Saturday, April 25, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 24 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਮਰੀਜ਼ ਦੇ ਓਪਰੇਸ਼ਨ ਦੌਰਾਨ ਸੈਲਫੀ ਖਿੱਚ ਕੇ ਫੇਸਬੁੱਕ ਦੇ ਪਾਉਣ ਵਾਲੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਜਲੰਧਰ ਦੇ ਤਿੰਨ ਡਾਕਟਰਾਂ ਖਿਲਾਫ ਬਣੀ ਕਮੇਟੀ ਵਲੋਂ ਜਾਂਚ ਸ਼ੁਰੂ।

▶ ਪੰਜਾਬ ਭਾਜਪਾ ਦੀ ਨਵੀਂ ਕੋਰ ਕਮੇਟੀ ਦਾ ਐਲਾਨ – 11 ਮੈਂਬਰਾਂ ਵਿੱਚ ਨਵਜੋਤ ਸਿੰਘ ਸਿੱਧੂ ਕੀਤੇ ਸ਼ਾਮਿਲ।

▶ ਲੁਧਿਆਣਾ ਵਿਖੇ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਲਾਈਨਮੈਨ ਦੀ ਮੌਤ।

▶ ਅਕਾਲੀ ਦਲ (ਅੰਮ੍ਰਿਤਸਰ) ਨੇ ਗਵਰਨਰ ਪੰਜਾਬ ਨੁੰ ਦਿੱਤਾ ਮੰਗ ਪੱਤਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਹੋ ਰਹੀ ਬੇਅਦਬੀ ਦਾ ਮੁੱਦਾ ਚੁੱਕਿਆ-ਕਿਹਾ ਬਰਗਾੜੀ ਮਾਮਲੇ ‘ਚ ਅਜੇ ਤੱਕ ਨਹੀਂ ਮਿਲਿਆ ਇਨਸਾਫ।

▶ ਨਕੌਦਰ ‘ਚ ਮੁੱਖ ਮੰਤਰੀ ਬਾਦਲ ਨੇ ਕੀਤਾ ਸੰਗਤ ਦਰਸ਼ਨ – ਕਿਹਾ ਕੈਸ਼ ਕ੍ਰੈਡਿਟ ਲਿਮਟ ਮਾਮਲੇ ‘ਚ ਕੇਂਦਰ ਸਰਕਾਰ ਤੋਂ ਮੰਗਿਆ ਜਾ ਰਿਹਾ ਹੈ ਹੱਕ।

▶ ਕੈਸ਼ ਕ੍ਰੈਡਿਟ ਮੰਗਣ ਤੋਂ ਪਹਿਲਾਂ 12000 ਕਰੋੜ ਦੇ ਅਨਾਜ ਘੁਟਾਲੇ ਦਾ ਹਿਸਾਬ ਦੇਵੇ ਪੰਜਾਬ ਸਰਕਾਰ – ਕੈਪਟਨ।

▶ ਪੰਜਾਬ ਵਿੱਚ ਚੋਣਾਂ ‘ਚ ਜਿੱਤਣ ਵਾਲੇ ‘ਆਪ’ ਵਿਧਾਇਕ ਮੁੱਖ ਮੰਤਰੀ ਦਾ ਕਰਨਗੇ ਫੈਸਲਾ – ਸੁੱਚਾ ਸਿੰਘ ਛੋਟੇਪੁਰ।

▶ ਡੇਰਾ ਬੱਸੀ ਵਿੱਚ ਕੈਪਟਨ ਨੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਕਿਹਾ – ਚੋਣਾਂ ਦੀਆਂ ਟਿੱਕਟਾਂ ਦੇਣ ਦਾ ਫੈਸਲਾ ਕਰੇਗਾ ਹਾਈ ਕਮਾਨ।

▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ 6 ਅੱਤਵਾਦੀ ਢੇਰ- ਲੋਲਾਬ ਤੇ ਡਰੂਗਮੁੱਲਾ ‘ਚ ਫੋਜ਼ ਨੇ ਮੁਕਾਬਲੇ ‘ਚ 3-3 ਅੱਤਵਾਦੀ ਮਾਰੇ।

▶ ਅਨਿਲ ਕੁੰਬਲੇ ਇੱਕ ਸਾਲ ਲਈ ਕ੍ਰਿਕਟ ਟੀਮ ਇੰਡੀਆ ਦੇ ਮੁੱਖ ਕੋਚ ਬਣੇ।

▶ ਵਿਚਾਰ ਵਟਾਂਦਰਾ ਕਰਕੇ ਪਾਰਦਰਸ਼ੀ ਢੰਗ ਨਾਲ ਅਨਿਲ ਕੁੰਬਲੇ ਨੂੰ ਬਣਾਇਆ ਕੋਚ – ਅਨੁਰਾਗ ਠਾਕੁਰ।

▶ ਪਟਿਆਲਾ ਵਿੱਚ ਚੋਰ ਗਿਰੋਹ ਦੇ 6 ਮੈਂਬਰ ਕਾਬੂ – 43000 ਨਕਦੀ, 10 ਮੋਟਰਸਾਈਕਲ ਅਤੇ ਸੋਨੇ ਚਾਂਦੀ ਦੇ ਗਹਿਣੇ ਬਰਾਮਦ।

▶ ਅੰਮ੍ਰਿਤਸਰ ਵਿੱਚ ਜਲੰਧਰ ਰੋਡ ‘ਤੇ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ ਕੱਟ ਕੇ 2 ਲੱਖ 21 ਹਜ਼ਾਰ ਲੁੱਟੇ।

▶ ਭਾਰਤ ਦੀ ਐਨ.ਐਸ.ਜੀ ਮੈਂਬਰੀ ਲਈ ਸਿਓਲ ‘ਚ ਭਾਰਤ ਦੀ ਹਮਾਇਤ ‘ਚ ਆਏ ਜਿਆਦਤਰ ਮੁਲਕ- ਚੀਨ ਸਮੇਤ 6 ਮੁਕਲਾਂ ਵਲੋਂ ਵਿਰੋਧ ਜਾਰੀ।

▶ ਸਮਾਣਾ ‘ਚ ਹੋਏ ਭਿਆਨਕ ਸੜਕ ਹਾਦਸਾ – 3 ਦੀ ਮੌਤ 3 ਜਖਮੀ।

▶ ਰਿਓ ਉਲੰਪਿਕ ਲਈ ਚੁਣੇ ਗਏ ਮੁੱਕੇਬਾਜ਼ ਮਨੋਜ ਕੁਮਾਰ।

▶ ਸੁਰੱਖਿਆ ਵਧਾਉਣ ਲਈ ਸ਼ਿਵ ਸੈਨਾ ਪੰਜਾਬ ਪ੍ਰਧਾਨ ਅਮਿਤ ਅਰੋੜਾ ‘ਤੇ ਹਮਲਾ ਨਿਕਲਿਆ ਫਰਜ਼ੀ- ਨੌਕਰ ਤੇ ਗੰਨਮੈਨ ਸਮੇਤ ਲੁਧਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply