
ਸੰਦੌੜ, 12 ਜੂਨ (ਹਰਮਿੰਦਰ ਸਿੰਘ ਭੱਟ) – ਲੈਕਚਰਾਰ ਦਰਸਨ ਸਿੰਘ ਦਰਦੀ ਵੱਲੋਂ ਲਿਖੀ ਗਈ ਆਪਣੀ ਪਹਿਲੀ ਪੁਸਤਕ ਜਿੰਦਗੀ ਜਿੰਦਾਬਾਦ ਦੀ ਅੱਜ ਅਕਾਲੀ ਦਲ ਦੇ ਮੀਤ ਪ੍ਰਧਾਨ ਮੁਹੰਮਦ ਇਜਹਾਰ ਆਲਮ ਅਤੇ ਹੋਰ ਸਾਹਿਤਕਾਰਾਂ ਨੇ ਘੁੰਢ ਚੁਕਾਈ ਕੀਤੀ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਚ ਪੰਜਾਬੀ ਸਾਹਿਤ ਸਭਾ ਸੰਦੌੜ ਦੀ ਦੇਖ ਰੇਖ ਹੋਏ ਪ੍ਰਭਾਵਸ਼ਾਲੀ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਸਾਹਿਤਕਾਰਾਂ, ਇਲਾਕੇ ਦੇ ਪਤਵੰਤਿਆਂ ਨੇ ਸਿਰਕਤ ਕੀਤੀ।ਇਸ ਦੌਰਾਨ ਪ੍ਰੋ. ਗੁਰਦੇਵ ਸਿੰਘ ਸੰਦੌੜ ਨੇ ਇਸ ਪੁਸਤਕ ਤੇ ਪਰਚਾ ਪੜਿਆ। ਇਸ ਮੌਕੇ ਨਾਇਬ ਸਿੰਘ ਬੁੱਕਣਵਾਲ, ਬਲਵੰਤ ਫਰਵਾਲੀ, ਅੰਮ੍ਰਿਤਪਾਲ ਸਿੰਘ ਬਈਏਵਾਲ, ਕ੍ਰਿਸਨ ਮਹਿਤੋ, ਹਰਮਿੰਦਰ ਸਿੰਘ ਭੱਟ, ਸੁਰਜੀਤ ਅਰਮਾਨ, ਜਸਵੀਰ ਸਿੰਘ ਕਲਿਆਣ, ਨਿਰਮਲ ਸਿੰਘ ਸੰਦੌੜ, ਵਰਿੰਦਰ ਫਰਵਾਲੀ, ਤਰਸੇਮ ਮਹਿਤੋ ਅਤੇ ਬੱਬੂ ਸੰਦੌੜ ਨੇ ਆਪਣੀਆਂ ਕਵਿਤਾਵਾਂ, ਗੀਤ ਪੇਸ਼ ਕੀਤੇ। ਇਸ ਮੌਕੇ ਗਿਆਨੀ ਬਾਬੂ ਸਿੰਘ ਸੰਦੌੜ, ਹਾਕਮ ਸਿੰਘ ਚੱਕ, ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਮੁਕੰਦ ਸਿੰਘ ਚੀਮਾ, ਮਨਦੀਪ ਸਿੰਘ ਖੁਰਦ, ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਘਨੌਰੀ, ਮਾਸਟਰ ਰਾਮ ਧਨ ਭੈਣੀ ਦਰੇੜਾਂ, ਸ੍ਰੀਮਤੀ ਬਲਜਿੰਦਰ ਕੌਰ, ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਸਰਪੰਚ ਗੁਰਪਾਲ ਸਿੰਘ ਦੁਲਮਾਂ, ਪ੍ਰਧਾਨ ਕੁਲਵੀਰ ਸਿੰਘ ਰਿੰਕਾ, ਪ੍ਰਧਾਨ ਸੁੁਖਦੇਵ ਸਰਮਾ, ਮਾਸਟਰ ਮੱਘਰ ਸਿੰਘ ਭੂਦਨ ਆਦਿ ਹਾਜਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media