
ਸੰਦੌੜ, 20 ਜੂਨ (ਹਰਮਿੰਦਰ ਸਿੰਘ ਭੱਟ) – ਮੁੱਖ ਮੰਤਰੀ ਪੇਂਡੂ ਵਿਕਾਸ ਯੋਜਨਾ ਅਧੀਨ ਪੀ.ਆਈ.ਡੀ.ਬੀ. ਤੋ ਪ੍ਰਾਪਤ ਫੰਡਜ਼ ਇੱਕ ਲੱਖ ਰੁਪਏ ਦੀ ਲਾਗਤ ਨਾਲ ਗਰਾਮ ਪੰਚਾਇਤ ਬੁੱਕਣਵਾਲ ਨੇ ਸਰਪੰਚ ਸ੍ਰੀ ਮਤੀ ਅਮਨਦੀਪ ਕੌਰ ਦੀ ਅਗਵਾਈ ਵਿਚ ਪਿੰਡ ਬੁੱਕਣਵਾਲ ਦੀ ਰਵਿਦਾਸ ਧਰਮਸ਼ਾਲਾ ਦੇ ਬਰਾਂਡੇ ਦਾ ਲੈਂਟਰ ਪਾਇਆ । ਸ੍ਰੀ ਮਤੀ ਅਮਨਦੀਪ ਕੌਰ, ਪੰਚ ਕਰਮਜੀਤ ਸਿੰਘ, ਪੰਚ ਦਰਸ਼ਨ ਸਿੰਘ ਅਤੇ ਕੁਲਦੀਪ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿੰਡ ਬੁੱਕਣਵਾਲ ਨੂੰ ਕੁੱਲ 8 ਲੱਖ ਰੁਪਏ ਦੀ ਗਰਾਂਟ ਇਸ ਯੋਜਨਾ ਤਹਿਤ ਮਨਜ਼ੂਰ ਹੋਈ ਹੈ ਜਿਸ ਦੀ ਪਹਿਲੀ ਕਿਸ਼ਤ 3.18 ਰੁਪਏ ਪ੍ਰਾਪਤ ਹੋਈ। ਜਿਸ ਵਿਚੋਂ ਇੱਕ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੇ ਘਰਵਾਲੀ ਗਲੀ ਪੱਕੀ ਕੀਤੀ ਗਈ ਅਤੇ ਇੱਕ ਲੱਖ ਰੁਪਏ ਦੀ ਲਾਗਤ ਨਾਲ ਰਵਿਦਾਸ ਧਰਮਸ਼ਾਲਾ ਦਾ ਬਰਾਂਡਾ ਪਾਇਆ ਗਿਆ। ਪਿੰਡ ਦੀ ਫਿਰਨੀ ਲਈ 6 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਹੋਈ ਹੈ ਜਿਸ ਦਾ ਕੰਮ ਵੀ ਜਲਦ ਪੂਰਾ ਕਰ ਲਿਆ ਜਾਵੇਗਾ। ਇਸ ਸਬੰਧੀ ਸਰਪੰਚ ਸ੍ਰੀਮਤੀ ਅਮਨਦੀਪ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਸਮੇਂ ਪੰਚ ਕਰਮਜੀਤ ਸਿੰਘ, ਪੰਚ ਦਰਸ਼ਨ ਸਿੰਘ, ਵੈੱਲਫੇਅਰ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ, ਡਾ. ਬੀ.ਆਰ.ਅੰਬੇਦਕਰ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ, ਮਲਕੀਤ ਸਿੰਘ, ਮਿਸਤਰੀ ਗੁਰਜੀਤ ਸਿੰਘ ਚੱਕ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media