Wednesday, August 19, 2026

ਖਿਡਾਰਣ ਗਗਨਦੀਪ ਕੋਰ ਨੇ ਕਿੱਕ ਬਾਕਸਿੰਗ ‘ਚ ਜਿੱਤਿਆ ਸੋਨ ਤਗਮਾ

PPN1506201608

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ ਬਿਊਰੋ) – ਕਈ ਬਲਾਕ, ਜਿਲ੍ਹਾ ਤੇ ਸੂਬਾ ਪੱਧਰੀ ਬਾਕਸਿੰਗ ਖੇਡ ਮੁਕਾਬਲਿਆਂ ਦੋਰਾਨ ਆਪਣੀ ਬੇਹਤਰੀਨ ਕਲਾ ਦਾ ਪ੍ਰਦਰਸ਼ਨ ਕਰਕੇ ਕਈ ਮੈਡਲ ਹਾਸਲ ਕਰਨ ਵਾਲੀ ਸਰਕਾਰੀ ਸੀਨੀ: ਸੈਕੰ: ਸਕੂਲ ਨਰਾਇਣਗੜ੍ਹ ਛੇਹਰਟਾ ਦੀ ਖਿਡਾਰਣ ਗਗਨਦੀਪ ਕੋਰ ਨੇ ਹੁਣ ਕਿੱਕ ਬਾਕਸਿੰਗ ਖੇਡ ਖੇਤਰ ਦੇ ਵਿਚ ਵੀ ਨਾਮਣਾ ਖਟਣਾ ਸ਼ੁਰੂ ਕਰ ਦਿੱਤਾ ਹੈ। ਸੰਗਰੂਰ ਵਿਖੇ ਸੰਪੰਨ ਹੋਈ ਰਾਜ ਪੱਧਰੀ 13ਵੀਂ ਗੁਰਚਰਨ ਸਿੰਘ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਦੇ 60 ਕਿਲੋਗ੍ਰਾਮ ਭਾਰ ਵਰਗ ਵਿਚ ਉਸ ਨੇ ਗੋਲਡ ਮੈਡਲ ਹਾਸਲ ਕਰਕੇ ਆਪਣੇ ਸਕੂਲ, ਮਾਤਾ-ਪਿਤਾ ਤੇ ਇਲਾਕੇ ਦਾ ਨਾਂ ਸੂਬਾ ਖੇਡ ਖਾਕੇ ਤੇ ਰੌਸ਼ਨ ਕੀਤਾ ਹੈ। ਅੰਮ੍ਰਿਤਸਰ ਵਾਪਸ ਪੁੱਜਣ ਤੇ ਉਸ ਦੀ ਸਕੂਲ ਅਧਿਆਪਕਾ ਕਰਮਜੀਤ ਕੋਰ, ਹੈਡ ਮਾਸਟਰ ਪ੍ਰਿਥੀਪਾਲ ਸਿੰਘ, ਮਹਿਕਪ੍ਰੀਤ ਸਿੰਘ ਤੇ ਕੋਚ ਬਲਦੇਵ ਰਾਜ ਦੇਵ ਅਤੇ ਹੋਰਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕੋਚ ਬਲਦੇਵ ਰਾਜ ਦੇਵ ਨੇ ਦੱਸਿਆ ਕਿ ਗਗਨਦੀਪ ਜਿਥੇ ਬਾਕਸਿੰਗ ਖੇਡ ਖੇਤਰ ਦੇ ਵਿਚ ਵਧੀਆ ਪ੍ਰਦਰਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ, ਉਥੇ ਬਾਕਸਿੰਗ ਖੇਡ ਖੇਤਰ ਦੇ ਵਿਚ ਉਸ ਨੇ ਮੀਲ ਪੱਥਰ ਪ੍ਰਾਪਤੀ ਕਰਕੇ ਰਾਸ਼ਟਰ ਪੱਧਰੀ ਖੇਡ ਪ੍ਰਤੀਯੋਗਿਤਾਵਾਂ ਲਈ ਰਾਹ ਪੱਧਰਾ ਕੀਤਾ ਹੈ। ਉੋਨ੍ਹਾਂ ਕਿਹਾ ਕਿ ਸਕੂਲ ਤੇ ਕਿੱਕ ਬਾਕਸਿੰਗ ਖੇਡ ਖੇਤਰ ਨੂੰ ਉਸ ਕੋਲੋਂ ਵੱਡੀਆਂ ਆਸਾਂ ਹਨ ਤੇ ਉਹ ਇਕ ਬੇਮਿਸਾਲ ਖਿਡਾਰਣ ਹੈ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply