Monday, July 8, 2024

ਬਾਵਰਾ ਬ੍ਰਦਰਜ਼ ਨੇ ਬਠਿੰਡਾ ਦਾ ਨਾਮ ਕੀਤਾ ਰੋਸ਼ਨ – ਬਾਲੀਵੁੱਡ ਫਿਲਮ ਮਦਾਰੀ ‘ਚ ਦਿੱਤਾ ਸੰਗੀਤ

PPN1506201601

ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਹਿਤ ਕਲਾ ਸੰਗਮ ਬਠਿੰਡਾ ਦੇ ਦੋ ਨੌਜਵਾਨਾਂ ਨੇ ਮੁੰਬਈ ਵਿਚ ਆਪਣੇ ਸੰਗੀਤਾਂ ਦਾ ਜ਼ਾਦੂ ਬਾਲੀਵੁੱਡ ਵਿਚ ਧੂਮ ਮਚਾਈ ਹੋਈ ਹੈ ।ਟੀ ਵੀ ਸ਼ੋਅ ਤੋ ਲੈਕੇ ਵੱਡੇ ਵੱਡੇ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਬਠਿੰਡਾ ਦੇ ਸੰਨੀ ਬਾਵਰਾ,ਇੰਦਰ ਬਾਵਰਾ ਨੇ ਬਠਿੰਡਾ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗਲ ਬਾਤ ਕਰਦਿਆਂ ਆਪਣੇ ਨਵੇਂ ਪ੍ਰੋਜੈਕਟ ਬਾਰੇ ਦਸਦਿਆਂ ਕਿਹਾ ਕਿ ਜ਼ਲਦ ਹੀ ਉਨ੍ਹਾਂ ਵਲੋਂ ਬਾਲੀਵੁੂੱਡ ਦੀ ਫਿਲਮ ਮਦਾਰੀ ਵਿਚ ਮਿਊਜਕ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸਿੱਧ ਗੀਤਕਾਰ ਡਾ ਇਰਸ਼ਾਦ ਕਾਮੀਲ ਦਾ ਲਿਖਿਆ ਗੀਤ ਮਾਸੂਮ ਸਾ ਦਾ ਮਿਊਜ਼ਕ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਅਵਾਜ਼ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਵਲੋਂ ਗਾਇਆ ਗਿਆ ਹੈ। ਬਾਵਰਾ ਬ੍ਰਦਰਜ਼ ਨੇ ਕਿਹਾ ਕਿ ਪਿਛਲੇ 16 ਸਾਲਾਂ ਤੋਂ ਮੁੰਬਾਈ ਵਿਚ ਕੰਮ ਕਰ ਰਹੈ ਹਨ ਅਤੇ ਕਈ ਨਵੇਂ ਤਜ਼ਰਬੇ ਹਾਸਲ ਕੀਤੇ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਸੁਪਨਾ ਅੱਜ ਪੂਰਾ ਹੋ ਗਿਆ ਹੈ,ਕਿਊਕਿ ਊਨ੍ਹਾਂ ਮਹਾਨ ਸੰਗੀਤਕਾਰ ਏ ਆਰ ਰਹਿਮਾਨ ਨਾਲ ਕੰਮ ਕਰਨ ਦਾ ਮੌਕਾ ਮਿਲਿਅ, ਜਿਸ ਨਾਲ ਜਿੱਥੇ ਪੰਜਾਬ ਦਾ ਨਾਮ ਰੌਸ਼ਨ ਹੋਇਆ ਹੈ,ਉਥੇ ਹੀ ਬਠਿੰਡਾ ਦਾ ਨਾਂ ਵੀ ਬਾਲੀਵੁੱਡ ਵਿਚ ਆਇਆ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਹੁਣ ਤੱਕ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਆਪਣਾ ਮਿਊਜ਼ਿਕ ਦੇ ਚੁੱਕੇ ਹਨ ਅਤੇ ਹੋਰ ਵੀ ਆਉਂਣ ਵਾਲੇ ਸਮੇਂ ਵਿਚ ਵੱਡੇ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ।ਇਸ ਮੌਕੇ ਕਲੱਬ ਦੇ ਸਰਪਰਸਤ ਰਣਬੀਰ ਸਿੰਘ ਚਹਿਲ, ਜੀ.ਐਸ ਭੰਗੂ ਅਤੇ ਊਨ੍ਹਾਂ ਦੇ ਪਿਤਾ ਬਾਵਰਾ ਨੇ ਵੀ ਦੋਨਾਂ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply