Tuesday, February 24, 2026

ਕਮੇਟੀ ਨੇ ਸਰਨਾ ਭਰਾਵਾਂ ਨੂੰ ਕਾਨੂੰਨੀ ਨੋਟਿਸ ਭੇਜ ਮੁਆਫ਼ੀ ਦੀ ਕੀਤੀ ਮੰਗ

ਇਕ ਰੁਪਏ ਹਰਜਾਨਾ ਅਤੇ ਮੁਆਫ਼ੀ ਨਾ ਮੰਗਣ ‘ਤੇ ਕ੍ਰਿਮਿਨਲ ਕੇਸ ਚਲਾਉਣ ਦੀ ਦਿੱਤੀ ਚੇਤਾਵਨੀ

PPN170516
ਨਵੀਂ ਦਿੱਲੀ, 17 ਮਈ (ਅੰਮ੍ਰਿਤ ਲਾਲ ਮੰਂਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੂੰ ਮਾਨਹਾਨੀ ਦਾ ਕਾਨੂੰਨੀ ਨੋਟੀਸ ਆਪਣੇ ਵਕੀਲ ਰਾਹੀਂ ਭੇਜਿਆ ਹੈ। ਲਖੱਮੀ ਚੰਦ ਐਂਡ ਐਸੋਸਿਏਟ ਵੱਲੋਂ ਸਰਨਾ ਭਰਾਵਾਂ ਨੂੰ ਭੇਜੇ ਗਏ ਕਾਨੂੰਨੀ ਨੋਟੀਸ ‘ਚ ਮਨਜੀਤ ਸਿੰਘ ਜੀ.ਕੇ. ਤੇ ਕਮੇਟੀ ਮੈਂਬਰਾਂ ਦੇ ਮਾਨ-ਸਨਮਾਨ ਨੂੰ ਮਿਤੀ 12 ਮਈ ਨੂੰ ਦਿੱਲੀ ਦੇ ਇਕ  ਹੋਟਲ ‘ਚ ਸਰਨਾ ਭਰਾਵਾਂ ਵੱਲੋਂ ਕੀਤੀ ਗਈ ਪ੍ਰੈਸ ਕਾਂਨਫ੍ਰੈਂਸ ਦੌਰਾਨ ਸੱਟ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਹਿੰਦੀ ਦੇ ਚਾਰ ਰੋਜ਼ਾਨਾ ਅਖਬਾਰਾਂ ਦੀਆਂ ਖਬਰਾਂ ਦਾ ਹਵਾਲਾ ਦਿੰਦੇ ਹੋਏ ਇਸ ਨੋਟਿਸ ‘ਚ ਸਰਨਾ ਭਰਾਵਾਂ ਵੱਲੋਂ ਦਿੱਲੀ ਕਮੇਟੀ ਦੇ ਖਿਲਾਫ ਲੋਕਸਭਾ ਚੋਣਾਂ ਦੌਰਾਨ ਫੰਡ ਦੀ ਦੁਰਵਰਤੋਂ, ਦਿੱਲੀ ਕਮੇਟੀ ਦੀ ਜਾਇਦਾਦਾਂ ਨੂੰ ਵੇਚਣਾ, ਕਮੇਟੀ ਦੇ 500 ਮੁਲਾਜ਼ਿਮਾ ਵੱਲੋਂ ਚੋਣ ਪ੍ਰਚਾਰ ‘ਚ ਹਿੱਸਾ ਲੈਣਾ, ਚੋਣਾਂ ਦੌਰਾਨ ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਕਮੇਟੀ ਫੰਡਾ ਚੋਂ ਸ਼ਰਾਬ ਵੰਡਣਾ, ਹਲਵਾਈ ਬਿਠਾਕੇ ਲੰਗਰ ਤਿਆਰ ਕਰਵਾਉਣਾ ਅਤੇ ਦਿੱਲੀ ਕਮੇਟੀ ਮੈਂਬਰਾਂ ਵੱਲੋਂ ਕਮੇਟੀ ਖਰਚੇ ਤੇ ਵਿਦੇਸ਼ ਯਾਤਰਾਂ ਤੇ ਕਮੇਟੀ ਦੀ ਗੱਡੀਆਂ ਦਾ ਪਰਿਵਾਰਿਕ ਮੈਂਬਰਾਂ ਵੱਲੋਂ ਇਸਤੇਮਾਲ ਕਰਨ ਦੇ ਲਾਏ ਗਏ ਸਾਰੇ ਦੋਸ਼ਾਂ ਨੂੰ ਮੰਨਘੜੰਤ ਤੇ ਝੂਠਾ ਕਰਾਰ ਦਿੱਤਾ ਗਿਆ ਹੈ।ਇਨ੍ਹਾਂ ਦੋਸ਼ਾਂ ਨੂੰ ਸਰਨਾ ਭਰਾਵਾਂ ਵੱਲੋਂ ਗਿਣੀ-ਮਿਥੀ ਸਾਜਿਸ਼ ਦੇ ਤਹਿਤ ਲਾਉਣ ਕਰਕੇ ਸੰਗਤ ਦੀ ਨਜ਼ਰ ‘ਚ ਕਮੇਟੀ ਦੀ ਹੋਈ ਬਦਨਾਮੀ ਦਾ ਜ਼ਿਕਰ ਕਰਦੇ ਹੋਏ ਆਈ.ਪੀ.ਸੀ. ਦੀ ਧਾਰਾ 499 ਦਾ ਹਵਾਲਾ ਦਿੰਦੇ ਹੋਏ ਕਮੇਟੀ ਦੀ ਮਾਨਹਾਨੀ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਮਨਜੀਤ ਸਿੰਘ ਜੀ.ਕੇ ਅਤੇ ਹੋਰ ਮੈਂਬਰਾਂ ਦੇ ਮਾਨ ਸਨਮਾਨ ਨੂੰ ਪਹੁੰਚੀ ਠੇਸ ਦੇ ਬਦਲੇ ਸਰਨਾ ਭਰਾਵਾਂ ਨੂੰ ਬਿਨਾ ਸ਼ਰਤ 7 ਦਿਨਾਂ ‘ਚ ਮਾਫ਼ੀ ਮੰਗਣ ਅਤੇ 1 ਰੁਪਇਆ ਹਰਜਾਨੇ ਵਜੋਂ ਜਮਾ ਕਰਵਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਮਾਫ਼ੀ ਨਾ ਮਗਣ ਦੀ ਸੁਰਤ ‘ਚ ਸਰਨਾ ਭਰਾਵਾਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ  499 ਤੇ 500 ਦੇ ਤਹਿਤ ਸਿਵਿਲ/ਕ੍ਰਿਮਿਨਲ ਕੇਸ ਦਰਜ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply