Thursday, June 11, 2026

ਵਿਸ਼ਵ ਯੋਗ ਦਿਵਸ ਸਬੰਧੀ ਮੰਤਰੀ ਜੋਸ਼ੀ ਆਯੋਜਿਤ ਯੋਗ ਕੈਂਪ ਵਿੱਚ ਕੀਤਾ ਯੋਗਾ

PPN1906201611

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ ਸੱਗੂ)- ਵਿਸ਼ਵ ਯੋਗ ਦਿਵਸ ਦੇ ਸਬੰਧ ਵਿੱਚ ਸਥਾਨਕ ਸੰਜੇ ਗਾਂਧੀ ਕਲੋਨੀ ਵਿੱਚ ਵਿਸ਼ੇਸ਼ ਯੋਗ ਕੈਂਪ ਦਾ ਪ੍ਰਬੰਧ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਦੀ ਅਗਵਾਈ ਵਿੱਚ ਹੋਇਆ।ਇਸ ਕੇੰਪ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਅਤੇ ਮੰਤਰੀ ਅਨਿਲ ਜੋਸ਼ੀ ਨੇ ਵੀ ਸਾਰੇ ਯੋਗ ਆਸਨ ਕੀਤੇ।PPN1906201612
ਕੈਂਪ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਅੱਜ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਯਤਨਾਂ ਸਦਕਾ ਭਾਰਤੀ ਸੰਸਕ੍ਰਿਤੀ ਪੂਰੇ ਸੰਸਾਰ ਵਿੱਚ ਉੱਭਰ ਰਹੀ ਹੈ ਅਤੇ ਇਸ ਦੇ ਤਹਿਤ ਹੀ ਪੂਰੇ ਸੰਸਾਰ ਵਿੱਚ ਹਰ ਸਾਲ 21 ਜੂਨ ਨੂੰ ਵਿਸ਼ੜ ਯੋਗ ਦਿਵਸ ਮਨਾਇਆ ਜਾਂਦਾ ਹੈ।ਸੰਸਾਰ ਭਰ ਦੇ ਲੋਕ ਯੋਗ ਨੂੰ ਆਪਣਾ ਕਰ ਇਸ ਦਾ ਲਾਭ ਲੈ ਰਹੇ ਹੈ ਅਤੇ ਪੂਰੇ ਸੰਸਾਰ ਵਿੱਚ ਭਾਰਤੀ ਸੰਸਕ੍ਰਿਤੀ ਦੀ ਜੈ-ਜੈ ਕਾਰ ਹੈ ।
ਸ੍ਰੀ ਜੋਸ਼ੀ ਨੇ ਕਿਹਾ ਕਿ ਦੋ ਦਿਨਾਂ ਯੋਗ ਕੈਂਪ ਦੇ ਅੱਜ ਦੂਜੇ ਦਿਨ ਅੱਜ ਸਲੱਮ ਆਬਾਦੀ ਵਾਲੇ ਇਲਾਕੇ ਸੰਜੈ ਗਾਂਧੀ ਕਲੋਨੀ ਵਿੱਚ ਵੱਡੇ ਪੱਧਰ ‘ਤੇ ਆਜੋਜਿਤ ਵਿੱਚ ਵੱਡੀ ਗਿਣਤੀ ਵਿੱਚ ਮੁਕਾਮੀ ਇਲਾਕਾ ਨਿਵਾਸੀਆਂ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਸ਼ਹਿਰ ਭਰ ਤੋੋਂ ਲੋਕਾਂ ਨੇ ਹਿਸਾ ਲ਼ਿਆ।ਉਨ੍ਹਾਂ ਨੇ ਦੱਸਿਆ ਕਿ ਯੋਗ ਸੰਸਥਾਨ ਦੁਆਰਾ ਯੋਗ ਕੈਂਪਾਂ ਵਿੱਚ ਲੋਕਾਂ ਨੂੰ ਫਰੀ ਵਿੱਚ ਯੋਗ ਸਿੱਖਿਆ ਦਿੱਤੀ ਜਾ ਰਹੀ ਹੈ।ਜਿਸ ਦਾ ਮਕਸਦ ਸਿਰਫ ਇਹੀ ਹੈ ਕਿ ਲੋਕ ਤੰਦੁਰੁਸਤ ਤੇ ਟੈਨਸ਼ਨ ਮੁਕਤ ਰਹਿ ਕੇ ਬਿਮਾਰੀਆਂ ਤੋਂ ਬਚੇ ਰਹਿਣ।ਉਨ ਾਂਕਿਹਾ ਕਿ ਜੇਕਰ ਲੋਕ ਤੰਦੁਰੁਸਤ ਰਹਿਣਗੇ ਤਾਂ ਉਹ ਕੰਮ ਵੀ ਜ਼ਿਆਦਾ ਕਰ ਕਰਨਗੇ ਅਤੇ ਪੂਰਾ ਦਿਨ ਊਰਜਾ ਤੇ ਐਨਰਜੀ ਨਾਲ ਵੀ ਵੀ ਭਰੇ ਰਹਿਣਗੇ।
ਇਸ ਮੌਕੇ ਪ੍ਰਭਜੀਤ ਸਿੰਘ ਰਟੌਲ, ਕੁਲਵੰਤ ਕੌਰ, ਮੰਡਲ ਪ੍ਰਧਾਨ ਕਪਿਲ ਸ਼ਰਮਾ, ਪ੍ਰਿਤਪਾਲ ਸਿੰਘ ਫੌਜੀ, ਰਾਜੇਸ਼ ਰੈਨਾ, ਤਰਸੇਮ ਪ੍ਰਧਾਨ, ਧੀਰਜ ਸ਼ਰਮਾ, ਸੁਖਵਿੰਦਰ ਸਿੰਘ, ਡਾ. ਬਲਵਿੰਦਰ ਦਾਲਮ, ਕਸ਼ਮੀਰ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ ਅਰੋੜਾ, ਬੀ. ਐਲ. ਸ਼ਰਮਾ, ਮਾਸਟਰ ਪੱਟੀ ਵਾਲੇ ਆਦਿ ਮੌਜੂਦ ਸਨ ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply