Monday, July 8, 2024

ਦਿੱਲੀ ਕਮੇਟੀ ਦੀ ਵਾਲੀਬਾਲ ਟੀਮ ਸਟੇਟ ਮੁਕਾਬਲਿਆਂ ‘ਚ ਵੀ ਲਵੇਗੀ ਹਿੱਸਾ

PPN170515
ਨਵੀਂ ਦਿੱਲੀ, 17  ਮਈ (ਅੰਮ੍ਰਿਤ ਲਾਲ ਮੰਂਨਣ)-  ਸਕੂਲੀ ਬੱਚਿਆਂ ਨੂੰ ਸੇਹਤਮੰਦ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਮੱਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਬਾਬਾ ਜੁਝਾਰ ਸਿੰਘ ਜੀ ਵਾਲੀਬਾੱਲ ਟੁਰਨਾਮੈਂਟ ਆਪਣੀ ਸੁਨਹਰੀ ਛੋਹਾਂ ਛੱਡਦਾ ਹੋਇਆ ਸਮਾਪਤ ਹੋਇਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡਿਆ ਗੇਟ ‘ਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚ ਹੇਮਕੁੰਟ ਕਲੌਨੀ ਸਕੂਲ ਪਹਿਲੇ, ਇੰਡਿਆ ਗੇਟ ਸਕੂਲ ਦੂਜੇ ਅਤੇ ਲੋਨੀ ਰੋਡ ਸਕੂਲ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਜੇਤੂ ਟੀਮਾਂ ਨੂੰ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਸਮਾਪਤੀ ਸੈਸ਼ਨ ਦੌਰਾਨ ਭਾਰਤੀ ਔਲੰਪਿਕ ਸੰਘ ਦੇ ਜੁਆਇੰਟ ਸਕੱਤਰ ਤੇ ਦਿੱਲੀ ਔਲੰਪਿਕ ਐਸੋਸਿਏਸ਼ਨ ਦੇ ਪ੍ਰਧਾਨ ਕੁਲਦੀਪ ਵਤੱਸ ਨੇ ਦਿੱਲੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਮੇਟੀ ਨੂੰ ਆਪਣੀ ਵਾਲੀਬੱਾਲ ਟੀਮ ਨੂੰ ਸਟੇਟ ਲੈਵਲ ਤੇ ਖਿਡਾਉਣ ਦੀ ਵੀ ਅਪੀਲ ਕੀਤੀ।ਦਿੱਲੀ ਕਮੇਟੀ ਦੇ ਸਪੋਰਟਸ ਡਾਇਰੇਕਟਰ ਸਵਰਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਕਮੇਟੀ ਵੱਲੋਂ ਆਪਣੇ ਸਕੂਲਾਂ ਦੀਆਂ ਟੀਮਾਂ ਚੋਂ ੨੫ ਮੁੰਡਿਆਂ ਦੀ ਚੋਣ ਚੰਗੇ ਖਿਡਾਰੀ ਹੋਣ ਕਰਕੇ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਸਪੈਸ਼ਲ ਕੋਚਿੰਗ ਕੈਂਪ ਰਾਹੀਂ ਟ੍ਰੇਨਿੰਗ ਦਿੰਦੇ ਹੋਏ ਕਮੇਟੀ ਦੀ ਵਾਲੀਬੱਾਲ ਟੀਮ ਵਜੋ ਖੇਡਣ ਲਈ ਹੋਰ ਮੁਕਾਬਲਿਆਂ ‘ਚ ਵੀ ਭੇਜਿਆ ਜਾਵੇਗਾ। ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਮੈਂਬਰ ਗੁਰਵਿੰਦਰ ਪਾਲ ਸਿੰਘ ਤੇ ਅਕਾਲੀ ਆਗੂ ਜਤਿੰਦਰ ਸਿੰਘ ਸਾਹਨੀ, ਤਜਿੰਦਰ ਸਿੰਘ ਜੀ.ਕੇ., ਅਮਰਜੋਤ ਬਰਾੜ ਅਤੇ ਸੁਰਜੀਤ ਬਿੰਦ੍ਰਾ ਨੇ ਉਚੇਚੇ ਤੌਰ ਤੇ ਪੁੱਜ ਕੇ ਖਿਡਾਰੀਆਂ ਦੀ ਹੋਂਸਲਾ ਅਫਜ਼ਾਈ ਕੀਤੀ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply