Saturday, April 25, 2026

ਮੀਂਹ ਦੀਆਂ ਚਾਰ ਕਣੀਆਂ ਨਾਲ ਪੱਟੀ ਸ਼ਹਿਰ ਹੋ ਜਾਂਦਾ ਹੈ ਪਾਣੀ ਪਾਣੀ

PPN2206201617ਪੱਟੀ, 22 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪਿਛਲੇ ਕਈ ਦਿਨਾਂ ਤੋ ਪੈ ਰਹੀ ਰਿਕਾਰਡ ਤੋੜ ਗਰਮੀ ਤੋ ਲੋਕਾਂ ਨੂੰ ਅੱਜ ਸਵੇਰੇ ਹੋਈ ਬਾਰਸ਼ ਕਾਰਨ ਰਾਹਤ ਮਿਲੀ, ਜਦ ਚੱਲੀ ਠੰਡੀ ਹਵਾ ਕਾਰਨ ਤਾਪਮਾਨ ‘ਚ ਗਿਰਾਵਟ ਆ ਗਈ।ਸੜ੍ਹਕਾਂ ਅਤੇ ਬਜਾਰਾਂ ‘ਚ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਕਾਲਜ ਰੋਡ, ਗਾਂਧੀ ਸੱਥ, ਵਿਸ਼ਾਲ ਕਲੋਨੀ, ਗੁਰੂ ਨਾਨਕ ਕਲੌਨੀ, ਬੱਸ ਸਟੈਡ, ਚੌਕ ਭਾਂਡਿਆ ਵਾਲਾ, ਮੇਨ ਬਜ਼ਾਰ ਤੋ ਇਲਾਵਾ ਸ਼ਹਿਰ ਦੇ ਵੱਖ ਵੱਖ ਇਲਾਕਿਆ ਵਿੱਚ ਸੀਵਰੇਜ ਸਿਸਟਮ ਫੇਲ੍ਹ ਹੋਣ ਕਾਰਨ ਭਾਰੀ ਮਾਤਰਾ ਵਿਚ ਪਾਣੀ ਜਮ੍ਹਾਂ ਹੋ ਗਿਆ।ਬਰਸਾਤ ਨੇ ਸ਼ਹਿਰ ਦੇ ਸੀਵਰਜ ਸਿਸਟਮ ਦੀ ਪੋਲ ਖੋਲ ਕੇ ਰੱਖ ਦਿੱਤੀ। ਮੇਨ ਬਜਾਰ ਦੇ ਦੁਕਾਨਦਰਾਂ ਨੇ ਕਿਹਾ ਕਿ ਮੀਂਹ ਦੀਆਂ ਚਾਰ ਕਣੀਆਂ ਨਾਲ ਪੱਟੀ ਸ਼ਹਿਰ ਪਾਣੀ ਪਾਣੀ ਹੋ ਜਾਂਦਾ ਹੈ ।ਉਨਾ ਕਿਹਾ ਕਿ ਅੱਜ ਤੋ ਵੀਹ ਸੱਲ ਪਹਿਲਾ ਵੀ ਇਸੇ ਤਰਾਂ ਮੀਹ ਦਾ ਪਾਣੀ ਖੜਦਾ ਸੀ ਤੇ ਅੱਜ ਵੀ ਪਤਾਂ ਨਹੀ ਲੀਡਰ ਵਿਕਾਸ ਕਿਥੇ ਕਰ ਜਾਦੇ ਹਨ।ਉਨਾਂ ਕਿਹਾ ਕਿ ਨਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਮੇਨ ਬਜਾਰ ‘ਚ ਖੜ੍ਹਾ ਪਾਣੀ ਝੀਲ ਰੂਪੀ ਦ੍ਰਿਸ਼ ਪੇਸ਼ ਕਰਦਾ ਹੈ।ਇਹ ਨਗਰ ਕੌਸਲ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ ਹੈ, ਜੋ ਹਰ ਰੋਜ ਅਖਬਾਰਾਂ ਵਿਚ ਪੱਟੀ ਸ਼ਹਿਰ ਦੇ ਵਿਕਾਸ ਦੀਆਂ ਗੱਲਾਂ ਕਰਦੇ ਹਨ। ਬਜਾਰ ਦੇ ਲੋਕਾਂ ਨੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਤੋ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਸੀਵਰੇਜ਼ ਸਿਸਟਮ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਲੋਕਾਂ ਨੂੰ ਬਰਸਾਤਾਂ ਦੇ ਮੌਸਮ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply