ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ)- ਅਗਰ ਅਸੀਂ ਅੱਜ ਆਜਾਦੀ ਦਾ ਅਸਲੀ ਆਨੰਦ ਮਾਣ ਰਹੇ ਹਾਂ ਤਾਂ ਉਹ ਦਾ ਸਿਹਰਾ ਡਾ. ਸਿਆਮਾ ਪ੍ਰਸਾਦ ਮੁਖਰਜੀ ਜੀ ਨੂੰ ਜਾਂਦਾ ਹੈ, ਭਾਰਤ ਨੂੰ ਆਜਾਦੀ ਮਿਲੀ ਪਰ ਜੰਮੂ ਕਸ਼ਮੀਰ ਵਿੱਚ ਦਾਖਲ ਹੋਣ ਲਈ ਉਸ ਸਮੇਂ ਪਰਮਿਟ ਲੈਣਾ ਪੈਂਦਾ ਸੀ, ਇਸ ਪਰਮਿਟ ਸਿਸਟਮ ਨੂੰ ਸਮਾਪਤ ਕਰਨ ਦੇ ਲਈ ਡਾ. ਸਿਆਮਾ ਪ੍ਰਸਾਦ ਮੁਖਰਜੀ ਜੀ ਨੇ ਬਲੀਦਾਨ ਦਿੱਤਾ। ਇਹ ਵਿਚਾਰ ਸ੍ਰੀ ਵਿਜੇ ਸਾਂਪਲਾ ਮਨਿਸਟਰ ਆਫ ਸਟੇਟ ਫਾਰ ਸੋਸਲ ਜ਼ਸਟਿਸ ਐਂਡ ਇੰਪਾਵਰਮੈਂਟ ਭਾਰਤ ਸਰਕਾਰ ਨੇ ਅੱਜ ਮਾਧੋਪੁਰ (ਪਠਾਨਕੋਟ)ਵਿਖੇ ਡਾ. ਸਿਆਮਾ ਪ੍ਰਸਾਦ ਮੁਖਰਜੀ ਜੀ ਦੇ 64 ਵੇਂ ਬਲੀਦਾਨ ਦਿਵਸ ਤੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।ਇਸ ਤੋਂ ਪਹਿਲਾ ਮੁੱਖ ਮਹਿਮਾਨ ਨੇ ਪਾਰਟੀ ਦੇ ਹੋਰ ਆਹੁਦੇਦਾਰਾਂ ਨਾਲ ਡਾ. ਸਿਆਮਾ ਪ੍ਰਸਾਦ ਮੁੱਖਰਜੀ ਜੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਦੀਪਕ ਜਲਾਂ ਕੇ ਸਮਾਰੋਹ ਦਾ ਆਰੰਭ ਕੀਤਾ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਦਿਨੇਸ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸੀਮਾ ਕੁਮਾਰੀ ਮੁੱਖ ਸੰਸਦੀ ਸਕੱਤਰ, ਅਸਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ, ਮਾਸਟਰ ਮੋਹਣ ਲਾਲ ਸਾਬਕਾ ਮੰਤਰੀ, ਅਨਿਲ ਰਾਮਪਾਲ ਜਿਲ੍ਹਾ ਪ੍ਰਧਾਨ ਪਠਾਨਕੋਟ, ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ, ਸਤੀਸ ਮਹਾਜਨ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ,ਗੋਵਰਧਨ ਗੋਪਾਲ ਚੇਅਰਮੈਨ ਜਿਲ੍ਹਾ ਪਰਿਸਦ, ਰਾਕੇਸ ਸਰਮਾ, ਵਿਪਨ ਮਹਾਜਨ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਰੂਪ ਲਾਲ ਨਗਰ ਕੌਂਸਲ ਪ੍ਰਧਾਨ ਸੁਜਾਨਪੁਰ, ਰਾਜ ਕੁਮਾਰ ਗੁਪਤਾ, ਮੰਜੂ ਗੁਪਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।
ਸੰਬੋਧਤ ਕਰਦਿਆਂ ਵਿਜੇ ਸਾਂਪਲਾ ਨੇ ਕਿਹਾ ਡਾ. ਸ਼ਿਆਮਾ ਪ੍ਰਸਾਦ ਮੁੱਖਰਜੀ ਜੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਬਣਾਈ ਰੱਖਣ ਲਈ 1953 ਵਿੱਚ ਆਪਣੀ ਜਿੰਦਗੀ ਕੁਰਬਾਨ ਕਰ ਦਿੱਤੀ। ਭਾਰਤ ਦੀ ਅਖੰਡਤਾ ਨੂੰ ਬਣਾਈ ਰੱਖਣ ਦੇ ਲਈ ਡਾ. ਮੁੱਖਰਜੀ ਜੀ ਨੇ ਜੋ ਸੰਘਰਸ ਸੁਰੂ ਕੀਤਾ ਇਸ ਦੋਰਾਨ ਉਨ੍ਹਾਂ ਨੂੰ ਜੰਮੂ ਕਸ਼ਮੀਰ ਸਰਕਾਰ ਵੱਲੋਂ ਮਾਧੋਪੁਰ ਵਿਖੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਭੇਦ ਭਰੇ ਹਲਾਤਾਂ ਵਿੱਚ 23 ਮਈ, 1953 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਹ ਇਕ ਮਹਾਨ ਸਖਸੀਅਤ ਸਨ ਜਿਨ੍ਹਾਂ ਦੇ ਜੀਵਨ ਤੋਂ ਬਾਬਾ ਸਾਹਿਬ ਅੰਬੇਦਕਰ ਜੀ ਵੀ ਬਹੁਤ ਪ੍ਰਭਾਵਿਤ ਸਨ ਅਤੇ ਇਨ੍ਹਾਂ ਦੀ ਸਖਸੀਅਤ ਤੋਂ ਹੀ ਪ੍ਰੇਰਨਾ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ ਇਸ ਮੁਕਾਮ ਤੱਕ ਪਹੁੰਚੇ ਹਨ।ਉਨ੍ਹਾਂ ਕਿਹਾ ਕਿ ਇਹ ਡਾ. ਮੁਖਰਜੀ ਦੇ ਪ੍ਰਤੀ ਉਨ੍ਹਾਂ ਦੀ ਸੱਚੀ ਸ਼ਰਧਾਂਜਲੀ ਹੈ ਕਿ ਅੱਜ ਅਸੀਂ ਉਨ੍ਹਾਂ ਦੇ ਬਲੀਦਾਨ ਦਿਵਸ ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੋ ਕੌਮਾਂ ਆਪਣਾ ਵਿਰਸਾ ਤੇ ਇਤਿਹਾਸ ਭੁਲ ਜਾਂਦੀਆਂ ਹਨ ਉਹ ਕਦੀ ਵੀ ਤਰੱਕੀ ਨਹੀਂ ਕਰ ਸਕਦੀਆਂ ਤੇ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਡਾ. ਮੁਖਰਜੀ ਜੀ ਨੂੰ ਯਾਦ ਰੱਖੀਏ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਬਲੀਦਾਨ ਅਤੇ ਉਨ੍ਹਾਂ ਦੀ ਕੁਰਬਾਨੀ ਤੋਂ ਆਉਣ ਵਾਲੀ ਪੀੜੀ ਨੂੰ ਜਾਣੂ ਕਰਵਾਈਏ।
ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਦਿਨੇਸ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸੀਮਾ ਕੁਮਾਰੀ ਮੁੱਖ ਸੰਸਦੀ ਸਕੱਤਰ, ਅਸਵਨੀ ਸਰਮਾ ਵਿਧਾਇਕ ਪਠਾਨਕੋਟ, ਮਾਸਟਰ ਮੋਹਣ ਲਾਲ ਸਾਬਕਾ ਮੰਤਰੀ, ਅਨਿਲ ਰਾਮਪਾਲ ਜਿਲ੍ਹਾ ਪ੍ਰਧਾਨ ਪਠਾਨਕੋਟ, ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ ਅਤੇ ਹੋਰ ਬੁਲਾਰਿਆਂ ਨੇ ਡਾ. ਸ਼ਿਆਮਾ ਪ੍ਰਸਾਦ ਮੁੱਖਰਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਦੇ ਸਿਧਾਤਾਂ ‘ਤੇ ਚੱਲਦੀ ਹੋਈ ਦੇਸ਼ ਨੂੰ ਅੱਗੇ ਲਿਜਾਉਣ ਲਈ ਯਤਨਸ਼ੀਲ ਹੈ।ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਦੀ ਪਹਿਲੀ ਵਜਾਰਤ ਵਿੱਚ ਉਦਯੋਗ ਮੰਤਰੀ ਰਹੇ ਡਾ. ਸ਼ਿਆਮਾ ਪ੍ਰਸਾਦ ਮੁੱਖਰਜੀ ਨੇ ਨੀਤੀਆਂ ਤੋਂ ਤੰਗ ਆ ਕੇ ਅਸਤੀਫਾ ਦੇ ਦਿੱਤਾ ਅਤੇ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ ਸੀ।ਉਨ੍ਹਾਂ ਕਿਹਾ ਕਿ ਦੇਸ਼ ਵਿਚੋਂ ਦੋ ਨਿਸ਼ਾਨ, ਦੋ ਵਿਧਾਨ ਅਤੇ ਦੋ ਪ੍ਰਧਾਨ ਦੇ ਸਿਸਟਮ ਨੂੰ ਖਤਮ ਕਰਨ ਲਈ ਡਾ. ਸ਼ਿਆਮਾ ਪ੍ਰਸਾਦ ਮੁੱਖਰਜੀ ਨੇ ਸ਼ਹਾਦਤ ਦਿੱਤੀ ਸੀ ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media