Wednesday, July 3, 2024

ਰਾਸ਼ਟਰਪਤੀ ਵੱਲੋਂ ਸਨਮਾਨਿਤ ਲੈਕਚਰਾਰ ਦੀਪਕ ਸ਼ਰਮਾ ਦਾ ਜੰਡਿਆਲਾ ਗੁਰੂ ਪਹੁੰਚਣ ‘ਤੇ ਸਵਾਗਤ

PPN1006201611
ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਅੰਗਰੇਜੀ ਲੈਕਚਰਾਰ ਦੀਪਕ ਸ਼ਰਮਾ ਸਰਕਾਰੀ ਸੀ: ਸੈ: ਸਕੂਲ ਤਾਰਾਗੜ ਨੂੰ ਪਿਛਲੇ ਦਿਨੀ ਸ੍ਰੀਮਤੀ ਮਾਲਤੀ ਗਿਆਨਪੀਠ ਐਵਾਰਡ 2016 ਰਾਸ਼ਟਰਪਤੀ ਭਵਨ ਨਵੀ ਦਿੱਲੀ ਵਿਖੇ ਰਾਸ਼ਟਰਪਤੀ ਪ੍ਰਨਬ ਮੁਖਰਜੀ ਵੱਲੋਂ ਦਿੱਤਾ ਗਿਆ ।ਪੂਰੇ ਪੰਜਾਬ ਵਿੱਚੋ 15 ਅਤੇ ਜਿਲਾ ਅੰਮ੍ਰਿਤਸਰ ਤੋ 2 ਅਧਿਆਪਕ ਚੁਣੇ ਗਏ ਸਨ, ਜਿੰਨਾ ਵਿੱਚੋ ਲੈਕਚਰਾਰ ਦੀਪਕ ਸ਼ਰਮਾ ਇੱਕ ਹਨ। ਦੀਪਕ ਸ਼ਰਮਾ ਨੂੰ ਸਨਮਾਨ ਵਿਚ 1 ਲੱਖ ਰੁਪਏ ਨਕਦ, ਇੱਕ ਮੈਡਲ, ਸਰਟੀਫਿਕੇਟ ਅਤੇ ਸ਼ਾਲ ਭੇਂਟ ਕੀਤਾ ਗਿਆ।ਸਨਮਾਨ ਸਮਾਗਮ ਵਿੱਚ ਕੇਂਦਰੀ ਮੰਤਰੀ ਮੇਨਕਾ ਗਾਂਧੀ, ਉਪ ਮੁੱਖ ਮੰਤਰੀ ਨਵੀ ਦਿੱਲੀ, ਸਿਖਿਆ ਮੰਤਰੀ ਪੰਜਾਬ ਅਤੇ ਪੰਚਾਇਤ ਮੰਤਰੀ ਪੰਜਾਬ ਹਾਜਰ ਸਨ।
ਇਨਾਮ ਪ੍ਰਾਪਤ ਕਰਨ ਉਪਰੰਤ ਅੱਜ ਦੀਪਕ ਸ਼ਰਮਾ ਦਾ ਜੰਡਿਆਲਾ ਗੁਰੂ ਦੇ ਸਰਕਾਰੀ ਸੀ: ਸੈ: ਸਕੂਲ (ਲੜਕੇ) ਜੰਡਿਆਲਾ ਗੁਰੂ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਸਨਮਾਨ ਚਿੰਨ ਦਿੱਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦੀਪਇੰਦਰਪਾਲ ਸਿੰਘ ਖਹਿਰਾ, ਹਰਭਜਨ ਸਿੰਘ ਜੌਹਲ, ਗਗਨ ਵਰਮਾ, ਰਵਿੰਦਰ ਕੌਰ, ਕੁਲਵਿੰਦਰਜੀਤ ਸਿੰਘ ਬੰਡਾਲਾ, ਕੁਲਦੀਪ ਸਿੰਘ ਕਾਹਲੋਂ, ਡਾ: ਪ੍ਰਿਤਪਾਲ ਸਿੰਘ ਬਲਾਕ ਖੇਤੀਬਾੜੀ ਅਫਸਰ ਜੰਡਿਆਲਾ ਗੁਰੂ, ਰਜਿੰਦਰ ਕੁਮਾਰ ਜੁਲਕਾ, ਵਰਿੰਦਰ ਸਿੰਘ, ਸੁਰਿੰਦਰ ਸ਼ਿੰਦਾ, ਬਚਨ ਸਿੰਘ ਅਤੇ ਕਸ਼ਮੀਰ ਸਿੰਘ ਆਦਿ ਹਾਜਰ ਸਨ।ਇਹ ਐਵਾਰਡ ਮਨੋਹਰ ਸਿੰਘ ਸਿਖਿਆ ਖੋਜ ਸੁਸਾਇਟੀ ਵੱਲੋਂ ਸ਼੍ਰੀਮਤੀ ਮਾਲਤੀ ਦੇਵੀ ਦੇ ਜਨਮ ਦਿਨ ਤੇ ਸ਼ੁਰੂ ਕੀਤਾ ਗਿਆ ਅਤੇ ਇਸ ਵਾਰ ਉਹਨਾਂ ਦੇ 95ਵੇਂ ਜਨਮ ਦਿਨ ‘ਤੇ ਦਿੱਤਾ ਗਿਆ।ਦੀਪਕ ਸ਼ਰਮਾ ਨੂੰ ਇਹ ਐਵਾਰਡ ਅੰਗਰੇਜੀ ਵਿਸ਼ੇ ਅਧੀਨ ਦਿੱਤਾ ਗਿਆ।ਦੀਪਕ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਅੰਗਰੇਜੀ ਅਧਿਆਪਕਾਂ ਨੂੰ ਵੀ ਸਿਖਲਾਈ ਦੇ ਕੇ ਸਿਖਿਆ ਵਿਭਾਗ ਵਿੱਚ ਮਹਾਨ ਯੋਗਦਾਨ ਪਾ ਰਹੇ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply