
ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕ੍ਰਾਂਤੀ ਸੈਨਾ ਦੇ ਪੰਜਾਬ ਦੇ ਵਾਇਸ ਪ੍ਰਧਾਨ ਤਰਲੋਕ ਸਿੰਘ ਸਹੋਤਾ ਵਿਸੇਸ਼ ਤੌਰ ‘ਤੇ ਹਾਜਰ ਹੋਏ।ਇਸ ਮੌਕੇ ਪਿੰਡ ਧਾਰੜ ਦੇ ਨੌਂਜਵਾਨ ਸੁਖਜਿੰਦਰ ਸਿੰਘ ਨੂੰ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪਿੰਡ ਧਾਰੜ ਦਾ ਪ੍ਰਧਾਨ ਚੁਣਿਆ ਗਿਆ।ਪੰਜਾਬ ਵਾਇਸ ਪ੍ਰਧਾਨ ਤਰਲੋਕ ਸਿੰਘ ਸਹੋਤਾ ਨੇ ਕਿਹਾ ਕਿ ਸਾਡੀ ਪਾਰਟੀ ਦੱਬੇ ਕੁਚਲੇ ਲੋਕਾਂ ਦੀ ਸਹਾਇਤਾ ਲਈ ਹਰ ਵੇਲੇ ਤਤਪਰ ਰਹਿੰਦੀ ਹੈ ਅਤੇ ਜਿਥੇ ਵੀ ਕਿਸੇ ਮਜਲੂਮ ਨਾਲ ਕਿਤੇ ਧੱਕਾ ਹੋ ਰਿਹਾ ਹੋਵੇ ਉਥੇ ਉਹਨਾ ਦੀ ਪਾਰਟੀ ਉਸ ਮਜਲੂਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਹੈ ਤੇ ਉਸ ਨੂੰ ਇਨਸਾਫ ਦਿਵਾ ਕੇ ਹੀ ਦਮ ਲੈਂਦੀ ਹੈ।ਨਵ ਨਿਯੁੱਕਤ ਪ੍ਰਧਾਨ ਬਣੇ ਸੁਖਜਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਵੱਲੋ ਜੋ ਉਹਨਾ ਨੁੰ ਸੇਵਾ ਲਾਈ ਗਈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਡਾ: ਹਰਪ੍ਰੀਤ ਸਿੰਘ ਨਾਗੋਕੇ, ਡਾ: ਲਖਵਿੰਦਰ ਸਿੰਘ ਢੋਟਾ, ਦਿਲਬਾਗ ਸਿੰਘ ਸਰਲੀ, ਸੁੱਖਵਿੰਦਰ ਸਿੰਘ ਤਾਰਾਗੜ, ਮੰਗਲ ਸਿੰਘ ਸਰਲੀ, ਮਨਜੀਤ ਸਿੰਘ ਵਜੀਰ ਧਾਰੜ,ਹਰਭੇਜ ਸਿੰਘ ਧਾਰੜ, ਸ਼ਿੰਦਰ ਸਿੰਘ, ਹਰਜੀਤ ਸਿੰਘ, ਬਿਕਰਮਜੀਤ ਸਿੰਘ, ਰਛਪਾਲ ਸਿੰਘ, ਪ੍ਰਮਿੰਦਰ ਸਿੰਘ, ਹਰਪ੍ਰੀਤ ਸਿੰਘ ਭੈਣੀ, ਸੁਖਵਿੰਦਰ ਸਿੰਘ ਗੋਲਡੀ, ਗੁਰਵਿੰਦਰ ਸਿੰਘ ਗੁੱਲੂ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media