੀ ਸ਼ਲਾਘਾ ਕੀਤੀ। ਸੁਸਾਇਟੀ ਪ੍ਰਧਾਨ ਵੀਨੂ ਗੋਇਲ ਨੇ ਕਿਹਾ ਕਿ ਔਰਤ ਸਮਾਜ ਦੀ ਜਨਨੀ ਹੈ ਜੇ ਇਸ ਵਿਚ ਜਾਗਰੂਕਤਾ ਹੋਵੇਗੀ ਤਾਂ ਹੀ ਸਿਹਤਮੰਦ ਸਮਾਜ ਦੀ ਸਰਜਨਾ ਹੋਵੇਗੀ। ਉਨ੍ਹਾਂ ਕਿਹਾ ਕਿ ਅਗਰ ਸਮਾਜ ਵਿਚ ਨਸ਼ਾ ਵਿਰੋਧੀ ਦਾ ਇਕ ਪਾਠ ਇਕ ਲੈਸ਼ਨ ਸਲੇਬਸ ਵਿਚ ਪਾਇਆ ਜਾਵੇ ਤਾਂ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕਦਾ ਹੈ। ਡੀ ਐਸ ਪੀ ਸਿਟੀ ਦੇਸ ਰਾਜ ਦੀ ਅਗਵਾਈ ਵਿਚ ਪੁਲਿਸ ਨੇ ਆਪਣੀ ਜਿੰਮੇਵਾਰੀ ਨਿਭਾਈ।ਸੁਸਾਇਟੀ ਡਾਇਰੈਕਟਰ ਡਿਫਰੈਟ ਕੈਨਵੈਟ ਚੈਅਰਮੈਨ,ਸੰਤੋਸ਼ ਸ਼ਰਮਾ, ਕਰਨਲ ਵਰਿੰਦਰ ਕੁਮਾਰ, ਡਾ. ਗੋਰਵ, ਮੈਡਮ ਪਰਮਿੰਦਰ ਕੌਰ, ਲਖਵੀਰ, ਮੈਡਮ ਬਿੰਦੂ।ਮਮਤਾ, ਵੀਰਪਾਲ, ਜਗਪ੍ਰੀਤ ਆਦਿ ਹਾਜ਼ਰ ਸਨ।
ਇਸ ਮੌਕੇ ਸ਼ਹਿਰ ਦੇ ਕਈ ਪਤਵੰਤੇ ਸੱਜਣਾਂ ਨੇ ਬਾਜ਼ਾਰ ਵਿਚ ਇਸ ਰੈਲੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਸਾਇਟੀ ਸਾਇਦ ਆਪਣਾ ਅਸਲੀ ਮਕਸਦ ਭੁੱਲ ਕੇ ਆਪਣੇ ਰਾਜਸੀ ਲਾਹਾਂ ਲੈਣ ਲਈ ਕਰੜੀ ਦੀ ਧੁੱਪ ਵਿਚ ਨਸ਼ਾ ਹਟਾਓ ਰੈਲੀ ਕੱਢਣ ਲਈ ਮਜ਼ਬੂਰ ਹੋ ਗਿਆ।ਸ਼ਾਇਦ ਉਨ੍ਹਾਂ ਨੂੰ ਧੁੱਪ ਦਾ ਅਹਿਸਾਸ ਤੱਕ ਨਹੀ ਰਿਹਾ, ਗਰੀਬ ਅਤੇ ਜਰੂਰਤਮੰਦ ਬੱਚੀਆਂ ਦਾ ਖਿਆਲ ਤੱਕ ਨਹੀ ਆਇਆ। ਸਰਕਾਰ ਨੇ ਗਰਮੀਆਂ ਦੀਆਂ ਛੁੱਟੀਆਂ ਸਕੂਲਾਂ ਅਤੇ ਕੋਰਟਾਂ ਵਿਚ ਕਿਉ ਕੀਤੀਆਂ।ਸਿਰਫ਼ ਇਸ ਲਈ ਕਿ ਸਿਆਸੀ ਪਾਰਟੀਆਂ ਆਪਣਾ ਮਕਸਦ ਗਰੀਬ ਅਤੇ ਜਰੂਰਤਮੰਦ ਲੋਕਾਂ ਦਾ ਇਸਤੇਮਾਲ ਕਰਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply