Tuesday, July 7, 2026

 ਸਿਮਰਨ ਹਸਪਤਾਲ ਦੇ ਡਾਕਟਰਾਂ ਨੇ ਬਚਾਈ ਪ੍ਰਵਾਸੀ ਮਜ਼ਦੂਰ ਦੀ ਜਾਨ

PPN1606201601
ਭਿੱਖੀਵਿੰਡ, 17 ਜੂਨ (ਕੁਲਵਿੰਦਰ ਕੰਬੋਕੇ)- ਅੱਡਾ ਭਿੱਖੀਵਿੰਡ ਵਿਖੇ ਸਿਮਰਨ ਹਸਪਤਾਲ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਦੀ ਜਾਨ ਬਚਾਉਣ ਦੀ ਖਬਰ ਹੈ।ਹਸਪਤਾਲ ਦੇ ਐਮ.ਡੀ ਗੁਰਮੇਜ ਸਿੰਘ ਵੀਰਮ ਨੇ ਦੱਸਿਆ ਕਿ ਇੱਕ ਬਿਹਾਰੀ ਮਜ਼ਦੂਰ ਮੁਹੰਮਦ ਟੁਨ-ਟੁਨ ਜੋ ਕਿ ਕਿਸਾਨ ਪਲਵਿੰਦਰ ਸਿੰਘ ਗੱਗੋਬੂਹਾ ਦੇ ਖੇਤਾਂ ਵਿੱਚ ਝੋਨਾ ਲਗਾਉਣ ਲਈ ਆਇਆ ਹੋਇਆ ਸੀ, ਨੂੰ ਰਾਤੀਂ ਸੁੱਤੇ ਸਮੇਂ ਸੱਪ ਨੇ ਡੰਗ ਲਿਆ। ਮਜ਼ਦੂਰ ਦੀ ਹਾਲਤ ਜਿਆਦਾ ਖਰਾਬ ਹੋਣ ‘ਤੇ ਉਸ ਨੂੰ ਇਲਾਜ਼ ਲਈ ਸਿਮਰਨ ਹਸਪਤਾਲ ਭਿੱਖੀਵਿੰਡ ਵਿਖੇ ਦਾਖਲ ਕਰਵਾਇਆ ਗਿਆ ਤਾਂ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨੇ ਤਿੰਨ ਦਿਨ ਦੀ ਮਿਹਨਤ ਕਰਕੇ ਬਿਹਾਰੀ ਮਜ਼ਦੂਰ ਦੀ ਜਾਨ ਬਚਾਅ ਲਈ।ਜਾਨ ਬਚ ਜਾਣ ‘ਤੇਂ ਮਰੀਜ਼ ਨੇ ਡਾਕਟਰ ਗੁਰਮੇਜ ਸਿੰਘ ਵੀਰਮ ਤੇ ਉਨਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਜਿੰਮੀਦਾਰ ਪਲਵਿੰਦਰ ਸਿੰਘ, ਮੁਹੰਮਦ ਕਿਸਮਤ ਅਲੀ, ਲੱਕੀ ਨਰੂਲਾ, ਹਰਪਾਲ ਸਿੰਘ ਬਾਜਵਾ, ਹਰਚੰਦ ਸਿੰਘ, ਗੁਰਪ੍ਰੀਤ ਸਿੰਘ, ਗੁਰਭੇਜ ਸਿੰਘ, ਸਿਮਰਨ, ਅਮਨ, ਮਨਜਿੰਦਰ, ਬਲਜਿੰਦਰ ਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply