Monday, July 8, 2024

ਬ੍ਰਹਮਪੁਰਾ ਵਿਖੇ 27 ਜੂਨ ਨੂੰ ਹੋਣ ਵਾਲੀ ‘ਆਪ’ ਦੀ ਰੈਲੀ ਸਬੰਧੀ ਮੀਟਿੰਗ

PPN2406201618ਜੰਡਿਆਲਾ ਗੁਰੂ, 25 ਜੂਨ (ਹਰਿੰਦਰ ਪਾਲ ਸਿੰਘ)- ਪਿੰਡ ਬ੍ਰਹਮਪੁਰਾ (ਤਰਨ ਤਾਰਨ) ਵਿਖੇ 27 ਜੂਨ ਨੂੰ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ 2017 ਵਿੱਚ ਬਨਣ ਵਾਲੀ ਪੰਜਾਬ ਸਰਕਾਰ ਦਾ ਨੀਂਹ ਪੱਥਰ ਰੱਖੇਗੀ।ਇਹਨਾ ਗੱਲਾਂ ਦਾ ਪ੍ਰਗਟਾਵਾ ਹਲਕਾ ਜੰਡਿਆਲਾ ਗੁਰੂ ਦੇ ਮੁੱਖ ਬੁਲਾਰੇ ਸਰਬਜੀਤ ਸਿੰਘ ਡਿੰਪੀ ਅਤੇ ਨਰੇਸ਼ ਪਾਠਕ ਨੇ ਜੰਡਿਆਲਾ ਗੁਰੂ ਵਿਖੇ ਹੋਈ ਅੱਜ ਇੱਕ ਮੀਟਿੰਗ ਦੋਰਾਨ ਕੀਤਾ।ਡਿੰਪੀ ਨੇ ਕਿਹਾ ਕਿ ਅੱਜ ਦੀ ਮੀਟਿੰਗ 27 ਜੂਨ ਨੂੰ ਬ੍ਰਹਮਪੁਰਾ ਵਿਖੇ ਹੋਣ ਜਾ ਰਹੀ ਮੀਟਿੰਗ ਦੇ ਸਬੰਧ ਵਿੱਚ ਰੱਖੀ ਗਈ ਹੈ।ਉਹਨਾ ਕਿਹਾ ਕਿ ਇਸ ਰੈਲੀ ਵਿੱਚ ਹਲਕਾ ਜੰਡਿਆਲਾ ਗੁਰੂ ਤੋ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣ ਲਈ ਜਾ ਰਹੇ ਹਨ।ਉਹਨਾ ਦੱਸਿਆ ਜੰਡਿਆਲਾ ਗੁਰੂ ਤੋ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਇੱਕ ਵੱਡਾ ਜਥਾ ਰਵਾਨਾ ਹੋਵੇਗਾ ਜਿਸ ਵਿੱਚ ਇਲਾਕੇ ਦੇ ਵੱਖ ਵੱਖ ਪਿੰਡਾਂ ਤੋ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ।ਇਸ ਮਿਿਟੰਗ ਵਿੱਚ ਸਰਬਜੀਤ ਸਿੰਘ ਡਿੰਪੀ ਤੇ ਨਰੇਸ਼ ਪਾਠਕ ਤੋ ਇਲਾਵਾ ਸੁਖਦੇਵ ਸਿੰਘ ਸਰਜਾ, ਸਤਨਾਮ ਸਿੰਘ ਗਿੱਲ, ਬੁੱਧ ਸਿੰਘ ਰਾਣਾਕਾਲਾ, ਅਜੈਬ ਸਿੰਘ ਧੀਰੇਕੋਟ, ਸਰਵਣ ਸਿੰਘ ਤਰਸਿੱਕਾ, ਅਮਨਦੀਪ ਸਿੰਘ ਗੋਪੀ, ਬਲਵਿੰਦਰ ਸਿੰਘ ਫੌਜੀ, ਵਿਕਰਮ ਸਹੌਤਾ ਸਮੇਤ ਬਹੁਤ ਸਾਰੇ ਪਾਰਟੀ ਵਲੰਟੀਅਰਾਂ ਨੇ ਭਾਗ ਲਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply