Friday, March 20, 2026

ਭਾਰਤ ਤੇ ਬ੍ਰਿਟੇਨ ਦਰਮਿਆਨ ਸੌਰ ਗਠਜੋੜ ਅਤੇ ਨੈਨੋ ਸਾਮਗ੍ਰੀ ਦੇ ਖੇਤਰ ‘ਚ ਖੋਜ ਅਤੇ ਵਿਕਾਸ ਲਈ ਕੰਮ ਕਰਨ ਦਾ ਸਮਝੌਤਾ

PPN2306201621

ਨਵੀਂ ਦਿੱਲੀ, 23 ਜੂਨ (ਪੰਜਬ ਪੋਸਟ ਬਿਊਰੋ) – ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ: ਹਰਸ਼ਵਰਧਨ ਨੇ ਪਿਛਲੇ ਹਫ਼ਤੇ ਦੇ ਸ਼ੁਰੂ ਵਿੱਚ ਲੰਡਨ ਵਿਚ ਆਯੋਜਿਤ 5ਵੀਂ ਭਾਰਤ-ਬ੍ਰਿਟੇਨ ਵਿਗਿਆਨ ਅਤੇ ਨਵਾਚਾਰ ਪਰਿਸ਼ਦ ਦੀ ਬੈਠਕ ਵਿਚ ਭਾਰਤੀ ਵਫਦ ਦੀ ਅਗਵਾਈ ਕੀਤੀ।ਬੈਠਕ ਵਿਚ ਬ੍ਰਿਟੇਨ ਦੇ ਵਿਸ਼ਵਵਿਦਿਆਲਾ ਅਤੇ ਵਿਗਿਆਨ ਮੰਤਰੀ ਸ਼੍ਰੀ ਜੋ ਜਾੱਨਸਨ ਸਹਿ ਚੇਅਰਮੈਨ ਸਨ।ਬੈਠਕ ਦੇ ਬਾਅਦ ਡਾ: ਹਰਸ਼ਵਰਧਨ ਨੇ ਦੱਸਿਆ ਕਿ ਭਾਰਤ ਅਤੇ ਬ੍ਰਿਟੇਨ ਨੇ ਸੌਰ ਗਠਬੰਧਨ ਅਤੇ ਨੈਨੋ -ਸਮੱਗਰੀ ਖੋਜ ਦੇ ਖੇਤਰ ਵਿਚ ਮਿਲਕੇ ਕੰਮ ਕਰਨ ਦੀ ਸਹਿਮਤੀ ਵਿਅੱਕਤ ਕੀਤੀ ਹੈ।

ਐਸਆਈਸੀ ਸਿਖਰ ਅਦਾਰਾ ਹੈ ਜੋ ਭਾਰਤ -ਬ੍ਰਿਟੇਨ ਵਿਚਾਲੇ ਵਿਗਿਆਨ , ਤਕਨਾਲੋਜੀ ਅਤੇ ਨਵਾਚਾਰ ਸਹਿਯੋਗ ਦੇ ਪੂਰੇ ਖੇਤਰ ਨੂੰ ਦੇਖਦਾ ਹੈ ਅਤੇ ਦੋ ਸਾਲ ਵਿੱਚ ਇੱਕ ਵਾਰ ਇਸਦੀ ਬੈਠਕ ਹੁੰਦੀ ਹੈ। ਐਸਆਈਸੀ ਦੀ ਪਿਛੱਲੀ ਬੈਠਕ ਨਵੰਬਰ 2014 ਵਿਚ ਨਵੀਂ ਦਿੱਲੀ ਵਿਚ ਹੋਈ ਸੀ, ਜਿਸ ਵਿਚ ਦੋਹਾ ਦੇਸ਼ਾ ਨੇ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਵਿਚ ਸਹਾਇਤਾ ਲਈ ਨਿਊਟਨ-ਭਾਭਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਵਰਤਮਾਨ ਵਿਚ ਭਾਰਤ-ਬ੍ਰਿਟੇਨ ਖੋਜ ਅਤੇ ਵਿਕਾਸ ਸਹਿਯੋਗ ਲਈ ਕਈ ਭਾਰਤੀ ਅਤੇ ਬ੍ਰਿਟੇਨ ਦੀਆਂ ਏਜੰਸੀਆ ਵੱਲੋਂ ਕੀਤਾ ਗਿਆ ਨਿਵੇਸ਼ 200 ਮਿਲਿਅਨ ਗੁਣਾ ਤੋਂ ਜ਼ਿਆਦਾ ਦਾ ਹੋ ਗਿਆ ਹੈ।ਭਾਰਤ ਨਾਲ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਸਹਿਯੋਗ ਕਰਨ ਵਾਲੇ ਸਿਖਰ ਦੇ ਤਿੰਨ ਦੇਸ਼ਾ ਵਿਚੋਂ ਇੱਕ ਬ੍ਰਿਟੇਨ ਹੈ।
ਡਾ: ਹਰਸ਼ਵਰਧਨ ਨੇ ਜਾਣਕਾਰੀ ਦਿੱਤੀ ਕਿ ਸੋਰ ਊਰਜਾ ਲਈ ਪ੍ਰਤੀਬੱਧਤਾ ਦੇ ਰੂਪ ਵਿਚ ਸੌੋਰ ਊਰਜਾ ਉਤੇ ਬ੍ਰਿਟੇਨ ਨੈਟਵਰਕ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ।ਇਸ ਨੂੰ ਭਾਰਤ ਦੇ ਨਵੀਨੀਕਰਨ ਊਰਜਾ ਮਿਸ਼ਨ ਅਤੇ ਬ੍ਰਿਟੇਨ ਦੇ ਸੁਪਰਜੇਨ ਪ੍ਰੋਗਰਾਮ ਨਾਲ ਜੋੜਿਆ ਜਾਏਗਾ।ਖੋਜ ਪ੍ਰੋਜੈਕਟਾਂ ਵਿੱਚ ਪ੍ਰਣਾਲੀ ਪੱਧਰ ਦੇ ਡਿਜ਼ਾਇਨ ਅਤੇ ਸੌਰ ਊਰਜਾ ਪੈਦਾ ਕਰਨ, ਸਟੋਰੇਜ ਸਿਸਟਮ ਅਤੇ ਗਰਿੱਡ ਇਟੀਗਰੇਸ਼ਨ ਵਿਸ਼ੇਸ਼ ਤੌਰ ਤੇ ਮਾਈਕਰੋ ਗਰਿਡ ਪ੍ਰਣਾਲੀ ਉਤੇ ਧਿਆਨ ਕੇਂਦਰਿਤ ਕੀਤਾ ਜਾਏਗਾ।ਨਿਊਟਨ -ਭਾਭਾ ਪ੍ਰੋਗਰਾਮ ਹੇਠ 5 ਸਾਲ ਦੇ ਅਰਸੇ ਵਿਚ ਭਾਰਤ 50ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਅਤੇ ਇੰਨੀ ਹੀ ਰਾਸ਼ੀ ਦਾ ਯੋਗਦਾਨ ਬ੍ਰਿਟੇਨ ਖੋਜ ਪਰਿਸ਼ਦ ਵੀ ਕਰੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply