Thursday, October 8, 2026

ਪਾਖੰਡੀ ਨੇ ਲਿਖਤੀ ਮਾਫੀਨਾਮਾ ਦੇ ਕੇ ਪਾਖੰਡ ਤੋਂ ਕੀਤੀ ਤੌਬਾ

PPN1406201601
ਰਈਆ, 14 ਜੂਨ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਬੂਲੇਨੰਗਲ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ ਤੇ ਨਿਹੰਗ ਸਿੰਘ ਜੱਥੇਬੰਦੀਆਂ ਵਲੋਂ ਇੱਕ ਪਾਖੰਡ ਦੀ ਦੁਕਾਨ ਬੰਦ ਕਰਵਾਉਣ ਦੀ ਸੂਚਨਾ ਮਿਲੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਪਿੰਡ ਬੂਲੇਨੰਗਲ ਵਿਖੇ ਰਣਜੀਤ ਸਿੰਘ ਨਾਮੀ ਇੱਕ ਵਿਅਕਤੀ ਵਲੋਂ 50 ਰੁਪਏ ਲੈ ਕੇ ਲੋਕਾਂ ਦੇ ਕਣ ਕੱਢਣ ਤੇ ਹੋਰ ਕਥਿਤ ਪਾਖੰਡੀ ਕਾਰਵਾਈਆਂ ਕੀਤੀਆਂ ਜਾਂਦੀਆਂ ਸਨ।ਜਿਸ ਸਬੰਧੀ ਪਤਾ ਲੱਗਣ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਨਿਹੰਗ ਸਿੰਘ ਜੱਥੇਬੰਦੀਆਂ, ਪੁਲਿਸ ਤੇ ਪਿੰਡ ਦੀ ਪੰਚਾਇਤ ਵਲੋਂ ਉਕਤ ਬਾਬੇ ਤੋਂ ਪੁੱਛ ਪੜਤਾਲ ਕੀਤੀ ਗਈ ਤੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਬਾਜ਼ ਆਉਣ ਦੀ ਤਾੜਨਾ ਕੀਤੀ ਗਈ।ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ, ਪੁਲਿਸ ਤੇ ਸਿੰਘਾਂ ਦੀ ਹਾਜ਼ਰੀ ‘ਚ ਰਣਜੀਤ ਸਿੰਘ ਵਲੋਂ ਲਿਖਤੀ ਮਾਫੀਨਾਮਾ ਦਿੱਤਾ ਗਿਆ ਅਤੇ ਅੱਗੇ ਤੋਂ ਅਜਿਹੀ ਕਾਰਵਾਈ ਨਾ ਕਰਨ ਤੋਂ ਤੌਬਾ ਕੀਤੀ ਗਈ।ਇਸ ਮੌਕੇ ਸੁਖਦੇਵ ਸਿੰਘ ਗੱਗੜਭਾਣਾ, ਏ.ਐਸ.ਆਈ ਰਛਪਾਲ ਸਿੰਘ, ਸਤਨਾਮ ਸਿੰਘ ਸਮਸਾ, ਗੁਰਨਾਮ ਸਿੰਘ, ਪ੍ਰੇਮ ਸਿੰਘ, ਅਵਤਾਰ ਸਿੰਘ, ਲਾਭ ਸਿੰਘ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply