
ਚੌਂਕ ਮਹਿਤਾ, 23 ਜੂਨ (ਜੋਗਿੰਦਰ ਸਿੰਘ ਮਾਣਾ)- ਪੱਛੜੀਆ ਸ਼੍ਰੇਣੀਆਂ ਦਾ ਕੌਮੀ ਸਕੱਤਰ ਨਿਯੁੱਕਤ ਹੋਏ ਜਥੇਦਾਰ ਜਤਿੰਦਰ ਸਿੰਘ ਲੱਧਾਮੰਡਾ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸ੍ਰ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੀਰਾ ਸਿੰਘ ਗਾਬੜੀਆ, ਕੈਪਟਨ ਬਲਬੀਰ ਸਿੰਘ ਬਾਠ ਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦਾ ਧੰਨਵਾਦ ਕੀਤਾ ਹੈ।ਉਨਾਂ ਕਿਹਾ ਕਿ ਪਾਰਟੀ ਹਾਈ ਕਮਾਨ ਵੱਲੋਂ ਸੋਪੀਂ ਸੇਵਾ ਨੁੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।ਇਸ ਮੌਕੇ ਜਥੇ. ਰਾਜਬੀਰ ਸਿੰਘ ਉਦੋਨੰਗਲ ਮੈਂਬਰ ਵਰਕਿੰਗ ਕਮੇਟੀ, ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਚੇਅਰਮੈਨ ਤਰਲੋਕ ਸਿੰਘ ਬਾਠ, ਮੰਗਲ ਸਿੰਘ ਬਟਾਲਾ, ਨਿਰਮਲ ਸਿੰਘ ਐਸ.ਐਸ, ਸੁਚਾ ਸਿੰਘ ਸੁਚੇਤਗੜ੍ਹ, ਸਰਪੰਚ ਭੁਪਿੰਦਰ ਸਿੰਘ ਸੈਦੂਕੇ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਹਰਜਿੰਦਰ ਸਿੰਘ ਨੰਗਲੀ, ਲਖਵਿੰਦਰ ਸਿੰਘ ਸੋਨਾ, ਗੁਰਮੁੱਖ ਸਿੰਘ ਸਾਹਬਾ, ਹਰਗੋਪਾਲ ਸਿੰਘ ਰੰਧਾਵਾ ਆਦਿ ਸੀਨੀਅਰ ਲੀਡਰਸ਼ਿਪ ਹਾਜਰ ਸਨ।
Punjab Post Daily Online Newspaper & Print Media