
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਭੋਖੜਾ ਦੇ ਕੋਲ ਤੇਜ ਰਫ਼ਤਾਰ ਟੱਰਕ ਦੀ ਜਬਰਦਸਤ ਟੱਕਰ ਕਾਰਨ ਕਾਰ ਪੀ.ਬੀ 42 ਬੀ 8800 ਨੰਬਰ ਨੂੰ ਟੱਕਰ ਮਾਰ ਕੇ ਟੱਰਕ ਫਰਾਰ ਹੋ ਗਿਆ।ਘਟਨਾ ਦੀ ਸੂਚਨਾ ਮਿਲਣ ‘ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਸ਼ਿਵਮ ਸ਼ਰਮਾ, ਦੀਪਕ ਬਾਂਸਲ ਆਪਣੀ ਐਬੂਲੈਂਸ ਸੇਵਾ ਪ੍ਰਦਾਨ ਕਰਨ ਲਈ ਪੁੱਜੇ ਤਾਂ ਬਹੁਤ ਹੀ ਦਰਦਨਾਕ ਦ੍ਰਿਸ਼ ਵੇਖ ਕੇ ਦਿਲ ਦਹਿਲ ਗਿਆ।ਕਾਰ ਦਾ ਕੁਝ ਵੀ ਨਹੀ ਬਚਿਆ ਨਹੀ ਸੀ ਕਾਰ ਡਰਾਈਵਰ ਕਾਰ ਵਿਚ ਹੀ ਫਸਿਆ ਹੋਇਆ ਸੀ ਅਤੇ ਇਕ ਕਾਰ ਤੋਂ ਬਾਹਰ ਗੰਭੀਰ ਜ਼ਖਮੀ ਡਿੱਗਿਆ ਹੋਇਆ ਸੀ।ਮੈਂਬਰਾਂ ਵਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਘੌਸ਼ਿਤ ਕਰਾਰ ਦਿੱਤਾ।ਜ਼ਖ਼ਮੀਆਂ ਦੀ ਪਹਿਚਾਣ ਨਹੀ ਹੋ ਸਕੀ। ਫਰਾਰ ਟੱਰਕ ਐਨ.ਐਫ.ਐਲ ਕਲੋਨੀ ਕੋਲ ਨਾਕਾ ਪੁਲਿਸ ਨੇ ਆਮ ਚੈਕਿੰਗ ਦੌਰਾਨ ਪਕੜਿਆ, ਜਿਸ ਬਾਰੇ ਪਿਛੇ ਆ ਰਹੀ ਕਾਰ ਨੇ ਦੱਸਿਆ ਕਿ ਪਿਛੇ ਭਿਆਨਕ ਹਾਦਸਾ ਕਰ ਕੇ ਆਇਆ ਹੈ।ਪੁਲਿਸ ਨੇ ਡਰਾਇਵਰ ਨੂੰ ਪਕੜ ਲਿਆ ਅਤੇ ਟੱਰਕ ਵੀ ਕਬਜ਼ੇ ਵਿਚ ਲੈ ਲਿਆ।
Punjab Post Daily Online Newspaper & Print Media