ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਡੀ. ਡਬਲਯੂ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਸੀਵਰੇਜ ਬੋਰਡ ਬਠਿੰਡਾ ਵਲੋਂ ਸਾਥੀ ਦੀ ਬਹਾਲੀ ਲਈ ਸਥਾਨਕ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ, ਮੰਡਲ ਨੰ. 2 ਦੇ ਦਫ਼ਤਰ ਅੱਗੇ ਅੱਜ ਦੂਸਰੇ ਦਿਨ ਵੀ ਸੰਕੇਤਕ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬ੍ਰਾਂਚ ਪ੍ਰਧਾਨ ਬੱਬੀ ਰਾਮ ਸੁਰਸ ਨੇ ਆਖਿਆ ਕਿ ਸਾਥੀ ਸਵਰਨ ਸਿੰਘ ਕੀ-ਮੈਨ ਦੀ ਬਹਾਲੀ ਵਿਚ ਕਾਰਜਕਾਰੀ ਇੰਜੀਨੀਅਰ ਜਾਣ-ਬੁੱਝ ਕੇ ਅੜਿੱਕਾ ਲਾਇਆ ਜਾ ਰਿਹਾ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਮਾਨਯੋਗ ਅਦਾਲਤ ਵਲੋਂ ਇਸ ਤਰ੍ਹਾਂ ਦੇ ਕਈ ਕੇਸਾਂ ਵਿਚ ਪੈਂਡਿੰਗ ਇੰਨਕੁਆਰੀ ‘ਤੇ ਕਈ ਸਾਥੀਆਂ ਨੂੰ ਬਹਾਲ ਕੀਤਾ ਪਰ ਸਾਥੀ ਸਵਰਨ ਸਿੰਘ ਦੇ ਸਾਰੇ ਕਾਗਜ਼ਾਤ ਪੂਰੇ ਹੋਣ ‘ਤੇ ਵੀ ਬਹਾਲ ਨਹੀਂ ਕੀਤਾ ਜਾ ਰਿਹਾ। ਚੇਅਰਮੈਨ ਮੱਖਣ ਸਿੰਘ ਖਣਗਵਾਲ ਨੇ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਫੀਲਡ ਕਰਮਚਾਰੀਆਂ ਨੂੰ ਸੰਘਰਸ਼ ਅੱਗੇ ਵਧਾਉਣ ਲਈ ਮਜ਼ਬੂਰ ਨਾ ਕਰੇ। ਇਸ ਦੌਰਾਨ ਬ੍ਰਾਂਚ ਦੇ ਜਰਨਲ ਸੈਕਟਰੀ ਹਰਬੰਸ ਸਿੰਘ, ਹਰੀਦਾਸ, ਗੁਰਦੀਪ ਸਿੰਘ, ਦਰਸ਼ਨ ਸ਼ਰਮਾ, ਸ਼ਾਮ ਸੁੰਦਰ ਅਤੇ ਗੁਰਪ੍ਰੇਮ ਭਾਂਬੜ ਨੇ ਵੀ ਵਿਚਾਰ ਰੱਖੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media