ਜੰਡਿਆਲਾ ਗੁਰੂ, 22 ਜੂਨ (ਹਰਿੰਦਰ ਪਾਲ ਸਿੰਘ) – ਪੁਲਿਸ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਜਸਦੀਪ ਸੈਣੀ ਦੀਆਂ ਵਿਸੇਸ਼ ਹਦਾਇਤਾਂ ਤੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ ਤੇ ਹੈਡਕਾਂਸਟੇਬਲ ਇੰਦਰਮੋਹਣ ਸਿੰਘ ਵੱਲੋ ਲੋਕਾਂ ਨੂੰ ਟਰੈਫਿਕ ਨਿਯਮਾ ਤੋ ਜਾਣੂ ਕਰਵਾਉਣ ਲਈ ਇੱਕ ਮਹਿੰਮ ਚਲਾਈ ਹੋਈ ਹੈ ਸਕੂਲਾਂ, ਕਾਲਜਾਂ, ਟਰੱਕ ਯੁਨੀਅਨਾਂ, ਟੈਂਪੂ ਯੁਨੀਅਨਾ, ਟੈਕਸੀ ਸਟੈਂਡਾਂ, ਪਿੰਡਾਂ ਦੀਆਂ ਪੰਚਾਇਤਾਂ ਆਦਿ ਵਿੱਚ ਜਾ ਕੇ ਲੋਕਾਂ ਨੁੰ ਟਰੈਫਿਕ ਨਿਯਮਾ ਤੋ ਜਾਣੂ ਕਰਵਾ ਰਹੇ ਹਨ।ਇਸੇ ਲੜੀ ਤਹਿਤ ਅੱਜ ਜੀ ਟੀ ਰੋਡ ਜੰਡਿਆਲਾ ਗੁਰੂ ਸਥਿਤ ਤੇਜਿੰਦਰ ਸਿੰਘ ਚੰਦੀ ਦੀ ਬਾਬਾ ਰਾਮ ਸਿੰਘ ਟਰਾਂਸਪੋਰਟ ਕੰਪਨੀ ਵਿਖੇ ਪਹੁੰਚ ਕੇ ਉਥੋ ਦੇ ਡਰਾਇਵਰਾਂ ਨੁੰ ਟਰੈਫਿਕ ਨਿਯਮਾਂ ਦੇ ਨਾਲ ਨਾਲ ਨਸ਼ਿਆਂ ਤੇ ਫਸਟ ਏਡ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਟਰੈਫਿਕ ਸਬੰਧੀ ਜਾਣਕਾਰੀ ਬਾਰੇ ਇਸ਼ਤਿਹਾਰ ਵੀ ਵੰਡੇ।ਪ੍ਰਭਦਿਆਲ ਸਿੰਘ ਨੇ ਡਰਾਇਵਰਾਂ ਨੂੰ ਡਰਾਇਵਿੰਗ ਕਰਦੇ ਸਮੇ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਗੱਡੀ ਨਾ ਚਲਾਉਣ ਲਈ ਪ੍ਰੇਰਿਤ ਕੀਤਾ।ਇਸ ਤੋ ਇਲਾਵਾ ਉਹਨਾ ਤੇਜ ਰਫਤਾਰ ਗੱਡੀ ਨਾ ਚਲਾਉਣ, ਗੱਡੀ ਨੂੰ ਓਵਰਲੋਡ ਨਾ ਕਰਨ, ਆਪਣੀ ਲੇਨ ਵਿੱਚ ਗੱਡੀ ਚਲਾਉਣ, ਆਦਮੀ ਬਿਨਾ ਫਾਟਕ ‘ਤੇ ਰੁਕ ਕੇ ਆਪਣੇ ਸਹਾਇਕ ਨੁੰ ਥੱਲੇ ਉਤਾਰ ਕੇ ਦੋਵੇਂ ਪਾਸੇ ਵੇਖ ਕੇ ਫੇਰ ਰੇਲਵੇ ਲਾਈਨ ਪਾਰ ਕਰਨ ਲਈ ਕਿਹਾ। ਉਹਨਾ ਡਰਾਇਵਰਾਂ ਨੁੰ ਇਹ ਵੀ ਜਰੂਰੀ ਹਦਾਇਤ ਕੀਤੀ ਕਿ ਉਹ ਉਨੀਦਰੇ ਵਿੱਚ ਕਦੇ ਵੀ ਗੱਡੀ ਨਾ ਚਲਾੳਣ ਕਿਉਕਿ ਇਹ ਵੀ ਐਕਸੀਡੈਂਟ ਦਾ ਕਾਰਨ ਬਣਦਾ ਹੈ।ਇਸ ਤੋ ਇਲਾਵਾ ਉਹਨਾ ਡਰਾਇਵਰਾਂ ਨੁੰ ਆਪਣੀਆਂ ਗੱਡੀਆਂ ਦੀਆ ਲਾਈਟਾਂ, ਇਸ਼ਾਰੇ ਆਦਿ ਸਹੀ ਰੱਖਣ ਲਈ ਕਿਹਾ ਤਾਂ ਜੋ ਰਾਤ ਸਮੇ ਕੋਈ ਮੁਸ਼ਕਲ ਪੇਸ਼ ਨਾ ਆ ਸਕੇ। ਇਸ ਮੌਕੇ ਟਰਾਂਸਪੋਰਟ ਮਾਲਕ ਤੇਜਿੰਦਰ ਸਿੰਘ ਚੰਦੀ, ਮਨੀ, ਮੋਨੂੰ ਅਰੋੜਾ, ਵਿਨੋਦ ਸ਼ਰਮਾ, ਰਿਤੂ, ਮਹਿੰਦਰ ਸਿੰਘ, ਸੁੱਖਵਿੰਦਰ ਸਿੰਘ, ਸਰਬਜੀਤ ਸਿੰਘ, ਸੂਰਤਾ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਅਰੂੜ ਸਿੰਘ, ਲੱਖਾ ਸਿੰਘ, ਕੇਵਲ ਸਿੰਘ, ਜਸਪਾਲ ਸਿੰਘ ਆਦਿ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media