Tuesday, April 28, 2026

ਜੋਸ਼ੀ, ਮੇਅਰ ਤੇ ਗਿਲ ਵਲੋਂ ਵਾਰਡ ਨੰ. 54 ‘ਚ ਲੁੱਕ-ਬਜ਼ਰੀ ਦੀਆਂ ਸੜ੍ਹਕਾਂ ਬਨਾਉਣ ਦਾ ਸ਼ੁਭਅਰੰਭ

PPN2006201619ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ ਰਾਕੇਸ਼ ਗਿੱਲ ਇੰਚਾਰਜ ਹਲਕਾ ਪੱਛਮੀ ਵੱਲੋਂ ਸਾਂਝੇ ਤੌਰ ‘ਤੇ ਵਾਰਡ ਨੰ. 54 ਵਿਚ ਪੈਂਦੇ ਇਲਾਕੇ ਨਿਊ ਮਾਡਲ ਟਾਊਨ, ਕਬੀਰ ਪਾਰਕ, ਮੋਹਣੀ ਪਾਰਕ, ਗੁਰੂ ਅਰਜਨ ਦੇਵ ਨਗਰ, ਸੰਧੂ ਕਾਲੋਨੀ, ਸਤਿਗੁਰੂ ਰਾਮ ਸਿੰਘ ਕਾਲੋਨੀ ਅਤੇ ਨਾਲ ਲਗਦੀਆਂ ਵਾਰਡ ਨੰ. 54 ਦੀਆਂ ਸਮੂਹ ਆਬਾਦੀਆਂ ਵਿਚ 8.77 ਲੱਖ ਦੀ ਲਾਗਤ ਨਾਲ ਲੁੱਕ-ਬਜ਼ਰੀ ਦੀਆਂ ਪੱਕੀਆਂ ਸੜ੍ਹਕਾਂ ਬਨਾਉਣ, ਸੀਮੈਂਟ ਕੰਕਰੀਟ ਦੀਆਂ ਪੱਕੀਆਂ ਗਲੀਆਂ ਬਨਾਉਣ, ਫੁੱਟਪਾਥ, ਰੋਡ ਗੁਲੀਜ਼ ਆਦਿ ਵਿਕਾਸ ਦੇ ਕੰਮ ਚਾਲੂ ਕਰਨ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਭਾਜਪਾ-ਅਕਾਲੀ ਸਰਕਾਰ ਦਾ ਸੁਪਨਾ ਸਮੁੱਚੇ ਪੰਜਾਬ ਦਾ ਸਰਵਪੱਖੀ ਵਿਕਾਸ ਕਰਾਕੇ ਪੰਜਾਬ ਦੇ ਨਿਵਾਸੀਆਂ ਨੂੰ ਹਰ ਸਹੂਲਤ ਪ੍ਰਦਾਨ ਕਰਾਉਣਾ ਸੀ, ਜੋ ਸਾਕਾਰ ਹੋ ਰਿਹਾ ਹੈ।ਉਹਨਾ ਦੱਸਿਆ ਕਿ ਸਮੁੱਚੇ ਸ਼ਹਿਰ ਵਿਚ ਪਹਿਲਾਂ ਹੀ ਸੈਂਕੜੇ ਕਰੋੜਾਂ ਰੁਪਏ ਦੇ ਵੱਖ-ਵੱਖ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਇਸ ਮੌਕੇੇ ਤਜਿੰਦਰ ਕੌਰ ਬੱਲ ਕੌਸਲਰ, ਅਮਨਦੀਪ ਏਰੀ ਕੌਸਲਰ, ਸੁਖਦੇਵ ਸਿੰਘ ਚਾਹਲ ਸਾਬਕਾ ਕੌਸਲਰ, ਸੰਦੀਪ ਕੁਮਾਰ, ਵਿੱਕੀ ਏਰੀ, ਕੁਲਦੀਪ ਸ਼ਰਮਾ, ਮੰਗਲ ਸ਼ਰਮਾ, ਕੇ.ਐਸ. ਢਿੱਲੋਂ, ਪਰਮਿੰਦਰ ਸਿੰਘ, ਨਿਰਮਲ ਸਿੰਘ, ਰਛਪਾਲ ਸਿੰਘ, ਨਰੈਣ ਸਿੰਘ, ਵਿਰਾਟ ਦੇਵਗਨ, ਰਘੂ ਸ਼ਰਮਾ, ਬਲਰਾਜ ਕੌਰ, ਭੁਪਿੰਦਰ ਸਿੰਘ, ਨਗਰ ਨਿਗਮ ਦੇ ਅਧਿਕਾਰੀ ਅਤੇ ਬਹੁਤ ਵੱਡੀ ਗਿਣਤੀ ਇਲਾਕਾ ਨਿਵਾਸੀ ਸ਼ਾਮਿਲ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply