Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 17 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=66054

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਬੋਲੇ ਕਮਲ ਨਾਥ – ’84 ਦੇ ਦੰਗਿਆਂ ਨਾਲ ਕੋਈ ਲੈਣਾ-ਦੇਣਾ ਨਹੀਂ।

▶ ਖੁਦ ਨੂੰ ਐਸ.ਪੀ ਵਿਜੀਲੈਂਸ ਦੱਸ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਦੇ ਪੁੱਤਰ ਨੂੰ ਬਟਾਲਾ ਪੁਲਿਸ ਨੇ ਕੀਤਾ ਕਾਬੂ।

▶ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਦੇ ਅਸਤੀਫੇ ਨੂੰ ਦੱਸਿਆ ਸਹੀ – ਕਿਹਾ ‘ਆਪ’ ਅਤੇ ਅਕਾਲੀ ਦਲ ਨੇ ਕੀਤਾ ਗੁਮਰਾਹਕੁੰਨ ਪ੍ਰਚਾਰ।

▶ ਕਮਲ ਨਾਥ ਦੇ ਅਸਤੀਫੇ ‘ਤੇ ਬੋਲੇ ਬਾਦਲ – ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਸੀ ਤਾਂ ਹੀ ਦਿੱਤਾ ਅਸਤੀਫਾ।

▶ ਅਸਤੀਫਾ ਦੇਣ ਨਾਲ ਦੋਸ਼ ਖਤਮ ਨਹੀਂ ਹੁੰਦੇ – ਕਮਲ ਨਾਥ ਖਿਲਾਫ ਕਾਰਵਾਈ ਜਾਰੀ ਰਹੇਗੀ – ਐਚ.ਐਸ.ਫੂਲਕਾ।

▶ ਪੰਜਾਬ ਵਿੱਚ ਅਮਨ ਕਾਨੂੰਨ ਦੇ ਮੁੱਦੇ ‘ਤੇ ਕੈਪਟਨ ਨੇ ਦਿੱਲੀ ‘ਚ ਕੀਤੀ ਪ੍ਰੈਸ ਕਾਨਫਰੰਸ- ਕਿਹਾ, ਪੰਜਾਬ ‘ਚ ਰੋਜ਼ਾਨਾ ਹੁੰਦੀਆਂ ਹਨ ਵਾਰਦਾਤਾਂ, ਪਰ ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਨਹੀਂ ਕਰਦੀ ਕਾਰਵਾਈ।

▶ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨਾਰਮਲ –ਕਾਂਗਰਸ ਬਿਨ੍ਹਾਂ ਵਜਾ ਲਗਾ ਰਹੀ ਹੈ ਸਰਕਾਰ ‘ਤੇ ਇਲਜ਼ਾਮ – ਸੀ.ਐਮ.ਬਾਦਲ।

▶ ਹਰਿਆਣਾ ‘ਚ ਰਾਜ ਸਭਾ ਚੋਣਾਂ ਦੌਰਾਨ ਪੈਨ ਬਦਲਣ ਦਾ ਮਾਮਲਾ- ਪੋਲਿੰਗ ਦੀ ਵੀਡੀਓਗ੍ਰਾਫੀ ‘ਚ ਭਾਜਪਾ ਵਿਧਾਇਕ ਅਸੀਮ ਗੋਇਲ ਦਾ ਵਿਹਾਰ ਸ਼ੱਕੀ, ਦਰਜ਼ ਕਰਵਾਵਾਂਗਾ ਐਫ.ਆਈ.ਆਰ – ਆਰ.ਕੇ ਅਨੰਦ।

▶ ਪੋਲਿੰਗ ਦੀ ਵੀਡੀਓ ਰਿਕਾਰਡਿੰਗ ਦੇਖਣ ਉਪਰੰਤ ਧੰਨਖੜ ਦਾ ਬਿਆਨ – ਕਿਸੇ ਵੀ ਵਿਧਾਇਕ ਨੇ ਆਮ ਤੋਂ ਵੱਧ ਸਮਾਂ ਨੇ ਲਗਾਇਆ,  ਵਿਰੋਧੀਆਂ ਦੇ ਦੋਸ਼ ਝੂਠੇ।

▶ ‘ਉਡਤਾ ਪੰਜਾਬ’ ਅੱਜ 17 ਜੂਨ ਨੂੰ ਹੋਵੇਗੀ ਪੰਜਾਬ ਸਮੇਤ ਪੂਰੇ ਭਾਰਤ ‘ਚ ਰਿਲੀਜ਼ – ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਪਟੀਸ਼ਨਾਂ ਖਾਰਿਜ਼।

▶ ਕੇਂਦਰ ਦੀ ਮੋਦੀ ਕੈਬਨਿਟ ਵਿੱਚ ਫੇਰਬਦਲ ਜਲਦ – 6 ਨਵੇਂ ਚਿਹਰੇ ਹੋਣਗੇ ਸ਼ਾਮਿਲ – ਯੂ.ਪੀ ਤੋਂ ਬਣ ਸਕਦੇ ਹਨ 2 ਮੰਤਰੀ।

▶ ਗੋਪਾਲ ਰਾਏ ਵਲੋਂ ਸਰਕਾਰ ਤੋਂ ਅਸਤੀਫਾ ਦੇਣ ਉਪਰੰਤ ਪਾਰਟੀ ਲਾਇਨ ਤੋਂ ਹਟ ਕੇ ਬਿਆਨ ਦੇਣ ‘ਤੇ ਅਲਕਾ ਲਾਂਬਾ 2 ਮਹੀਨਿਆਂ ਲਈ ਪਾਰਟੀ ਬੁਲਾਰੇ ਦੇ ਅਹੁੱਦੇ ਤੋਂ ਮੁਅੱਤਲ।

▶ ਚਿਟ ਫੰਡ ਕੰਪਨੀਆਂ ‘ਤੇ ਕੱਸੀ ਜਾਵੇਗੀ ਲਗਾਮ – ਪੰਜਾਬ ਪੁਲਿਸ ਵਲੋਂ ਐਸ.ਆਈ.ਟੀ ਦਾ ਗਠਨ – ਪੀੜ੍ਹਤ ਦਰਜ਼ ਕਰਵਾ ਸਕਣਗੇ ਸ਼ਿਕਾਇਤ।

▶ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕੇਂਦਰ ਸਰਕਾਰ ਵਲੋਂ ਅਲੱਗ ਗਊ ਮੰਤਰਾਲਾ ਬਨਾਉਣ ਦੀ ਕੀਤੀ ਮੰਗ।

▶ ਦਿੱਲੀ ‘ਚ ਬੇਕਾਬੂ ਟਰੱਕ ਨੇ ਤਿੰਨ ਕਾਰਾਂ ਨੂੰ ਮਾਰੀ ਟੱਕਰ – 2 ਦੀ ਮੌਤ।

▶ ਬਰਤਾਨੀਆਂ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੋ ਲਾਕਸ ਦੀ ਹੱਤਿਆ।

▶ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਲੱਗਣ ਵਾਲੀਆਂ ਛਬੀਲਾਂ ਹਟਾਉਣ ਦਾ ਫੈਸਲਾ ਕਰਨ ਉਪਰੰਤ ਹੀ ਲਿਆ ਵਾਪਿਸ।

▶ ਸੋਨਾ ਚਮਕਿਆ – 31000 ਤੋਂ ਟੱਪੀ ਕੀਮਤ।

▶ ਅਕਾਲੀ ਦਲ ‘ਤੇ ਆਪ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ – 1-2 ਦਿਨਾਂ ‘ਚ ਬਣੇਗਾ ਪੰਜਾਬ ਕਾਂਗਰਸ ਇੰਚਾਰਜ – ਕੈਪਟਨ।

▶ ਹਰਿਆਣਾ ਦੇ ਕਰਨਾਲ ‘ਚ ਯਮੁਨਾਨਗਰ ਮਾਰਗ ‘ਤੇ ਟਰੱਕ ਕਾਰ ਹਾਦਸਾ – 3 ਦੀ ਮੌਤ।

▶ ਹਰਿਆਣਾ ਦੇ ਯਮੂਨਾ ਨਗਰ ‘ਚ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਰਾਜ਼ 9 ਸਾਲਾ ਬੱਚੇ ਸਮੇਤ ਤਿੰਨ ਲੋਕਾਂ ਨੇ ਮੰਗੀ ਇੱਛਾ ਮੌਤ – 4 ਸਾਲ ਤੋਂ ਗੁੰਮ ਹੈ ਬੱਚੇ ਦਾ ਪਿਤਾ।

▶ ਜੰਮੂ ਕਸ਼ਮੀਰ ‘ਚ ਕੂਪਵਾੜਾ ਦੇ ਤੰਗਧਾਰ ਇਲਾਕੇ ‘ਚ ਲਾਈਨ ਆਫ ਕੰਟਰੋਲ ਨੇੜੇ 4 ਪਾਕਿਸਤਾਨੀ ਘੁਸਪੈਠੀਏ ਸੁਰੱਖਿਆ ਜਵਾਨਾਂ ਨੇ ਕੀਤੇ ਢੇਰ – 1 ਜਵਾਨ ਸ਼ਹੀਦ।

▶ ਈ.ਡੀ ਦਫਤਰ ਨਹੀਂ ਪੁੱਜੇ ਅੱਜ ਜਾਂਚ ਲਈ ਬੁਲਾਏ ਗਏ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ।

▶ ਉਡਤਾ ਪੰਜਾਬ ਫਿਲਮ ਬਾਰੇ ਸਵਾਲ ‘ਤੇ ਬੋਲੇ ਸੀ.ਐਮ ਬਾਦਲ ਫਿਲਮ ਦੇਖੀ ਨਹੀਂ ਤਾਂ ਪ੍ਰਤੀਕਰਮ ਕਾਹਦਾ!

▶ ਪਟਿਆਲਾ ਦੇ ਸਮਾਣਾ ਨੇੜੇ ਬਲੈਰੋ ਜੀਪ ਮੋਟਰ ਸਾਈਕਲ ਟੱਕਰ – 3 ਦੀ ਮੌਤ।

▶ ਪ੍ਰੀਮੀਅਮ ਬੱਸ ਘੁਟਾਲੇ ‘ਚ ਨਿਯਮਾਂ ਦੀ ਅਣਦੇਖੀ ਹੋਈ, ਗੋਪਾਲ ਰਾਏ ਤੋਂ ਮੁੜ ਹੋਵੇਗੀ ਪੁੱਛਗਿਛ – ਏ.ਸੀ.ਬੀ ਚੀਫ ਮੀਣਾ।

▶ ਦਿੱਲੀ ਦੇ ਉਪ ਰਾਜਪਾਲ ਨੇ ਵਾਟਰ ਟੈਂਕਰ ਘੁਟਾਲੇ ਦੀ ਫਾਈਲ ਏ.ਸੀ.ਬੀ ਨੂੰ ਸੌਪੀ – ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਖਿਲਾਫ ਹੋਵੇਗੀ ਜਾਂਚ।

▶ ਹਾਕੀ ਚੈਂਪੀਅਨ ਟ੍ਰਾਫੀ – ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤੀ ਹਾਰ।

▶ ਹਾਕੀ ਕਪਤਾਨ ਸਰਦਾਰ ਸਿੰਘ ਖਿਲਾਫ ਐਫ.ਆਈ.ਆਰ ਦਰਜ਼ ਕਰਨ ਲਈ ਜਾਂਚ ਟੀਮ ਨੇ ਕੀਤੀ ਸਿਫਾਰਿਸ਼।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply