Monday, July 8, 2024

ਲਾਇਨਜ਼ ਕਲੱਬ ਮੁਸਕਾਨ ਬਟਾਲਾ ਦੇ ਪੰਜ ਮੈਬਰ ਜਾਣਗੇ ਜਪਾਨ

PPN1406201620

ਬਟਾਲਾ, 14 ਜੂਨ (ਨਰਿੰਦਰ ਬਰਨਾਲ)- ਬੀਤੇ ਦਿਨੀ ਲਾਇਨਜ਼ ਕਲੱਬ ਬਟਾਲਾ ਮੁਸਕਾਨ ਦੀ ਇਕ ਫੈਮਲੀ ਮੀਟਿੰਗ ਵੰਡਰ ਹੋਟਲ ਬਟਾਲਾ ਵਿਖੇ ਕੀਤੀ ਗਈ, ਜਿਸ ਵਿਚ ਅੰਤਰਰਾਸ਼ਟਰੀ ਪੱਧਰ ਤੇ ਲਾਇਨ ਨਾਰੇਸ ਅਗਵਾਰ ਦੀ ਚੋਣ ਦੇ ਸਬੰੱਧ ਵਿਚ ਵਿਚਾਰ ਵਟਾਦਰਾ ਕੀਤਾ ਗਿਆ ਤੇ ਕਲੱਬ ਦੇ ਕੰਮਾਂ ਸਬੰਧੀ ਸਮੀਖਿਆ ਕੀਤੀ ਗਈ। ਜਿਕਰਯੋਗ ਹੈ ਲਾਇਨਜ ਕਲੱਬ ਸਮਾਜ ਦੀ ਬਿਹਤਰੀ ਦੇ ਕੰਮਾ ਵਿਚ ਵਧ ਚੜ ਕੇ ਕੰਮ ਕਰ ਰਹੇ ਹਨ, ਤੇ ਇਸ ਦੇ ਕੰਮਾਂ ਦੀ ਦੇਖ ਰੇਖ ਅੰਤਰਰਾਸ਼ਟੀ ਪੱੱਧਰ ਤੇ ਹੀ ਕੀਤੀ ਜਾਂਦੀ ਹੈ।ਲਾਇਨ ਨਾਰੇਸ਼ ਅਗਰਵਾਲ ਦੀ ਚੋਣ ਸਬੰਧੀ ਲਾਇਨਜ ਕਲੱਬ ਬਟਾਲਾ ਦੇ ਪੰਜ ਮੈਬਰ ਜਪਾਨ ਦੇ ਫੁਕੁਆਕਾ ਵਿਖੇ ਜਾ ਰਹੇ ਹਨ, ਇਹ ਮੈਬਰ ਕਲੱਬ ਦੇ ਕੰਮਾਂ ਵਿਚ ਵਧੀਆਂ ਕਾਰਗੁਜਾਰੀ ਕਰਨ ਸਬੰਧੀ ਟ੍ਰੇਨਿੰਗ ਪ੍ਰਾਪਤ ਕਰਨ ਤੇ ਨਾਲ ਲਾਇਨ ਨਾਰੇਸ਼ ਅਗਰਵਾਲ ਦੇ ਹੱਕ ਵਿਚ ਵੋਟਿੰਗ ਵੀ ਕਰਨ ਗਏ।ਕਲੱਬ ਦੀ ਮੀਟਿੰਗ ਦੌਰਾਨ ਭਵਿੱਖ ਵਿਖ ਕੀਤੇ ਜਾ ਰਹੇ ਕੰਮਾਂ ਸਬੰਧੀ ਨੀਤੀਆਂ ਤੇ ਵਿਚਾਰ ਵਟਾਦਰਾ ਵੀ ਕੀਤਾ ਗਿਆ।ਮੀਟਿੰਗ ਦੌਰਾਨ ਜੋਨ ਚੇਅਰਮੈਨ ਲਾਇਨ ਭਾਰਤ ਭੂਸ਼ਨ, ਲਾਂਇੰਨ ਲਖਵਿੰਦਰ ਸਿੰਘ ਢਿਲੋਂ, ਲਾਇਨ ਡਾ ਰਣਜੀਤ ਸਿੰਘ ਰੰਧਾਵਾ, ਪੀ.ਆਰ.ਓ ਨਰਿੰਦਰ ਸਿੰਘ ਬਰਨਾਲ, ਬਲਦੇਵ ਸਿੰਘ ਬੁੱਟਰ, ਅਜਮੇਰ ਸਿੰਘ, ਲਾਇਨ ਸਤਵੰਤ ਸਿੰਘ ਬੇਦੀ, ਲਾਇਨ ਹਰਭਜਨ ਸਿੰਘ ਸੇਖੋਂ, ਗੁਰਦਰਸ਼ਨ ਸਿੰਘ, ਬਰਿੰਦਰ ਸਿੰਘ, ਬਖਸਿੰਦਰ ਸਿੰਘ, ਕਵਲਜੀਤ ਸਿੰਘ ਵਾਹਲਾ, ਲਾਇਨ ਦਵਿੰਦਰ ਸਿੰੰਘ, ਬਲਜਿੰਦਰ ਸਿੰਘ, ਬਲਜੀਤ ਕੌਰ, ਸੁਮਨ ਬਾਲਾ, ਅਰਪਿੰਦਰਜੀਤ ਕੌਰ, ਮਨਜਿੰਦਰ ਕੌਰ, ਮਨਜਿੰਦਰ ਕੌਰ, ਜਸਪਿੰਦਰ ਕੌਰ, ਗੁਰਜੀਤ ਕੌਰ, ਜਗਦੀਪ ਕੌਰ ਲੇਡੀ ਲਾਇਨ ਮੈਬਰ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply