ਫਾਜ਼ਿਲਕਾ, 11 ਜੂਨ (ਵਨੀਤ ਅਰੋੜਾ) – ਮਾਣਯੋਗ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾ ਮੁਤਾਬਕ ਐੱਸ.ਕੇ. ਅਗਰਵਾਲ ਜ਼ਿਲ੍ਹਾਂ ਅਤੇ ਸੈਸ਼ਜਨ ਜੱਜ, ਲੱਛਮਣ ਸਿੰਘ ਵਧੀਕ ਜਿਲ੍ਹਾਂ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ ,ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਵਿੱਖੇ ੰ ਨੈਸ਼ਨਲ ਲੋਕ ਅਦਾਲਤ ਜਿਸ ਵਿੱਚ ਮੋਟਰ ਵਹੀਕਲ ਅਤੇ ਇੰਸ਼ੋਰੈਂਸ ਮੁਆਵਜੇ ਤੇ ਅਧਾਰਿਤ ਕੇਸਾਂ ਦੀ ਸੁਨਵਾਈ ਕੀਤੀ ਗਈ ਤੇ ਇਸ ਵਿਚ ਕਈ ਕੇਸਾਂ ਦਾ ਨਿਪਟਾਰਾ ਕਰਨ ਲਈ ਪਾਰਟੀਆਂ ਨੇ ਸਮਾਂ ਮੰਗਿਆ।ਇਸ ਲੋਕ ਅਦਾਲਤ ਦੀ ਅਗਵਾਈ ਡਾ: ਗੋਪਾਲ ਅਰੋੜਾ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ ਫਾਜਿਲਕਾ ਨੇ ਕੀਤੀ ਅਤੇ ਨਾਲ ਹੀ ਸ਼੍ਰੀ ਕੇ. ਕੇ. ਬਾਂਸਲ, ਸਕੱਤਰ ਕਮ ਸੀ.ਜੀ. ਐਮ. ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਪ੍ਰਿਆ ਉਬਵੇਜਾ, ਵਕੀਲ ਅਤੇ ਲੀਲਾਧਰ ਸ਼ਰਮਾ ਮੈਂਬਰ ਲੋਕ ਅਦਾਲਤ ਆਦਿ ਵੀ ਮੌਜ਼ੂਦ ਸਨ।
ਸ਼੍ਰੀ ਕੇ. ਕੇ. ਬਾਂਸਲ, ਸਕੱਤਰ ਕਮ ਸੀ.ਜੀ.ਐਮ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਕਿਹਾ ਕਿ ਲੋਕ ਅਦਾਲਤਾਂ ਦੇ ਆਯੌਜਨ ਦਾ ਉਦੇਸ਼ ਲੋਕਾਂ ਨੂੰ ਸਸਤਾ ਨਿਆਂ ਉਪਲੱਬਧ ਕਰਾਉਣਾ ਹੈ।ਇਸ ਨਾਲ ਆਪਸੀ ਪਿਆਰ ਰਹਿੰਦਾ ਹੈ ਅਤੇ ਆਪਸੀ ਝਗੜਿਆਂ ਦਾ ਹਮੇਸ਼ਾ ਲਈ ਨਿਪਟਾਰਾ ਹੋ ਜਾਂਦਾ ਹੈ।ਇਸ ਦੇ ਨਾਲ ਹੀ ਉਹਨਾਂ ਨੇ ਅਗਲੀ ਨੈਸ਼ਨਲ ਲੋਕ ਅਦਾਲਤ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਿਹੜੀ ਕਿ 09.07.2016 ਨੂੰ ਬਿਜਲੀ, ਪਾਣੀ, ਟੈਲੀਫੋਨ ਅਤੇ ਪਬਲਿਕ ਯੂਟੀਲੀਟੀ ਝਗੜਿਆਂ ਬਾਰੇ ਵੀ ਲਗਾਈ ਜਾਏਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media