

ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਰੜੀ ਧੁੱਪ ਵਿਚ ਚਿਲਡਰਨ ਪਾਰਕ ਬਠਿੰਡਾ ਵਿਖੇ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਹੋਈ ਜਿਸ ਵਿਚ ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ਵਿਚ ਬੇਰੁਜਗਾਰ ਅਧਿਆਪਕ, ਮਾਪੇ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਿਰਕਤ ਕਰਦਿਆਂ ਸ਼ਹਿਰ ਵਿਚ ਭਾਰੀ ਰੋਸ ਰੈਲੀ ਕੱਢੀ ਗਈ।2011 ਤੋ ਲੈ ਕੇ ਹੁਣ ਤੱਕ ਬੀਤੇ ਛੇ ਸਾਲਾਂ ਦੇ ਲੰਮੇ ਸਮੇ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰ ਰਹੇ ਸੂਬੇ ਦੀ ਸਿਰਮੌਰ ਸੰਘਰਸ਼ ਸੀਲ ਜਥੇਬੰਦੀ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਪਾਸ ਬੇਰੁਜਗਾਰ ਬੀ. ਐਡ. ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮਹਾਂ ਰੋਸ ਲਲਕਾਰ ਰੈਲੀ ਰੋਸ ਪ੍ਰਦਰਸ਼ਨ ਦੀ ਜਿੱਦ ਅੜੇ ਹੋਏ ਵਲੰਟੀਅਰ ਜਦੋ ਵਾਪਸ ਰੋਸ ਮਾਰਚ ਕਰਨ ਦੀ ਕੋਸ਼ਿਸ ਕਰਨ ਲੱਗੇ ਤਾ ਪੁਲਿਸ ਵੱਲੋ ਬਲ ਪ੍ਰਯੋਗ ਕਰਦਿਆ ਇਨਾਂ ਨੂੰ ਹਿਰਾਸਤ ਵਿਚ ਲੈ ਲਿਆ।ਹਿਰਾਸਤ ਵਿਚ ਲਏ ਵਲੰਟੀਅਰਾਂ ਵਿਚ ਜਿਆਦਾ ਗਿਣਤੀ ਔਰਤਾ ਦਾ ਸੀ ਇਸ ਦੌਰਾਨ ਇਨਾਂ ਵਲੰਟੀਅਰਾਂ ਵਿਚੋ ਕੁੱਝ ਲੜਕੀਆ ਜਦੋ ਭੱਜ ਕੇ ਕਿਸਾਨਾਂ ਦੇ ਪੱਕੇ ਮੋਰਚੇ ਜਾ ਵੜੀਆ।ਜਿਸ ਕਾਰਨ ਮਾਹੋਲ ਹੋਰ ਤਨਾਅ ਪੂਰਨ ਹੋ ਗਿਆ।ਕਿਸਾਨਾਂ ਵੱਲੋ ਉਕਤ ਵਲੰਟੀਅਰਾਂ ਨੂੰ ਹਿਰਾਸਤ ‘ਚ ਲੈਣ ਆਏ ਪੁਲਿਸ ਕਰਮਚਾਰੀਆਂ ਨਾਲ ਬਹਿਸਬਾਜ਼ੀ ਹੋਈ ਅਤੇ ਕਿਸਾਨਾ ਆਗੂਆ ਵੱਲੋ ਪੰਜਾਬ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਸੁਰੂ ਕਰ ਦਿੱੱਤੀ ਗਈ।ਜਿਸ ਕਾਰਨ ਪੁਲਿਸ ਅਧਿਕਾਰੀਆਂ ਦੀ ਹਿੰਮਤ ਨਹੀ ਹੋ ਸਕੀ ਕਿ ਉਹ ਪੱਕੇ ਮੋਰਚੇ ‘ਚ ਸ਼ਾਮਲ ਹੋਏ ਵਲੰਟੀਅਰਾਂ ਨੂੰ ਹਿਰਾਸਤ ਵਿਚ ਲੈ ਸਕਣ।ਰੈਲੀ ਦੌਰਾਨ 50-60 ਬੇਰੁਜਗਾਰ ਅਧਿਆਪਕ ਗਣਪਤੀ ਇਨਕਲੇਵ ਦੇ ਸਾਹਮਣੇ ਟੈਂਕੀ ਤੇ ਚੜ੍ਹੇ ਅਤੇ ਭਾਈ ਘਨ੍ਹੱਇਆ ਚੌਂਕ ਬਠਿੰਡਾ ਡੱਬਵਾਲੀ ਰੋੜ ਤੇ ਜਾਮ ਲਗਾਇਆ। ਜਿਸ ਕਾਰਨ ਉਨ੍ਹਾਂ ‘ਤੇ ਪੁਲਿਸ ਨੇ ਭਾਰੀ ਲਾਠੀਚਾਰਜ ਕੀਤਾ, ਜਿਸ ਵਿਚ ਕੁੜੀਆਂ ਵੀ ਸ਼ਾਮਲ ਸਨ।ਬਹੁਤ ਸਾਰੇ ਬੇਰੁਜਗਾਰ ਅਧਿਆਪਕ ਜਖ਼ਮੀ ਹੋ ਗਏ ਅਤੇ ਉਨ੍ਹਾ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖਿਲ ਕੀਤਾ ਗਿਆ, ਕੁੱਝ ਨੂੰ ਥਾਣਾ ਥਰਮਲ ਪਲਾਂਟ ਵਿਚ ਬੰਦ ਕਰ ਦਿੱਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਪਾਸ ਬੇਰੁਜਗਾਰ ਬੀ. ਐਡ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਮੁੱਖ ਮੰਤਰੀ ਜੀ ਅਸੀਂ ਐਮ. ਏ., ਬੀ. ਐਡ. ਐਮ. ਫਿਲ, ਪੀ. ਐੱਚ. ਡੀ. ਵਰਗੀਆਂ ਉੱਚ ਡਿਗਰੀਆਂ ਪਾਸ ਹੋਣ ਅਤੇ ਪੰਜਾਬ ਸਰਕਾਰ ਦੀਆਂ ਸ਼ਰਤਾਂ ਮੁਤਾਬਕ 2011 ਤੋਂ ਟੈੱਟ ਵੀ ਪਾਸ ਕੀਤਾ ਹੈ ਫਿਰ ਵੀ ਸਾਨੂੰ ਨੌਕਰੀ ਕਿਉਂ ਨਹੀਂ ਦਿੱਤੀ ਜਾ ਰਹੀ।ਇਕ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਪੜ੍ਹੇ ਲਿਖੇ ਚਾਲੀ ਲੱਖ ਤੋਂ ਵਧੇਰੇ ਬੇਰੁਜਗਾਰਾਂ ਨੂੰ ਨੌਕਰੀਆਂ ਦੇਣ ਲਈ ਅਖ਼ਬਾਰਾਂ ਵਿਚ ਇੱਕ ਲੱਖ ਵੀਹ ਹਜ਼ਾਰ (1,20,000) ਬੇਰੋਜਗਾਰਾਂ ਨੂੰ ਨੌਕਰੀਆਂ ਦੇਣ ਲਈ ਵੱਖ-ਵੱਖ ਅਖ਼ਬਾਰਾਂ ਵਿਚ ਸਰਕਾਰੀ ਰੁਪਏ ਲਗਾ ਕੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਬਿਲਕੁਲ ਨਿਰੀ ਝੂਠੀ ਬਿਆਨਬਾਜੀ ਕਰ ਕੇ ਪੰਜਾਬ ਦੇ ਨੌਜਵਾਨਾਂ ਅਤੇ ਬੁੱਧੀਮਾਨ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਦੂਜੇ ਪਾਸੇ ਉਹ 2011 ਤੋਂ ਲੈ ਕਿ ਪਛਲੇ ਪੰਜ ਸਾਲਾ ਦੇ ਲੰਮੇ ਸਮੇ ਤੋਂ ਆਪਣੇ ਹੱਕੀ ਰੋਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਇਸ ਦੌਰਾਨ ਨੌਕਰੀਆਂ ਨਾ ਮਿਲਣ ਕਰਕੇ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਟੀ. ਈ. ਟੀ. ਪ੍ਰੀਖਿਆ ਪਾਸ ਬੇਰੁਜਗਾਰਾਂ ਵਿਚੋਂ ਨੌਕਰੀ ਦੀ ਉਡੀਕ ਵਿੱਚ 2000 ਤੋਂ ਵਧੇਰੇ ਬੇਰੁਜਗਾਰ ਓਵਰਏਜ ਵੀ ਹੋ ਚੁੱਕੇ ਹਨ ਅਤੇ 2011 ਵਿਚ ਪੰਜਾਬ ਵਿਚ ਪਹਿਲੀ ਵਾਰੀ ਲਈ ਗਈ ਟੀ. ਈ. ਟੀ. ਪ੍ਰੀਖਿਆ ਪਾਸ ਕਰਨ ਵਾਲੇ 10,000 ਤੋਂ ਵਧੇਰੇ ਬੇਰੁਜਗਾਰਾਂ ਦੀ ਟੀ. ਈ. ਟੀ ਪ੍ਰੀਖਿਆ ਦੀ ਮਿਆਦ ਵੀ ਹੁਣ ਤਾਂ ਖਤਮ ਹੋਣ ਦੇ ਨੇੜੇ ਹੈ।
ਉਨ੍ਹਾ ਕਿਹਾ ਪੰਜਾਬ ਸਰਕਾਰ ਵੱਲੋਂ ਬੀਤੇ ਨਵੰਬਰ 2015 ਵਿਚ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆ 6,050 ਆਸਾਮੀਆਂ ਕੱਢੀਆਂ ਗਈਆਂ ਸਨ ਜਿਸ ਲਈ ਭਰਤੀ ਕਰਨ ਦਾ ਆਧਾਰ ਵਿਸ਼ਾ ਵਾਰ ਟੈਸਟ ਰੱਖਿਆ ਗਿਆ ਸੀ, ਪ੍ਰੰਤੂ ਪੰਜਾਬ ਸਰਕਾਰ ਵਲੋਂ 9 ਮਹੀਨੇ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਭਰਤੀ ਪ੍ਰੀਕਿਰਆ ਸ਼ੁਰੂ ਵੀ ਨਹੀਂ ਕੀਤੀ ਗਈ ਹੈ ਜਿਸ ਕਾਰਨ ਪੰਜਾਬ ਦੇ ਸਮੁੱਚੇ ਬੀ.ਐਡ ਟੈਟ ਬੇਰੁਜਗਾਰਾਂ ਵਿੱਚ ਰੋਸ ਦੀ ਭਾਰੀ ਲਹਿਰ ਹੈ।ਉਨ੍ਹਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ 2012 ਤੋਂ ਸੁਰੂ ਕਰ ਕੇ ਹੁਣ ਤੱਕ ਦੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਸਿਰਫ ਨਾ-ਮਾਤਰ ਜਿਹੇ 4,100 ਅਧਿਆਪਕ ਹੀ ਭਰਤੀ ਕੀਤੇ ਹਨ ਜਦ ਕਿ ਦੂਜੇ ਪਾਸੇ ਪਿਛਲੇ ਪੰਜ ਸਾਲਾਂ ਦੇ ਲੰਮੇ ਸਮੇ ਸਿੱਖਿਆ ਵਿਭਾਗ ਚਾਲੀ ਹਜਾਰ (40000) ਤੋਂ ਵਧੇਰੇ ਅਧਿਆਪਕਾਂ ਦੀ ਆਸਾਮੀਆਂ ਖਾਲੀ ਪਈਆਂ ਹੋਣ ਕਾਰਨ ਪੰਜਾਬ ਵਿਚ ਸਿੱਖਿਆ ਦਾ ਬੇੜਾ ਗਰਕ ਕਰ ਕੇ ਪੰਜਾਬ ਦੇ ਗਰੀਬ ਬੱਚਿਆਂ ਦਾ ਅਤੇ ਦੇਸ਼ ਦਾ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ।
ਇਸ ਮੌਕੇ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਨਵੰਬਰ 2015 ਵਿਚ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆ ਕੱਡੀਆਂ ਗਈਆਂ 6,050 ਆਸਾਮੀਆਂ ਦੀ ਗਿਣਤੀ ਵਧਾ ਕਿ ਘੱਟੋਂ ਘੱਟ 20,000 ਕਰਨ, ਵਿਸ਼ਾਵਾਰ ਪ੍ਰੀਖਿਆ ਜਲਦੀ ਲੈ ਕੇ ਭਰਤੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨ, ਵਿਸ਼ਾਵਾਰ ਪ੍ਰੀਖਿਆ ਵਿਚੋਂ 50% ਅੰਕ ਪ੍ਰਾਪਤ ਕਰਨ ਦੀ ਸ਼ਰਤ ਹਟਾਉਣ ਅਤੇ ਓਵਰਏਜ ਹੋ ਚੁੱਕੇ ਬੇਰੁਜਗਾਰਾਂ ਨੂੰ ਨੌਕਰੀ ਦੇਣ ਦੀ ਜੋਰਦਾਰ ਸ਼ਬਦਾਂ ਚ ਮੰਗ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੀਨੀਅਰ ਮੀਤ ਪ੍ਰਧਾਨ ਅਮਨਿੰਦਰ ਸਿੰਘ ਕੁਠਾਲਾ, ਮੀਤ ਪ੍ਰਧਾਨ ਅਜੈ ਕੁਮਾਰ ਹੁਸਿਆਰਪੁਰ, ਮੀਤ ਪ੍ਰਧਾਨ ਵਿਕਾਸ ਰਾਮਪੁਰਾ, ਜਨਰਲ ਸਕੱਤਰ ਮਨਜਿੰਦਰ ਜਲੰਧਰ, ਮੈਡਮ ਕਮਲੇਸ ਕਪੂਰਥਲਾ, ਨਵੀਨ ਬੋਹਾ, ਕੁਲਵੰਤ ਮੁਕਤਸਰ, ਹਰਪ੍ਰੀਤ ਸਿੰਘ ਫਰੀਦਕੋਟ, ਰਾਕੇਸ਼ ਫਾਜਿਲਕਾ, ਸ਼ਾਮ ਕੁਮਾਰ ਪਾਤੜਾਂ, ਬਲਵਿੰਦਰ ਭੁੱਕਲ ਸੰਗਰੂਰ, ਭਗਵੰਤ ਸਿੰਘ ਪਟਿਆਲਾ, ਬਿਕਰਮਜੀਤ ਸਿੰਘ ਅਮ੍ਰਿਤਸਰ, ਜਸਵਿੰਦਰ ਸਿੰਘ ਤਰਨਤਾਰਨ, ਮੈਡਮ ਪੂਨਮ ਨਵਾਂ ਸ਼ਹਿਰ, ਅਵਤਾਰ ਸਿੰਘ ਲੁਧਿਆਣਾ, ਸੁਖਵੀਰ ਕੌਰ ਪਟਿਆਲਾ, ਅਵਤਾਰ ਮਾਨਸਾ ਸੁਨੀਲ ਗੁਰਦਾਸਪੁਰ ਮੈਡਮ ਨੀਲਮ ਫਿਰੋਜਪੁਰ, ਅਵਤਾਰ ਸਿੰਘ ਲੁਧਿਆਣਾ, ਅਵਤਾਰ ਮਾਨ ਬਰਨਾਲਾ, ਅੰਤਰਪਾਲ ਸੰਗਰੂਰ ਆਦਿ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਬੇਰੁਜਗਾਰ ਅਧਿਆਪਕ ਆਗੂ ਹਾਜ਼ਰ ਸਨ।
Punjab Post Daily Online Newspaper & Print Media