Sunday, March 15, 2026

ਖੇਤੀਬਾੜੀ ਵਿਭਾਗ, ਆਤਮ ਪ੍ਰਗਾਸ ਸੋਸਲ ਵੈਲਫੇਅਰ ਕੌਂਸਲ ਤੇ ਪੀ.ਏ.ਯੂ ਵੱਲੋਂ ਸਾਂਝੇ ਤੌਰ ਤ ਕਿਸਾਨ ਸਿਖਲਾਈ ਕੈਂਪ

PPN1706201616 PPN1706201617
ਪਠਾਨਕੋਟ, 17 ਜੂਨ (ਪੰਜਾਬ ਪੋਸਟ ਬਿਊਰੋ) – ਕਿਸਾਨੀ ਪਰਿਵਾਰਾਂ ਦੇ ਨੌਜਵਾਨਾ ਅੰਦਰ ਵਿੱਦਿਅਕ,ਅਦਿਆਤਮਕ,ਨੈਤਿਕ ੳਤੇ ਸਭਿਆਚਾਰਕ ਕਦਰਾਂ ਕੀਮਤਾਂ ਪ੍ਰਤੀ ਜਾਗਰੁਕਤਾ ਪੇਦਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੇਂਡੂ ਖੇਤਰ ਦਾ ਸੰਤੁਲਿਤ ਵਿਕਾਸ ਕੀਤਾ ਜਾ ਸਕੇ।ਇਹ ਵਿਚਾਰ ਭੌਂ ਵਿਗਿਆਨੀ ਪੀ ਏ ਣੂ ਡਾ ਵਰਿੰਦਰ ਪਾਲ ਸਿੰਘ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਪਠਾਨਕੋਟ ਦੇ ਪਿੰਡ ਰਛਪਾਲਵਾਂ ਵਿਖੇ ਖੇਤੀਬਾੜੀ ਵਿਭਾਗ, ਆਤਮ ਪ੍ਰਗਾਸ ਸੋਸਲ ਵੈਲਫੇਅਰ ਕੌਂਸਲ ਅਤੇ ਪੀ ਏ ਯੂ ਵੱਲੋਂ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸਾਂਝੇ ਤੌਰ ਤੇ ਪਿੰਡ ਰਛਪਾਲਵਾਂ ਵਿੱਚ ਲਗਾਏ ਕਿਸਾਨ ਸਿਖਲਾਈ ਕੈਂਪ ਵਿੱਚ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ,ਡਾ ਹਰਪਾਲ ਸਿੰਘ ਰੰਧਾਵਾ ਕੀਟ ਵਿਗਿਆਨੀ, ਡਾ. ਅਮਰੀਕ ਬਲਾਕ ਖੇਤੀਬਾੜੀ ਅਫਸਰ,ਡਾ ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ,ਡਾ ਅਮਿਤ ਕੁਮਾਰ ਬੀ ਟੀ ਐਮ, ਡਾ. ਮਨਜੀਤ ਕੌਰ ਖੇਤੀਬਾੜੀ ਉਪ ਨਿਰੀਖਕ, ਸਰਪੰਚ ਧਰਮਿੰਦਰ ਸਿੰਘ, ਪ੍ਰਧਾਨ ਦਿਲਬਾਗ ਸਿੰਘ, ਬਲਵਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਆਤਮ ਪ੍ਰਗਾਸ ਸ਼ੋਸ਼ਲ ਵੈਲਫੇਅਰ ਕੌਂਸਲ ਵੱਲੋਂ ਪੰਜਾਬ ਭਾਰ ਵਿੱਚ 7 ਪਿੰਡਾਂ ਨੂੰ ਖੇਤੀਬਾੜੀ ਨਾਲ ਸੰਬੰਧਤ ਸਮੁੱਚੇ ਵਿਕਾਸ ਲਈ ਗੋਦ ਲਿਆ ਗਿਆ ਹੈ।ੳਨਾਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਖੇਤੀਬਾੜੀ ਵਿਭਾਗ, ਆਤਮ ਪ੍ਰਗਾਸ ਸੋਸਲ ਵੈਲਫੇਅਰ ਕੌਂਸਲ ਅਤੇ ਪੀ ਏ ਯੂ ਵੱਲੋਂ ਸਾਂਝੇ ਤੌਰ ਤੇ ਪਿੰਡ ਰਛਪਾਲਵਾਂ ਨੂੰ ਗੋਦ ਲਿਆ ਗਿਆ ਹੈ।ਉਨਾਂ ਦੱਸਿਆ ਕਿ ਪਿੰਡਾਂ ਨੂੰ ਗੋਦ ਲੈਣ ਦਾ ਮੁੱਖ ਮਕਸਦ ਖੇਤੀ ਕੰਮਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਧਾ ਕੇ ਕਿਸਾਨੀ ਪਰਿਵਾਰਾਂ ਦੇ ਨੌਜਵਾਨਾਂ ਅੰਦਰ ਵਿੱਦਿਅਕ,ਅਧਿਆਤਮਕ,ਨੈਤਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਪ੍ਰਤੀ ਜਾਗਰੁਕਤਾ ਪੈਦਾ ਕਰਨੀ ਹੈ।ਉਨਾਂ ਕਿਹਾ ਕਿ ਫਸਲਾਂ ਜਿਵੇਂ ਕਣਕ ,ਝੋਨਾ ਅਤੇ ਮੱਕੀ ਵਿੱਚ ਕੀੜਿਆਂ ਦੇ ਹਮਲੇ ਨੂੰ ਘੱਟ ਕਰਨ ਲਈ ਰਸਾਇਣਕ ਅਤੇ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਬਹੁਤ ਜ਼ਰੁਰੀ ਹੈ।ਉਨਾਂ ਕਿਹਾ ਕਿ ਇੰਨਾਂ ਤਿੰਨਾਂ ਫਸਲਾਂ ਨੂੰ ਪੱਤਾ ਰੰਗ ਚਾਰਟ ਦੀ ਮਦਦ ਨਾਲ ਰਸਾਇਣਕ ਖਾਦਾਂ ਦੀ ਪ੍ਰਤੀ ਹੈਕਟੇਅਰ ਖਪਤ ਘਟਾਈ ਜਾ ਸਕਦੀ ਹੈ।ਡਾ ਹਰਪਾਲ ਸਿੰਘ ਨੇ ਝੋਨੇ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਤਕਨੀਕੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਮਾਰੀਆਂ ਅਤੇ ਕੀੜਿਆ ਦੀ ਸਰਬਪੱਖੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਕਿਸਮਾਂ, ਖੇਤੀਬਾੜੀ ਦੀ ਕਾਰਜਵਿਧੀ ਵਿੱਚ ਤਬਦੀਲੀ, ਜੈਵਿਕ ਵਿਧੀ ਅਪਣਾ ਕੇ, ਕੀਟਨਾਸ਼ਕ ਅਤੇ ਉੱਲੀਨਾਸ਼ਕ ਰਸਾਇਣਾਂ ਦੀ ਘੱਟੋ-ਘੱਟ ਅਤੇ ਸੁਚੱਜੀ ਵਰਤੋਂ ਕਰਕੇ ਪ੍ਰਤੀ ਹੈਕਟੇਅਰ ਖੇਤੀ ਲਾਗਤ ਖਰਚੇ ਘਟਾ ਕੇ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ।ਡਾ ਹਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਜੋ ਵੀ ਕਿਸਾਨ ਮੱਕੀ ਦੀ ਬਿਜਾਈ ਪਲਾਂਟਰ ਨਾਲ ਕਰੇਗਾ ਉਸ ਨੂੰ 750/- ਰੁਪਏ ਪ੍ਰਤੀ ਏਕੜ ਦੀ ਮਦਦ ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਜਾਵੇਗੀ।ਸਟੇਜ ਸਕੱਤਰ ਦੇ ਫਰਜ਼ ਡਾ ਅਮਰੀਕ ਸਿੰਘ ਨੇ ਬਾਖੁਬੀ ਨਿਭਾਏ।ਅਖੀਰ ਵਿੱਚ ਪ੍ਰਧਾਨ ਦਿਲਬਾਗ ਸਿੰਘ ਨੇ ਆਏ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਦਿਲੋਂ ਧੰਨਵਾਦ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply