📝 ਅੱਜ ਦੀਆਂ ਸੁਰਖੀਆਂ…..
ਮਿਤੀ : 30 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=67002
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਤੁਰਕੀ ਦੇ ਇੰਸਤਾਬੁਲ ਵਿਖੇ ਵੱਡਾ ਅੱਤਵਾਦੀ ਹਮਲਾ – ਏਅਰਪੋਰਟ ‘ਤੇ ਦਹਿਸ਼ਤਗਰਦਾਂ ਦੇ ਹਮਲੇ ‘ਚ ਹੁਣ ਤੱਕ 41 ਮੌਤਾਂ, ਸੈਂਕੜੇ ਜਖਮੀ – ਮਾਰੇ ਗਏ ਵਿਦੇਸ਼ੀਆਂ ‘ਚ ਭਾਰਤੀ ਨਹੀਂ।
▶ ਭਾਰਤੀ ਬਾਲੀਵੁੱਡ ਕਲਾਕਾਰ ਹਰੀਤਕ ਰੋਸ਼ਨ ਬਾਲ-ਬਾਲ ਬਚੇ – ਹਮਲੇ ਤੋਂ ਕੁੱਝ ਚਿਰ ਪਹਿਲਾਂ ਪਰਿਵਾਰ ਸਮੇਤ ਏਅਰਪੋਰਟ ‘ਤੇ ਸਨ ਮੌਜੂਦ।
▶ 7ਵੇਂ ਪੈਅ ਕਮਿਸ਼ਨ ਦੀਆਂ ਸਿਫਾਰਸ਼ਾਂ ਕੇਂਦਰੀ ਕੈਬਨਿਟ ਵਲੋਂ ਮਨਜ਼ੂਰ – 23 ½ ਫੀਸਦ ਵਧਣਗੀਆਂ ਕੇਂਦਰੀ ਮੁਲਾਜਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ।
▶ ਪੰਜਾਬ ਦੇ ਫਗਵਾੜਾ ਤੋਂ ਰੂਪਨਗਰ ਤੱਕ 80.82 ਕਿਲੋਮੀਟਰ ਸੜਕ ਬਣੇਗੀ 4 ਮਾਰਗੀ, 1444 ਕਰੋੜ ਆਵੇਗਾ ਖਰਚ – ਜੇਤਲੀ।
▶ ਸੰਸਦ ਦਾ ਮਾਨਸੂਨ ਇਜ਼ਲਾਜ 18 ਜੁਲਾਈ ਤੋਂ 12 ਅਗਸਤ ਤੱਕ – ਜੀ.ਐਸ.ਟੀ ਸਮੇਤ ਕਈ ਬਿੱਲ ਹੋਣਗੇ ਪੇਸ਼।
▶ ਪੀ.ਐਮ ਮੋਦੀ ਦੇ ਅਫਰੀਕਾ ਦੌਰੇ ਤੋਂ ਪਹਿਲਾਂ ਅਗਲੇ ਹਫਤੇ ਕੇਂਦਰੀ ਕੈਬਨਿਟ ‘ਚ ਹੋਵੇਗਾ ਫੇਰਬਦਲ।
▶ 7ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਨਰਾਜ਼ ਰੇਲਵੇ ਕਰਮਚਾਰੀ – 11 ਜੁਲਾਈ ਨੂੰ ਕਰਨਗੇ ਹੜਤਾਲ?
▶ ਸੁਪਰੀਮ ਕੋਰਟ ਵਲੋਂ ਭਾਰਤ ‘ਚ ਵੱਸਟਐਪ ‘ਤੇ ਰੋਕ ਲਗਾਉਣ ਤੋਂ ਨਾਹ, ਪਟੀਸ਼ਨ ਖਾਰਜ਼ – ਪਟੀਸ਼ਨਰ ਨੂੰ ਟੀ.ਡੀ.ਐਸ.ਏ.ਟੀ ਕੋਲ ਜਾਣ ਲਈ ਕਿਹਾ ।
▶ ਢੱਡਰੀਆਂ ਵਾਲਾ ਹਮਲਾ ਮਾਮਲੇ ਦੀ ਸੀ.ਬੀ.ਆਈ ਜਾਂਚ ਲਈ ਬਾਬਾ ਢੱਡਰੀਆਂ ਵਾਲਾ ਦੇ ਸਮਰਥਕਾਂ ਵਲੋਂ ਹਾਈਕੋਰਟ ‘ਚ ਪਟੀਸ਼ਨ – ਪੰਜਾਬ ਸਰਕਾਰ, ਸੀ.ਬੀ.ਆਈ ਤੇ ਡੀ.ਜੀ.ਪੀ ਨੂੰ 7 ਜੁਲਾਈ ਲਈ ਜਾਰੀ ਹੋਏ ਨੋਟਿਸ।
▶ ਹੁਣ ਰਾਤ ਨੂੰ ਵੀ ਜਾਗੇਗਾ ‘ਇੰਡੀਆ’ – ਜੇਤਲੀ ਨੇ ਮਾਲ, ਸਿਨੇਮਾ ਤੇ ਰੈਸਟੋਰੈਂਟ 24 ਘੰਟੇ ਖੁੱਲੇ ਰਹਿਣ ਦਾ ਕੀਤਾ ਐਲਾਨ।
▶ ਐਸ.ਸੀ ਵਿਦਿਆਰਥੀਆਂ ਦੇ ਸਕਾਲਰਸ਼ਿਪ ਲਈ 297.89 ਕਰੋੜ ਜਾਰੀ – ਸਾਂਪਲਾ।
▶ ਕੈਪਟਨ ਕਨੇਡਾ ਜਾ ਕੇ ਖਾਲਿਸਤਾਨੀ ਸਟੇਜਾਂ ‘ਤੇ ਦਿੰਦੇ ਰਹੇ ਭਾਸ਼ਣ – ਸੁਖਬੀਰ ਬਾਦਲ।
▶ ਪਠਾਨਕੋਟ ਏਅਰਬੇਸ ‘ਤੇ ਮੁੜ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ – ਲੋਕਾਂ ਨੂੰ ਜਾਗਰੂਕ ਕਰਨ ਲਈ ਪੈਰਾਗਲਾਈਡਰ ਤੇ ਪੈਰਾਮੋਟਰ ਦੀਆਂ ਤਸਵੀਰਾਂ ਜਾਰੀ।
▶ ਅੰਮ੍ਰਿਤਸਰ ‘ਚੇ 40 ਸਾਲਾ ਡਾਕਟਰ ਵਲੋਂ ਖੁਦਕੁਸ਼ੀ – ਪੁਲਿਸ ਨੂੰ ਖੁਦਕੁਸ਼ੀ ਨੋਟ ਮਿਲਿਆ।
▶ ਹਰਿਆਣਾ ਦੇ ਸਕੂਲਾਂ ਵਿੱਚ ਪੜ੍ਹਾਈ ਜਾਵੇਗੀ ਗੀਤਾ – ਕਿਤਾਬਾਂ ਦੇ ਸਿਲੇਬਸ ‘ਚ ਸ਼ਾਮਿਲ ਹੋਣਗੇ ਈਸਾਈ ਅਤੇ ਮੁਸਲਿਮ ਧਰਮ ਬਾਰੇ ਵੀ ਚੈਪਟਰ।
▶ ਐਨ.ਆਈ.ਏ ਵਲੋਂ ਹੈਦਰਾਬਾਦ ਵਿੱਚ ਛਾਪੇਮਾਰੀ – 11 ਸ਼ੱਕੀ ਕੀਤੇ ਗ੍ਰਿਫਤਾਰ।
▶ 98 ਲੱਖ ਮੁਲਾਜ਼ਮਾਂ ਤੇ 52 ਲੱਖ ਪੈਨਸ਼ਰਾਂ ਨੂੰ 1 ਜਨਵਰੀ 2016 ਤੋਂ 7ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਮਿਲੇਗਾ ਲਾਭ – ਜੇਤਲੀ।
▶ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਸਰੁੱਖਿਆ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੀ.ਐਮ ਮੋਦੀ ਨੂੰ ਲਿਖੀ ਚਿੱਠੀ।
▶ 388 ਤਗਮੇ ਹਾਸਿਲ ਕਰਕੇ ਪੰਜਾਬ 61ਵੀਂ ਕੌਮੀ ਖੇਡਾਂ ‘ਚ ਤੀਜੇ ਸਥਾਨ ‘ਤੇ ਰਿਹਾ।
▶ ਚੰਡੀਗ੍ਹੜ ਨਗਰ ਨਿਗਮ ਦੀ ਮੀਟਿੰਗ ‘ਚ ਹੰਗਾਮਾ – ਕਾਂਗਰਸੀ ਕੌਸਲਰਾਂ ਨੇ ਕੀਤਾ ਬਾਈਕਾਟ।
▶ ਹਰਿਆਣਾ ਸਰਕਾਰ ਦਾ ਅਹਿਮ ਫੈਸਲਾ – ਕਿਸੇ ਵੀ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਵੈਬਸਾਈਟ ਰਾਹੀਂ ਲੋਕਾਂ ਦੀ ਲਈ ਜਾਵੇਗੀ ਰਾਏ।
▶ ‘ਆਪ’ ਵਿਧਾਇਕ ਨੂੰ ਮਿਲੀ ਜਮਾਨਤ- ਮਹਿਲਾ ਨਾਲ ਛੇੜਛਾੜ ਦੇ ਦੋਸ਼ ‘ਚ ਜੁਡੀਸ਼ੀਅਲ ਹਿਰਾਸਤ ‘ਚ ਸਨ ਦਿਨੇਸ਼ ਮੋਹਨੀਆ।
▶ ਮਾਨਸਾ ਦੇ ਪਿੰਡ ਕੋਟ ਧਰਮੂ ਵਿਖੇ 16 ਸਾਲਾ ਨਾਬਾਲਿਗ ਨਸ਼ੇੜੀ ਪੁੱਤਰ ਨੇ ਮਾਂ ਦਾ ਕੀਤਾ ਕਤਲ- ਨਸ਼ੇ ਲਈ ਪੈਸੇ ਨਾ ਮਿਲਣ ਕੀਤੀ ਵਾਰਦਾਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media