Wednesday, March 18, 2026

ਔਰਤ ਵਲੋਂ ਗੱਡੀ ਹੇਠ ਆ ਕੇ ਆਤਮ ਹੱਤਿਆ- ਟੱਰਕ ਡਰਾਇਵਰ ਤੇ ਸਹਾਇਕ ਜ਼ਖ਼ਮੀ

ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਸੰਤਪੁਰਾ ਰੋਡ ਫਾਟਕ ਦੇ ਨਜਦੀਕ ਇਕ ਨੌਜਵਾਨ ਔਰਤ ਵਲੋਂ ਸਵੇਰੇ ਅੱਠ ਵਜੇ ਦੇ ਕਰੀਬ ਆਤਮਹੱਤਿਆ ਕਰਨ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਘਟਨਾ ਅਸਥਾਨ ‘ਤੇ ਪੁੱਜੇ ਵੇਖਿਆ ਕਿ ਔਰਤ ਦਾ ਸਰੀਰ ਬੁਰੀ ਤਰ੍ਹਾਂ ਰੇਲ ਗੱਡੀ ਹੇਠ ਆਉਣ ਕਾਰਨ ਕੱਟ ਗਿਆ ਸੀ।ਰੇਲਵੇ ਪੁਲਿਸ ਜੀ ਆਰ ਪੀ ਦੇ ਸਬ ਇੰਸਪੈਕਟਰ ਗੁਰਮੇਲ ਸਿੰਘ ਆਪਣੀ ਟੀਮ ਨਾਲ ਪਹੁੰਚੇ ਘਟਨਾ ਅਸਥਾਨ ਦੀ ਜਾਂਚ ਕਰਨ ‘ਤੇ ਪੁਲਿਸ ਨੂੰ ਸ਼ਿਨਾਖ਼ਤ ਮਿਲੀ ਕਿ ਔਰਤ ਦਾ ਨਾਮ ਪੀਤੀ ਪਤਨੀ ਵਿਜੈ ਕੁਮਾਰ 25 ਜਨਤਾ ਨਗਰ ਗਲੀ ਨੰਬਰ 7 ਦੀ ਰਹਿਣ ਵਾਲੀ ਹੈ, ਪੁਲਿਸ ਜਾਂਚ ਕਰ ਰਹੀ ਹੈ ਕਿ ਨੌਜਵਾਨ ਔਰਤ ਨੇ ਆਤਮ ਹੱਤਿਆ ਕਿਉ ਕੀਤੀ। ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਿਆ ਗਿਆ।
ਇਸ ਤੋਂ ਇਲਾਵਾ ਸ਼ਹਿਰ ਦੇ ਗੋਨਿਆਣਾ ਬਾਜਾਖਾਨਾ ਰੋਡ ‘ਤੇ ਸੜਕ ‘ਤੇ ਖੜੇ ਟਰਾਲੇ ਦੇ ਪਿਛੇ ਤੇਜ ਰਫਤਾਰ ਟੱਰਕ ਨੇ ਜੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਟੱਰਕ ਡਰਾਇਵਰ ਤੇ ਸਹਾਇਕ ਡਰਾਇਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਟੱਰਕ ਵੀ ਬੁਰੀ ਤਰ੍ਹਾ ਨੁਕਸਾਨਿਆ ਗਿਆ ਅਤੇ ਸਹਾਇਕ ਡਰਾਇਵਰ ਅੰਦਰ ਬੁਰੀ ਤਰ੍ਹਾਂ ਫੱਸ ਗਿਆ।ਇਸ ਦੀ ਜਾਣਕਾਰੀ ਮਿਲਣ ‘ਤੇ ਨੌਜਵਾਨ ਵੇਲਫੇਅਰ ਸੁਸਾਇਟੀ ਦੀ ਹਾਈਵੇ ਐਬੂਲੈਂਸ ਟੀਮ ਸੁਖਪ੍ਰੀਤ ਸਿੰਘ ਦੀ ਅਗਵਾਈ ਵਿਚ ਪੂੱਜੀ ਅਤੇ ਤੁਰੰਤ ਦੋਹਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ।ਜ਼ਖਮੀਆਂ ਦੀ ਸਿਨਾਖ਼ਤ ਵਿਚ ਹਰਜਿੰਦਰ ਸਿੰਘ 45 ਪੁੱਤਰ ਕੇਵਲ ਸਿੰਘ ਵਾਸੀ ਗਿੱਦੜਬਾਹਾ ਅਤੇ ਕਰਮਜੀਤ ਸਿੰਘ 28 ਪੁੱਤਰ ਇਕੱਤਰ ਸਿੰਘ ਵਾਸੀ ਪਿੰਡ ਦੋਲਾ ਹੋਈ। ਜ਼ਖਮੀ ਕਰਮਜੀਤ ਸਿੰਘ ਲੱਤ ਬੁਰੀ ਤਰ੍ਹਾਂ ਕੁਚਲੀ ਜਾਣ ‘ਤੇ ਤੁਰੰਤ ਖੂਨ ਦਾ ਪ੍ਰਬੰਧ ਕੀਤਾ ਗਿਆ। ਲੇਕਿਨ ਹਾਲਤ ਜਿਆਦਾ ਖ਼ਰਾਬ ਹੋਣ ‘ਤੇ ਇਸ ਨੂੰ ਫਰੀਦਕੋਟ ਮੈਡਕਲ ਕਾਲਜ ਰੈਫਰ ਕੀਤਾ ਗਿਆ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply