Friday, July 5, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 14 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=65790

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਵਿਵਾਦਾਂ ‘ਚ ਘਿਰੀ ਹਿੰਦੀ ਫਿਲਮ ‘ਉਡਤਾ ਪੰਜਾਬ’ ਨੂੰ ਮੁੰਬਈ ਹਾਈਕੋਰਟ ਵਲੋਂ ਵੱਡੀ ਰਾਹਤ – ਸਿਰਫ ਇਕ ਕੱਟ, 3 ਡਿਸਕਲੇਮਰ ਨਾਲ 17 ਜੂਨ ਨੂੰ ਹੋਵੇਗੀ ਰਿਲੀਜ਼।

▶ ਮੁੰਬਈ ਹਾਈਕੋਰਟ ਨੇ ਫਿਲਮ ਸੈਂਸਰ ਬੋਰਡ ਨੂੰ ਝਾੜ ਪਾਉਂਦਿਆਂ 48 ਘੰਟਿਆਂ ‘ਚ ‘ਏ’ ਸਰਟੀਫਿਕੇਟ ਜਾਰੀ ਕਰਨ ਦੇ ਦਿੱਤੇ ਹੁਕਮ।

▶ ਫਿਲਮ ਦੇ ਨਿਰਦੇਸ਼ਕ ਅਭਿਸ਼ੇਕ ਚੌਬੇ ਅਤੇ ਪ੍ਰੋਡੀਊਸਰ ਅਨੁਰਾਗ ਕਸ਼ਿਅਪ ਸਮੇਤ ਬਾਲੀਵੁੱਡ ਵਲੋਂ ਫੈਸਲੇ ਦਾ ਭਰਵਾਂ ਸਵਾਗਤ।

▶ ਸੈਂਸਰ ਬੋਰਡ ਮੁਖੀ ਪਹਿਲਾਜ਼ ਨਿਹਲਾਨੀ ਨੇ ਕਿਹਾ ਅਦਾਲਤੀ ਫੈਸਲੇ ਦਾ ਸਤਿਕਾਰ ਕਰਦਾਂ ਹਾਂ।

▶ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ‘ਉਡਤਾ ਪੰਜਾਬ’ ਫਿਲਮ ਦੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਫਿਲਮ ‘ਤੇ ਕਿਉਂ ਨਾ ਲਗਾਇਆ ਜਾਵੇ ਬੈਨ – ਅਗਲੀ ਸੁਣਵਾਈ 16 ਜੂਨ ਨੂੰ।

▶ ਹਰਿਆਣਾ ਦੇ ਸੋਨੀਪਤ ‘ਚ ਕੈਂਟਰ ਨੇ ਬਾਈਕ ਨੂੰ ਮਾਰੀ ਟੱਕਰ – 2 ਦੀ ਮੌਤ।

▶ ਗੁਰੂਗ੍ਰਾਮ ਹਰਿਆਣਾ ‘ਚ ਫਾਰਚੂਨਰ ਗੱਡੀ ਨੇ ਐਂਬੂਲੈਂਸ ਨੂੰ ਮਾਰੀ ਟੱਕਰ – ਇਕ ਬਜ਼ੁੱਰਗ ਮਹਿਲਾ ਦੀ ਮੌਤ।

▶ ਹਿਮਾਚਲ ਦੇ ਸੀ.ਐਮ ਵੀਰ ਭੱਦਰ ਸਿੰਘ ਨੇ ਕਿਹਾ ਕਿ ਸੀ.ਬੀ.ਆਈ ਕੋਈ ਖੁਦਾ ਨਹੀਂ – ਜੋ ਸਵਾਲ ਪੁੱਛੇ ਦਿੱਤੇ ਜੁਆਬ।

▶ ਜੰਮੂ ਕਸ਼ਮੀਰ ਦੇ ਊਧਮਪੁਰ ਦੇ ਕੁੱਦ ਇਲਾਕੇ ‘ਚ ਸੀ.ਆਰ.ਪੀ.ਐਫ ‘ਤੇ ਹਮਲਾ, ਜਵਾਨਾਂ ਨੇ ਇਕ ਅੱਤਵਾਦੀ ਕੀਤਾ ਢੇਰ।

▶ ਰਾਜਸਥਾਨ ਦੇ ਜੋਧਪੁਰ ‘ਚ ਮਿਗ-27 ਫਾਈਟਰ ਕ੍ਰੈਸ਼ – ਦੋਨੋ ਪਾਇਲਟ ਸੁਰੱਖਿਅਤ।

▶ ਜਲੰਧਰ ‘ਚ ਕਾਂਗਰਸ ਦਾ ਨਸ਼ਿਆਂ ਅਤੇ ਅਮਨ ਕਾਨੂੰਨ ਦੀ ਸਥਿਤੀ ਬਾਰੇ ਧਰਨਾ – ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਵੀ ਪੁੱਜੇ।

▶ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਲੜਾਂਗੇ ਨਸ਼ਿਆਂ ਖਿਲਾਫ, 1 ਮਹੀਨੇ ‘ਚ ਡਰੱਗ ‘ਤੇ ਕਾਬੂ ਪਾ ਕੇ ਦਿਖਾਵਾਂਗੇ – ਰਾਹੁਲ ਗਾਂਧੀ।

▶ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ 70 ਫੀਸਦੀ ਪੰਜਾਬੀ ਨੌਜਵਾਨ ਨਸ਼ਿਆਂ ਦੇ ਸ਼ਿਕਾਰ – ਕੈਪਟਨ ਅਮਰਿੰਦਰ, ਕਿਹਾ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਚੁੱਕਿਆ ਸੀ ਨਸ਼ਿਆਂ ਦਾ ਮੁੱਦਾ।

▶ ਬਠਿੰਡਾ ਪੁਲਿਸ ਨੇ 11.50 ਲੱਖ ਅਤੇ ਦੋ ਪਸਤੌਲਾਂ ਸਮੇਤ 2 ਨੂੰ ਕੀਤਾ ਗ੍ਰਿਫਤਾਰ – ਮਾਮਲਾ ਓ.ਬੀ.ਸੀ ਬੈਂਕ ਕੈਸ਼ ਵੈਨ ਲੱਟਣ ਦਾ।

▶ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਬਣੇ ਕਮਲ ਨਾਥ ਦੇ ਵਿਰੋਧ ‘ਤੇ ਬੋਲੇ ਕਾਂਗਰਸੀ ਐਮ.ਪੀ ਰਵਨੀਤ ਬਿੱਟੂ – ਹਾਈ ਕਮਾਂਡ ਨੂੰ ਸਾਰੀ ਪੁਜ਼ੀਸ਼ਨ ਕੀਤੀ ਹੈ ਸਪੱਸ਼ਟ।

▶ ਯੂ.ਪੀ ‘ਚ ਪੀ.ਐਮ ਮੋਦੀ ਨੇ ਵਜਾਇਆ ਚੋਣਾਂ ਦਾ ਬਿਗਲ – ਕਿਹਾ ਮੁਲਾਇਮ ਤੇ ਮਾਇਆਵਤੀ ਦੀ 5-5 ਸਾਲ ਦੀ ਠੇਕੇਦਾਰੀ ਬੰਦ ਕਰਾਂਗੇ।

▶ ਏਅਰ ਏਸ਼ੀਆ ਵਲੋਂ ਸੱਸਤੇ ਹਵਾਈ ਸਫਰ ਦੀ ਪੇਸ਼ਕਸ਼ – ਘਰੇਲੂ 899/- ਅਤੇ ਅੰਤਰਰਾਸ਼ਟਰੀ ਕਿਰਾਇਆ 3399/-

▶ ਹਰਾਰੇ – ਟੀਮ ਇੰਡੀਆ ਨੇ ਜਿੰਬਾਬਵੇ ਨੂੰ 8 ਵਿਕਟਾਂ ਨਾਲ ਦਿੱਤੀ ਮਾਤ – 3 ਕ੍ਰਿਕਟ ਮੈਚਾਂ ਦੀ ਸੀਰੀਜ਼ ‘ਤੇ 2-0 ਨਾਲ ਕੀਤਾ ਕਬਜ਼ਾ।

▶ ਕੇਜਰੀਵਾਲ ਨੂੰ ਝਟਕਾ – ਸੰਸਦੀ ਸਕੱਤਰਾਂ ਨੂੰ ਮਨਜ਼ੂਰੀ ਵਾਲਾ ਬਿੱਲ ਰਾਸ਼ਟਰਪਤੀ ਨੇ ਮੋੜਿਆ – ‘ਆਪ’ ਦੇ ਸਕੱਤਰ ਬਣਾਏ 21 ਵਿਧਾਇਕਾਂ ‘ਤੇ ਲਟਕੀ ਤਲਵਾਰ।

▶ ਬਾਬਾ ਰਾਮ ਸਿੰਘ ਨਾਮਧਾਰੀ ਦੀ ਯਾਦ ‘ਚ ਐਵਾਰਡ ਦੇਵੇਗੀ ਪੰਜਾਬ ਸਰਕਾਰ ਤੇ 200ਵਾਂ ਜਨਮ ਦਿਹਾੜਾ ਕੌਮੀ ਪੱਧਰ ‘ਤੇ ਮਨਾਇਆ ਜਾਵੇਗਾ- ਸੀ.ਐਮ ਬਾਦਲ

▶ ਦਿੱਲੀ ਗੁਰਦੁਆਰਾ ਕਮੇਟੀ ਨੇ ਸੁਪਰੀਮ ਕੋਰਟ ‘ਚ ਪਾਈ ਪਟੀਸ਼ਨ – ਪੀਲੀਭੀਤ ਜੇਲ੍ਹ ਕਾਂਡ ਦੀ ਸੀ.ਬੀ.ਆਈ ਜਾਂਚ ਜਾਂ ਐਸ.ਆਈ.ਟੀ ਦੀ ਕੀਤੀ ਮੰਗ।

▶ ਜਗਰਾਓਂ – ਨਿੱਜੀ ਬੱਸ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ – ਪਿਤਾ ਨਾਲ ਜਾ ਰਹੀਆਂ 2 ਬੱਚੀਆਂ ਦੀ ਹੋਈ ਮੌਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply