Thursday, April 23, 2026

10 ਸਾਲਾਂ ਤੋਂ ਬਿਮਾਰੀ ਨਾਲ ਜੂਝ ਰਹੇ ਜਗਦੀਸ਼ ਸਿੰਘ ਵੱਲੋ ਮਦਦ ਦੀ ਗੁਹਾਰ

ਪੱਟੀ, 21 ਜੂਨ (ਰਣਜੀਤ ਸਿੰਘ ਮਾਹਲਾ)- ਪਿਛਲੇ 10-15 ਸਾਲਾਂ ਤੋ ਟੀਬੀ ਦੀ ਬਿਮਾਰੀ ਨਾਲ ਜੂਝ ਰਹੇ ਸਭਰਾ ਵਾਸੀ ਜਗਦੀਸ ਸਿੰਘ ਦੀ ਟੀ ਬੀ ਅਖੀਰਲੀ ਸਟੇਟ ਤੇ ਪਹੁੰਚ ਗਈ ਹੈ।ਜਿਸ ਨਾਲ ਉਹ ਹੋਰ ਵੀ ਬੇਵਸ ਹੋ ਗਿਆ ਹੈ ਅਤੇ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਕਰਨ ਤੋ ਵੀ ਲਾਚਾਰ ਹੋ ਗਿਆ।ਇਸ ਸਬੰਧੀ ਜਾਣਕਾਰੀ ਦੇਦੇ ਹੋਏ  ਜਗਦੀਸ ਸਿੰਘ ਨੇ ਦੱਸਿਆ ਕਿ ਮੈਂ ਟਰੈਕਟਰ ਮਕੈਨਿਕ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਸੀ ਤੇ ਬਿਮਾਰੀ ਦੇ ਕਾਰਨ ਉਹ ਕੰਮ ਵੀ ਨਹੀ ਕਰ ਪਾ ਰਿਹਾ ਜਿਸ ਕਰਕੇ ਘਰ ਗੁਜਾਰਾ ਹੋਣਾ ਵੀ ਬਹੁਤ ਮੁਸਿਕਲ ਹੋ ਗਿਆ ਹੈ ਤੇ ਘਰ ਦਾ ਕਿਰਾਇਆ ਵੀ ਦੇਣਾ ਮੁਸਿਕਲ ਹੋ ਗਿਆ ਹੈ ਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਅਮ੍ਰਿਤਸਰ ਉਹਨਾ ਦਾ ਇਲਾਜ ਚਲਦਾ ਸੀ, ਪਰ ਅਮ੍ਰਿਤਸਰ ਵਾਲਿਆ ਨੇ ਪੀ ਜੀ ਆਈ ਚੰਡੀਗੜ ਰੈਫਰ ਕਰ ਦਿੱਤਾ ਜਿਸ ਦਾ ਖਰਚ ਚੁੱਕਣਾ ਮੇਰੀ ਪਹੁੰਚ ਤੋ ਬਾਹਰ ਹੈ।ਉਹਨਾ ਨੇ ਸਮਾਜ ਸੇਵੀ ਸੰਸਥਾਵਾ ਅੱਗੇ ਮਦਦ ਦੀ ਗੁਹਾਰ ਲਗਾਈ ਹੈ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply