ਫ਼ਾਜ਼ਿਲਕਾ, 21 ਜੂਨ (ਵਨੀਤ ਅਰੋੜਾ)- ਸ਼੍ਰੀ ਐਸ.ਕੇ. ਅਗਰਵਾਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਅਤੇ ਸ਼੍ਰੀ ਲਛੱਮਣ ਸਿੰਘ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਅਤੇ ਬੀ.ਐਸ.ਐਫ ਵੱਲੋਂ ਸੀਮਾ ਚੌਕੀ ਸਾਦਕੀ ਬਾਰਡਰ ਉਤੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਬੀ.ਐਸ.ਐਫ ਦੇ ਕਮਾਂਡਰ, ਸ਼੍ਰੀ ਲੀਲਾਧਰ ਸ਼ਰਮਾ ਸਮਾਜ ਸੇਵਕ, ਚੇਤਨ ਸੇਤੀਆ, ਰਾਜੇਸ਼ ਕਸਰੀਜਾ ਤੋਂ ਇਲਾਵਾ ਸ਼ਹਿਰ ਵਾਸੀਆਂ ਅਤੇ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਭਾਗ ਲਿਆ।ਇਸ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਸ਼੍ਰੀ ਗੋਰਵ ਸ਼ਰਮਾ, ਅਤਰੀ ਸ਼ਰਮਾ ਅਤੇ ਸਮੂਹ ਸਟਾਫ ਦੇ ਮੈਂਬਰ ਹਾਜਰ ਹੋਏ। ਕਈ ਸਥਾਨਕ ਲੋਕ ਅਤੇ ਕਈ ਸੈਲਾਨੀਆਂ ਨੇ ਯੋਗ ਦੇ ਆਸਣ ਸਿੱਖੇ। ਲੋਕਾਂ ਨੂੰ ਯੋਗ ਦੀਆਂ ਬਰੀਕੀਆਂ ਦੱਸੀਆਂ ਗਈਆਂ।ਖਾਸ ਗੱਲ ਇਹ ਹੈ ਕਿ ਇਸ ਯੋਗ ਆਸਣ ਦੇ ਮੌਕੇ ਤੇ ਲੋਕਾਂ ਨੇ ਸਹੁੰ ਚੁੱਕੀ ਕਿ ਉਹ ਰੋਜ਼ਾਨਾ ਯੋਗਾ ਨੂੰ ਆਪਣੇ ਵਿੱਚ ਸ਼ਾਮਲ ਕਰਨਗੇ।ਯੋਗ ਅਮੀਰ ਤੇ ਗਰੀਬ ਸਭ ਲਈ ਹੈ ਅਤੇ ਇਸ ਸਮੇਂ ਦੇਸ਼ ਦੇ ਹਰ ਕੋਨੇ ਚੋ ਲੋਕ ਯੋਗ ਦੇ ਪ੍ਰੋਗਰਾਮਾਂ ਨਾਲ ਜੁੜੇ ਹੋਏ ਹਨ। ਦੱਸਣਯੋਗ ਹੈ ਕਿ ਭਾਰਤ ਦੀ ਅਪੀਲ ਤੇ ਹੀ ਪਿਛਲੇ ਸਾਲ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਯੂ.ਐਨ ਵੱਲੋਂ ਐਲਾਨੇ ਗਏ ਦਿਵਸਾਂ ਚ ਕੋਈ ਦਿਵਸ ਜਨ ਅੰਦੋਲਨ ਬਣ ਗਿਆ ਹੋਵੇ, ਅਜਿਹਾ ਯੋਗ ਦਿਵਸ ਨਾਲ ਹੋਇਆ ਹੈ।
Punjab Post Daily Online Newspaper & Print Media