Wednesday, August 19, 2026

ਕੁੰਗ-ਫੂ-ਵੁਸ਼ੂ ਐਸੋਸੀਏਸ਼ਨ ਵੱਲੋਂ ਬਲੈਕ ਬੈਲਟ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

PPN1906201608

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਕੁੰਗ-ਫੂ-ਵੁਸ਼ੂ ਐਸੋਸੀਏਸ਼ਨ ਆਫ ਇੰਡੀਆਂ ਵੱਲੋਂ ਸ਼ਹੀਦ ਹਰਦੀਪ ਸਿੰਘ ਬੋਕਸਰ ਸਪੋਰਟਸ ਅਕੈਡਮੀ ਦੇ ਪ੍ਰਬੰਧਾਂ ਹੇਠ ਅਜੀਤ ਨਗਰ ਅੰਮ੍ਰਿਤਸਰ ਵਿੱਖੇ ਇਕ 7 ਦਿਨਾਂ ਬਲੈਕ ਬੈਲਟ ਟ੍ਰੇਨਿੰਗ ਪ੍ਰਗਰਾਮ ਦਾ ਆਯੋਜਨ ਕੀਤਾ ਗਿਆ।ਅੇਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਤਰੁਣ ਚੁੰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੂਬਾ ਪ੍ਰਧਾਨ ਤੇ ਕੋਸਲਰ ਜਰਨੈਲ ਸਿੰਘ ਢੋਟ ਦੀ ਦੇਖ-ਰੇਖ ਹੇਠ ਆਯੋਜਿਤ ਇਸ ਪ੍ਰੋਗਰਾਮ ਦੇ ਦੋਰਾਨ ਵੱਖ-ਵੱਖ ਸੂਬਿਆ ਦੇ ਸੈਕੜੇ ਖਿਡਾਰੀਆਂ ਨੇ ਭਾਗ ਲਿਆ ਤੇ ਫਸਟ ਡਿਗਰੀ ਬਲੈਕ ਬੈਲਟ ਟੈਸਟ ਪਾਸ ਕੀਤਾ।ਐਸੋਸੀਏਸ਼ਨ ਦੇ ਜਰਨਲ ਸਕੱਤਰ ਅੰਤਰਾਸ਼ਟਰੀ ਕੋਚਕੋਚ ਹਰਜੀਤ ਸਿੰਘ ਨੇ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਜਿਹੜੇ ਖਿਡਾਰੀ ਖੇਡਾ ਦੇ ਨਾਲ-ਨਾਲ ਯੋਗਤਾ ਟੈਸਟ ਪਾਸ ਕਰਦੇ ਹਨ, ਉਹ ਖੇਡ ਖੇਤਰ ‘ਚ ਮੁਕੰਮਲ ਤਰੱਕੀਪੂਰਨ ਹੋ ਨਿਬੜਦੇ ਹਨ।ਉਨ੍ਹਾਂ ਕਿਹਾ ਕਿ ਇਕ ਸਿਹਤਮੰਦ ਸਮਾਜ ਦੀ ਸਿਰਜ਼ਨਾਂ ਅਤੇ ਆਤਮ ਰੱਖਿਆ ਲਈ ਟ੍ਰੇਨਿੰਗ ਬਹੁਤ ਜਰੂਰੀ ਹੈ।ਇਸ ਮੋਕੇ ਪਰਮਜੀਤ ਸਿੰਘ, ਜਗਪ੍ਰੀਤ ਸਿੰਘ, ਰਾਜਵਿੰਦਰ ਕੋਰ, ਹਰਪਵਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply