Saturday, March 14, 2026

ਸਾਫਟਬਾਲ ਫੈਡਰੇਸ਼ਨ ਕੱਪ ਦੇ ਦੂਜੇ ਦਿਨ ਪੰਜਾਬ ਦੀਆਂ ਮਹਿਲਾ ਪੁਰਸ਼ਾਂ ਟੀਮਾਂ ਨੇ ਜਿੱਤੇ ਆਪੋ ਆਪਣੇ ਮੁਕਾਬਲੇ

PPN1506201609

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁਖੇਡ ਮੈਦਾਨ ਵਿਖੇ ਦੇਸ਼ ਭਰ ਦੀਆਂ ਮਹਿਲਾ-ਪੁਰਸ਼ ਟੀਮਾਂ ਦੇ ਚੱਲ ਰਹੇ 8ਵੇਂ ਆਲ ਇੰਡੀਆ ਸਾਫਟਬਾਲ ਫੈਡਰੇਸ਼ਨ ਕੱਪ ਤੇ ਚੈਂਪੀਅਨਸ਼ਿਪ ਦੇ ਦੂਜੇ ਦਿਨ ਵੱਖ ਵੱਖ ਰਾਜਾਂ ਦੀਆਂ ਟੀਮਾਂ ਵਿਚਕਾਰ ਸੰਘਰਸ਼ਮਈ ਤੇ ਰੋਚਕ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਦਾ ਸ਼ੁਭਾਰੰਭ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੋਰ ਸੰਧੂ ਨੇ ਖਿਡਾਰੀਆਂ ਨਾਲ ਜਾਣਪਛਾਣ ਕਰਕੇ ਕੀਤਾ। ਉਨ੍ਹਾਂ ਨੂੰ ਸਾਫਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਪ੍ਰਵੀਨ ਅਮੋਕਰ ਨੇ ਜੀ ਆਇਆ ਨੂੰ ਕਿਹਾ। ਮਹਿਲਾਵਾਂ ਦੇ ਵਰਗ ਵਿਚ ਪੰਜਾਬ ਦੀ ਟੀਮ ਨੇ ਹਿਮਾਚਲ ਦੀ ਟੀਮ ਨੂੰ 0 ਦੇ ਮੁਕਾਬਲੇ 10 ਅੰਕਾਂ ਦੇ ਫਰਕ ਨਾਲ, ਦਿੱਲੀ ਦੀ ਟੀਮ ਨੇ ਤੇਲੰਗਨਾ ਦੀ ਟੀਮ ਨੂੰ 1 ਦੇ ਮੁਕਾਬਲੇ 11 ਅੰਕਾਂ ਦੇ ਫਰਕ ਨਾਲ, ਚੰਡੀਗੜ੍ਹ ਦੀ ਟੀਮ ਨੇ ਕੇਰਲਾ ਦੀ ਟੀਮ ਨੂੰ 3 ਦੇ ਮੁਕਾਬਲੇ 8 ਅੰਕਾਂ ਦੇ ਫਰਕ ਨਾਲ, ਐਮਪੀ ਦੀ ਟੀਮ ਨੇ ਉੋੜੀਸਾ ਦੀ ਟੀਮ ਨੂੰ 4 ਦੇ ਮੁਕਾਬਲੇ 6 ਅੰਕਾਂ ਦੇ ਫਰਕ ਨਾਲ, ਤੇਲੰਗਨਾ ਦੀ ਟੀਮ ਨੇ ਹਿਮਾਚਲ ਦੀ ਟੀਮ ਨੂੰ 7 ਦੇ ਮੁਕਾਬਲੇ 13 ਅੰਕਾਂ ਦੇ ਫਰਕ ਨਾਲ, ਐਮਪੀ ਦੀ ਟੀਮ ਨੇ ਚੰਡੀਗੜ੍ਹ ਦੀ ਟੀਮ ਨੂੰ 0 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ, ਕੇਰਲਾ ਦੀ ਟੀਮ ਨੇ ਉੜੀਸਾ ਦੀ ਟੀਮ ਨੂੰ 9 ਦੇ ਮੁਕਾਬਲੇ 10 ਅੰਕਾਂਂ ਦੇ ਫਰਕ ਨਾਲ, ਪੰਜਾਬ ਦੀ ਟੀਮ ਨੇ ਦਿੱਲੀ ਟੀਮ ਨੂੰ 0 ਦੇ ਮੁਕਾਬਲੇ 8 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਪੁਰਸ਼ਾਂ ਦੇ ਵਰਗ ਵਿਚ ਛਤੀਸਗੜ੍ਹ ਦੀ ਟੀਮ ਨੇ ਚੰਡੀਗੜ ਦੀ ਟੀਮ ਨੂੰ 0 ਦੇ ਮੁਕਾਬਲੇ 10 ਅੰਕਾਂ ਦੇ ਫਰਕ ਨਾਲ, ਪੰਜਾਬ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ 1 ਦੇ ਮੁਕਾਬਲੇ 2 ਅੰਕਾਂ ਦੇ ਫਰਕ ਨਾਲ, ਮਹਾਂਰਾਸ਼ਟਰ ਦੀ ਟੀਮ ਨੇ ਦਿੱਲੀ ਦੀ ਟੀਮ ਨੂੰ 0 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ, ਪੰਜਾਬ ਦੀ ਟੀਮ ਨੇ ਛਤੀਸਗੜ ਦੀ ਟੀਮ ਨੂੰ 2 ਦੇ ਮੁਕਾਬਲੇ 8 ਅੰਕਾਂ ਦੇ ਫਰਕ ਨਾਲ, ਹਰਿਆਣਾ ਦੀ ਟੀਮ ਨੇ ਚੰਗੀਡੜ੍ਹ ਦੀ ਟੀਮ ਨੂੰ 0 ਦੇ ਮੁਕਾਬਲੇ 10 ਅੰਕਾਂ ਦੇ ਫਰਕ ਨਾਲ, ਦਿੱਲੀ ਦੀ ਟੀਮ ਨੇ ਜੰਮੂ ਕਸ਼ਮੀਰ ਦੀ ਟੀਮ ਨੂੰ 6 ਦੇ ਮੁਕਾਬਲੇ 8 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਮੋਕੇ ਸੂਬਾ ਸੈਕਟਰੀ ਪੀਐਨ ਪਾਸੀ, ਚੇਅਰਮੈਨ ਸ਼੍ਰੀਕਾਂਤ, ਚੀਫ ਅੰਪਾਇਰ ਲਕਛਮਣ ਗਹਿਲੋਤ, ਸੀਐਲ ਭੱਟ, ਡਾ: ਵੀ ਕੌਲ, ਕੋਚ ਇੰਦਰਵੀਰ ਸਿੰਘ, ਪ੍ਰੋਫ: ਮਨਦੀਪ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੁੋਰ, ਵਿਕਰਮ ਮਲਹੋਤਰਾ, ਜੁਗਲ ਕਿਸ਼ੋਰ, ਸੁਸ਼ਮਾ, ਲਵਰਿਸ਼ੀ, ਵਿਕਾਸ ਕੁਮਾਰ ਆਦਿ ਹਾਜਰ ਸਨ। ਕੈਪਸ਼ਨ:- ਪੰਜਾਬ ਦੀ ਜੇਤੂ ਮਹਿਲਾ ਟੀਮ ਨਾਲ ਡੀਐਸਓ ਹਰਪਾਲਜੀਤ ਕੋਰ ਸੰਧੂ, ਜਨਰਲ ਸਕੱਤਰ ਪ੍ਰਵੀਨ ਅੋਮਾਕਰ, ਸੈਕਟਰੀ ਪੀਐਨ ਪਾਸੀ ਤੇ ਹੋਰ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply