
ਸ੍ਰੀ ਹਰਿਮੰਦਰ ਸਾਹਿਬ ਵਿਖੇ ਪੈ ਰਹੀ ਬਾਰਿਸ਼ ਤੇ ਪ੍ਰੀਕਰਮਾ ਕਰਦੇ ਹੋਏ ਸ਼ਰਧਾਲੂ।
ਛੇਹਰਟਾ, 22 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗਰਮੀ ਤੋਂ ਨਿਜ਼ਾਤ ਦਿਵਾਉਣ ਲਈ ਲੋਕਾਂ ਦੀਆਂ ਅਰਦਾਸਾਂ ਨੂੰ ਉਸ ਸਮੇਂ ਬੂਰ ਪਿਆ ਜਦ ਸਵੇਰ ਤੋਂ ਹੀ ਅਕਾਸ਼ ਵਿਚ ਬੱਦਲਵਾਈ ਅਤੇ ਠੰਡੀਆਂ ਹਵਾਵਾਂ ਚੱਲਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ।ਸੰਘਣੇ ਬੱਦਲ ਛਾਏ ਹੋਣ ਕਰਕੇ ਇਕ ਦਮ ਚਾਰੇ ਪਾਸੇ ਹਨੇਰਾ ਛਾਅ ਗਿਆ।ਹਲਕੀ ਤੇ ਦਰਮਿਆਨੀ ਹੋਈ ਵਰਖਾ ਨੇ ਗਰਮੀ ਤੋਂ ਨਿਜਾਤ ਦਿਵਾਈ ਤੇ ਲੋਕਾਂ ਨੇ ਸੁਖ ਦਾ ਸਾਹ ਲੈਂਦਿਆਂ ਰੱਬ ਦਾ ਧਨਵਾਦ ਕੀਤਾ। ਪੈ ਰਹੀ ਵਰਖਾ ਅਤੇ ਚਲਦੀ ਠੰਡੀ ਹਵਾ ਨਾਲ ਬਨਸਪਤੀ ਅਤੇ ਰੁੱਖ ਵੀ ਝੂਮਦੇ ਨਜਰੀਂ ਆਏ। ਸੜਕਾਂ ‘ਤੇ ਚਲ ਰਹੇ ਰਾਹਗੀਰਾਂ ਨੇ ਮੀਂਹ ਤੋਂ ਬਚਣ ਲਈ ਕੋਈ ਸਹਾਰਾ ਨਾ ਮਿਲਦਿਆਂ ਪੈ ਰਹੇ ਮੀਂਹ ਵਿਚ ਭਿਜ ਕੇ ਆਨੰਦ ਮਾਣਿਆ।
Punjab Post Daily Online Newspaper & Print Media